ਪਟਿਆਲਾ: ਆਟੋ ਚਾਲਕ ਨੇ ਕੁਹਾੜੇ ਨਾਲ ਮਾਂ-ਪੁੱਤ ਨੂੰ ਜ਼ਖ਼ਮੀ ਕੀਤਾ, ਮੁਲਜ਼ਮ ਨੂੰ ਕਾਬੂ ਕਰਨ ਲਈ ਤਿੰਨ ਥਾਣਿਆਂ ਦੀ ਪੁਲੀਸ ਲੱਗੀ

ਪਟਿਆਲਾ: ਆਟੋ ਚਾਲਕ ਨੇ ਕੁਹਾੜੇ ਨਾਲ ਮਾਂ-ਪੁੱਤ ਨੂੰ ਜ਼ਖ਼ਮੀ ਕੀਤਾ, ਮੁਲਜ਼ਮ ਨੂੰ ਕਾਬੂ ਕਰਨ ਲਈ ਤਿੰਨ ਥਾਣਿਆਂ ਦੀ ਪੁਲੀਸ ਲੱਗੀ

ਸਰਬਜੀਤ ਸਿੰਘ ਭੰਗੂ

ਪਟਿਆਲਾ, 27 ਅਗਸਤ

ਇਥੇ ਗੁਰੂ ਨਾਨਕ ਨਗਰ ਵਿੱਚ ਆਟੋ ਚਾਲਕ ਨੇ ਮਾਂ-ਪੁੱਤ ’ਤੇ ਕੁਹਾੜੇ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜੇ ਇਲਾਕੇ ਦੇ ਲੋਕ ਇੱਟਾਂ-ਰੋੜੇ ਮਾਰ ਕੇ ਹਮਲਾਵਰ ਨੂੰ ਨਾ ਭਜਾਉਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਹਮਲਾਵਰ ਕੁਹਾੜੇ ਸਣੇ ਫ਼ਰਾਰ ਹੋ ਗਿਆ, ਜਿਸ ਨੂੰ ਤਿੰਨ ਥਾਣਿਆ ਦੀ ਪੁਲੀਸ ਨੇ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ। ਕਈ ਸਾਲਾਂ ਤੋਂ ਆਟੋ ਰਿਕਸ਼ਾ ਚਲਾ ਰਿਹਾ ਮੁਲਜ਼ਮ ਆਟੋ ਰਿਕਸ਼ਾ ਦੇ ਵਿੱਚ ਹੀ ਰਹਿੰਦਾ ਹੈ। ਇਸੇ ਦੌਰਾਨ ਉਹ ਜਦੋਂ ਇਥੇ ਗੁਰੂ ਨਾਨਕ ਨਗਰ ਖੇਤਰ ਵਿੱਚ ਕਿਸੇ ਘਰ ਦੇ ਸਾਹਮਣੇ ਆਟੋ ਰਿਕਸ਼ਾ ਲਾ ਕੇ ਉਸ ਵਿਚ ਪਿਆ ਸੀ ਤਾਂ ਘਰ ਦੀ ਮਹਿਲਾ ਨੇ ਉਸ ਨੂੰ ਅੱਗੇ ਜਾਣ ਲਈ ਆਖ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਔਰਤ ਦੇ ਹੱਥ 'ਤੇ ਕੁਹਾੜਾ ਮਾਰਿਆ। ਔਰਤ ਦਾ ਲੜਕਾ ਬਾਹਰ ਆਇਆ ਤਾਂ ਹਮਲਾਵਰ ਨੇ ਉਸ ਦੇ ਵੀ ਪੱਟ ’ਤੇ ਕੁਹਾੜਾ ਮਾਰ ਦਿੱਤਾ। ਰੌਲਾ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਤੇ ਇਹ ਹਮਲਾਵਰ ਉਨ੍ਹਾਂ ਵੱਲ ਵੀ ਕੁਹਾੜਾ ਲੈ ਕੇ ਪੈ ਗਿਆ। ਇਲਾਕੇ ਦੇ ਲੋਕਾਂ ਵੱਲੋਂ ਇੱਟਾਂ ਰੋੜੇ ਮਾਰਨ 'ਤੇ ਉਹ ਭੱਜ ਨਿਕਲਿਆ, ਜਿਸ ਨੂੰ ਥਾਣਾ ਅਰਬਨ ਅਸਟੇਟ ਥਾਣਾ, ਲਾਹੌਰੀ ਗੇਟ ਅਤੇ ਥਾਣਾ ਕੋਤਵਾਲੀ ਨੇ ਬਿਸ਼ਨ ਨਗਰ ਵਿਚੋਂ ਕਾਰੂ ਕੀਤਾ। ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਰੌਣੀ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਕਿਸਾਨ ਮੋਰਚੇ ਵੱਲੋਂ ਸੁਰੱਖਿਆ ਸਖ਼ਤ ਕਰਨ ਦਾ ਫ਼ੈਸਲਾ

ਸੀਸੀਟੀਵੀ ਕੈਮਰੇ ਵਧਾਏ ਜਾਣਗੇ; ਸੁਰੱਖਿਆ ਲਈ ਮੋਰਚਾ ਹੁਣ ਆਪਣੇ ਪੱਧਰ ’ਤ...

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਮੈਂ ਹੀ ਹਾਂ ਕਾਂਗਰਸ ਦੀ ਪ੍ਰਧਾਨ: ਸੋਨੀਆ

ਸੀਡਬਲਿਊਸੀ ਦੀ ਮੀਟਿੰਗ ’ਚ ਅਸੰਤੁਸ਼ਟ ਆਗੂਆਂ ਨੂੰ ਦਿੱਤਾ ਸਪੱਸ਼ਟ ਸੁਨੇਹਾ

ਕਿਸਾਨਾਂ ਨੇ ਦੇਸ਼ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾੜੇ

ਕਿਸਾਨਾਂ ਨੇ ਦੇਸ਼ ਭਰ ਵਿੱਚ ਭਾਜਪਾ ਆਗੂਆਂ ਦੇ ਪੁਤਲੇ ਸਾੜੇ

* ਉੱਤਰ ਪ੍ਰਦੇਸ਼ ਵਿੱਚ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ; ਸਿੰਘੂ ’ਤ...

ਰੰਧਾਵਾ ਵੱਲੋਂ ਸਰਹੱਦੀ ਨਾਕਿਆਂ ਦੀ ਅਚਨਚੇਤੀ ਚੈਕਿੰਗ

ਰੰਧਾਵਾ ਵੱਲੋਂ ਸਰਹੱਦੀ ਨਾਕਿਆਂ ਦੀ ਅਚਨਚੇਤੀ ਚੈਕਿੰਗ

ਪੰਜਾਬ ਪੁਲੀਸ ਸੂਬੇ ਦੀ ਸੁਰੱਖਿਆ, ਅਮਨ ਅਤੇ ਸ਼ਾਂਤੀ ਕਾਇਮ ਰੱਖਣ ਦੇ ਸਮਰ...

ਅਤਿਵਾਦੀ ਹਮਲੇ ’ਚ ਜੇਸੀਓ ਸਮੇਤ ਦੋ ਫੌਜੀ ਸ਼ਹੀਦ

ਅਤਿਵਾਦੀ ਹਮਲੇ ’ਚ ਜੇਸੀਓ ਸਮੇਤ ਦੋ ਫੌਜੀ ਸ਼ਹੀਦ

* ਅਤਿਵਾਦੀਆਂ ਨੇ ਸ੍ਰੀਨਗਰ ਤੇ ਪੁਲਵਾਮਾ ’ਚ ਦੋ ਗ਼ੈਰ-ਕਸ਼ਮੀਰੀ ਲੋਕ ਮਾਰੇ...

ਸ਼ਹਿਰ

View All