DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Parwinder Murder Case: ਸੋਗ ਅਤੇ ਤਣਾਅਪੂਰਨ ਮਾਹੌਲ ਕਾਰਨ ਮਾਨਸਾ ਵਿੱਚ ਨਹੀਂ ਮਨਾਇਆ ਜਾਵੇਗਾ ਦੁਸ਼ਹਿਰਾ

ਨਿਊ ਦੁਸ਼ਹਿਰਾ ਕਮੇਟੀ ਮਾਨਸਾ ਦੇ ਪ੍ਰਧਾਨ ਪਰਵੀਨ ਕੁਮਾਰ ਗੋਇਲ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ੈਸਲਾ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ

  • fb
  • twitter
  • whatsapp
  • whatsapp
featured-img featured-img
ਮਾਨਸਾ ਵਿਖੇ ਮੈਡੀਕਲ ਸਟੋਰ ਨੂੰ ਲੋਕਾਂ ਵੱਲੋ ਨੁਕਸਾਨ ਪਹੁੰਚਾਏ ਜਾਣ ਤੋਂ ਬਾਅਦ ਦੀ ਤਸਵੀਰ।
Advertisement

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਅਤੇ ਬਣੇ ਹੋਏ ਹਾਲਾਤ ਬਾਰੇ ਚਿੰਤਾਵਾਂ ਦੇ ਮੱਦੇਨਜ਼ਰ 'ਨਿਊ ਦੁਸ਼ਹਿਰਾ ਕਮੇਟੀ' ਵੱਲੋਂ ਸਮਾਗਮ ਰੱਦ ਕਰਨ ਦਾ ਫ਼ੈਸਲਾ ਕੀਤੇ ਜਾਣ ਤੋਂ ਬਾਅਦ ਇਸ ਸਾਲ ਮਾਨਸਾ ਵਿੱਚ ਦੁਸ਼ਹਿਰੇ ਦਾ ਤਿਉਹਾਰ ਨਹੀਂ ਮਨਾਇਆ ਜਾਵੇਗਾ। ਇਸ ਸਾਲ ਦੁਸ਼ਹਿਰਾ 20 ਅਕਤੂਬਰ ਨੂੰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਮਾਨਸਾ ਸ਼ਹਿਰ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਬੰਦ ਰੱਖਿਆ ਜਾ ਰਿਹਾ ਹੈ।

Advertisement

ਨਿਊ ਦੁਸ਼ਹਿਰਾ ਕਮੇਟੀ ਮਾਨਸਾ ਦੇ ਪ੍ਰਧਾਨ ਪਰਵੀਨ ਕੁਮਾਰ ਗੋਇਲ ਨੇ ਅੱਜ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫ਼ੈਸਲਾ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਝੋਟਾ ਦੇ ਕਤਲ ਦੇ ਗ਼ਮ ਵਿੱਚ ਲਿਆ ਗਿਆ ਹੈ।

Advertisement

ਗੋਇਲ ਨੇ ਕਿਹਾ, "ਹਾਲਾਤ ਠੀਕ ਨਹੀਂ ਹਨ। ਸਾਨੂੰ ਹਮੇਸ਼ਾ ਸਮਾਗਮ ਵਿੱਚ ਵੱਡੇ ਇਕੱਠ ਦੀ ਉਮੀਦ ਹੁੰਦੀ ਹੈ। ਪ੍ਰਸ਼ਾਸਨ ਪਹਿਲਾਂ ਹੀ ਖ਼ਦਸ਼ੇ ਵਿੱਚ ਹੈ, ਅਤੇ ਜੇ ਕੁਝ ਗੜਬੜ ਹੁੰਦੀ ਹੈ ਤਾਂ ਉਹ ਸਾਨੂੰ ਗ੍ਰਿਫ਼ਤਾਰ ਕਰ ਲੈਣਗੇ।" ਝੋਟਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਗੋਇਲ ਨੇ ਕਿਹਾ ਕਿ ਇਹ ਕਾਰਕੁਨ ਨਸ਼ਿਆਂ ਵਿਰੁੱਧ ਕੰਮ ਕਰ ਰਿਹਾ ਸੀ ਅਤੇ ਉਸ ਨੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਸੀ।

ਗੋਇਲ ਨੇ ਦੱਸਿਆ ਕਿ ਕਮੇਟੀ ਤਿਆਰੀਆਂ 'ਤੇ ਪਹਿਲਾਂ ਹੀ ਲਗਪਗ 3 ਲੱਖ ਰੁਪਏ ਖ਼ਰਚ ਕਰ ਚੁੱਕੀ ਸੀ ਅਤੇ ਪੁਤਲੇ ਵੀ ਤਿਆਰ ਕਰ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਸਮਾਗਮ ਲਈ ਆਰਡਰ ਵੀ ਦਿੱਤੇ ਜਾ ਚੁੱਕੇ ਸਨ।

ਇਹ ਸਮਾਗਮ ਆਮ ਤੌਰ 'ਤੇ ਨਵੀਂ ਦਾਣਾ ਮੰਡੀ ਵਿਖੇ ਕਰਵਾਇਆ ਜਾਂਦਾ ਹੈ। ਗੋਇਲ ਨੇ ਦੱਸਿਆ ਕਿ ਕਮੇਟੀ ਨੇ ਇਸ ਸਾਲ ਸਮਾਗਮ ਲਈ ਸਿਰਸਾ ਰੋਡ 'ਤੇ 10-12 ਏਕੜ ਦੇ ਇੱਕ ਨਿੱਜੀ ਪਲਾਟ ਦੀ ਸ਼ਨਾਖ਼ਤ ਕੀਤੀ ਸੀ। ਗੋਇਲ ਨੇ ਕਿਹਾ, "ਹਾਲਾਂਕਿ, ਜੇ ਹਾਲਾਤ ਸੁਖਾਵੇਂ ਵੀ ਹੋ ਜਾਂਦੇ ਹਨ, ਤਾਂ ਵੀ ਸਮਾਗਮ ਨਹੀਂ ਕਰਵਾਇਆ ਜਾਵੇਗਾ, ਕਿਉਂਕਿ ਕਮੇਟੀ ਝੋਟਾ ਦੇ ਕਤਲ ਦੇ ਸੋਗ ਵਿੱਚ ਇਹ ਮੌਕਾ ਬਿਤਾਉਣਾ ਚਾਹੁੰਦੀ ਹੈ।"

Advertisement
×