DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Parvinder Singh Jhota: ਕੀ ਪੰਜਾਬ ਦੇ ਨੌਜਵਾਨ ਇਸੇ ਤਰ੍ਹਾਂ ਮਰਦੇ ਰਹਿਣਗੇ: ਬਲਕੌਰ ਸਿੰਘ

ਪਰਵਿੰਦਰ ਝੋਟੇ ਦੇ ਕਤਲ ਨਾਲ ਸਿੱਧੂ ਮੂਸੇਵਾਲਾ ਦੀ ਹੱਤਿਆ ਦੀਆਂ ਯਾਦਾਂ ਤਾਜ਼ਾ; ਪਰਵਿੰਦਰ ਸਿੰਘ ਝੋਟਾ ਦੀ ਮੌਤ ਨਾਲ ਮਾਨਸਾ ਨੂੰ ਇੱਕ ਹੋਰ ਵੱਡਾ ਘਾਟਾ ਪਿਆ

  • fb
  • twitter
  • whatsapp
  • whatsapp
Advertisement

Parvinder Singh Jhota: ਪਰਵਿੰਦਰ ਸਿੰਘ ਝੋਟਾ ਦੀ ਮੰਗਲਵਾਰ ਨੂੰ ਅੱਜ ਹੋਈ ਹੱਤਿਆ ਨੇ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਦੀ ਮਜ਼ਬੂਤ ਸਰੀਰਕ ਬਣਤਰ ਕਾਰਨ ਉਸ ਨੂੰ ਵੀ ‘ਝੋਟਾ’ ਕਿਹਾ ਜਾਂਦਾ ਸੀ।

ਵਿਦੇਸ਼ ਵਿੱਚ ਮੌਜੂਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋਵਾਂ ਘਟਨਾਵਾਂ ਦੀ ਤੁਲਨਾ ਕੀਤੀ। ਉਨ੍ਹਾਂ ਕਿਹਾ, “2022 ਵਿੱਚ ਇੱਕ ਝੋਟਾ ਸਾਡੇ ਤੋਂ ਖੋਹ ਲਿਆ ਗਿਆ ਸੀ ਅਤੇ ਅੱਜ 2026 ਵਿੱਚ ਇੱਕ ਹੋਰ ਝੋਟਾ ਖੋਹ ਲਿਆ ਗਿਆ ਹੈ। ਮਾਨਸਾ ਨੂੰ ਇੱਕ ਹੋਰ ਵੱਡਾ ਘਾਟਾ ਪਿਆ ਹੈ।”

Advertisement

ਪਰਵਿੰਦਰ ਨੂੰ ਪੁੱਤ ਤੇ ਛੋਟੇ ਭਰਾ ਵਾਂਗ ਸਮਝਦੇ ਸਨ ਬਲਕੌਰ ਸਿੰਘ

Advertisement

ਪਰਵਿੰਦਰ ਨੂੰ ਯਾਦ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਹ ਸੁਭਾਅ ਦਾ ਨਰਮ ਇਨਸਾਨ ਸੀ ਅਤੇ ਉਨ੍ਹਾਂ ਲਈ ਆਪਣੇ ਪੁੱਤਰ ਤੇ ਛੋਟੇ ਭਰਾ ਵਰਗਾ ਸੀ। ਉਨ੍ਹਾਂ ਦੱਸਿਆ ਕਿ ਪਰਵਿੰਦਰ ਨਸ਼ਿਆਂ ਵਿਰੁੱਧ ਲੜਾਈ ਲੜ ਰਿਹਾ ਸੀ ਅਤੇ ਉਸ ਦੀ ਹੱਤਿਆ ਬੇਹੱਦ ਦੁਖਦਾਈ ਹੈ।

ਬਲਕੌਰ ਸਿੰਘ ਨੇ ਸਵਾਲ ਕੀਤਾ, “ਕੀ ਨੌਜਵਾਨ ਇਸੇ ਤਰ੍ਹਾਂ ਮਰਦੇ ਰਹਿਣਗੇ?” ਉਨ੍ਹਾਂ ਨੌਜਵਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ’ਤੇ ਚਿੰਤਾ ਪ੍ਰਗਟਾਉਂਦਿਆਂ ਪੁੱਛਿਆ ਕਿ ਆਖ਼ਰ ਕਦੋਂ ਤੱਕ ਨੌਜਵਾਨ ਅਜਿਹੇ ਹਾਲਾਤ ਵਿੱਚ ਆਪਣੀਆਂ ਜਾਨਾਂ ਗੁਆਉਂਦੇ ਰਹਿਣਗੇ।

ਅਪਰਾਧ ਵਿਰੁੱਧ ਲੜਾਈ ’ਤੇ ਚੁੱਕੇ ਸਵਾਲ

ਬਲਕੌਰ ਸਿੰਘ ਨੇ ਅਪਰਾਧ ਵਿਰੁੱਧ ਲੜਾਈ ਦੇ ਤਰੀਕਿਆਂ ’ਤੇ ਵੀ ਸਵਾਲ ਉਠਾਏ। ਉਨ੍ਹਾਂ ਪੁੱਛਿਆ ਕਿ ਜੇ ਚੁਣੇ ਹੋਏ ਨੁਮਾਇੰਦੇ ਵਿਦੇਸ਼ਾਂ ਵਿੱਚ ਜਾ ਕੇ ਗੈਂਗਸਟਰਾਂ ਨੂੰ ਮਿਲਦੇ ਹੋਣ ਤਾਂ ਅਪਰਾਧ ਵਿਰੁੱਧ ਲੜਾਈ ਕਿਵੇਂ ਸਫ਼ਲ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਪਰਤਣ ਮਗਰੋਂ ਉਹ ਪਰਵਿੰਦਰ ਦੇ ਪਰਿਵਾਰ ਨੂੰ ਮਿਲਣਗੇ ਅਤੇ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹਨਗੇ।

ਇਹ ਵੀ ਪੜ੍ਹੋ: Punjab CM On Murder: ਪਰਵਿੰਦਰ ਝੋਟਾ ਦੇ ਕਤਲ ਤੋਂ ਬਾਅਦ ਐਕਸ਼ਨ ਮੋਡ ’ਚ ਮੁੱਖ ਮੰਤਰੀ ਭਗਵੰਤ ਮਾਨ, ਸੱਦੀ ਮੀਟਿੰਗ

Advertisement
×