DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Youths living abroad ਦੇ Parents ਭਰ ਸਕਣਗੇ ਗਣਨਾ Forms

ਪੰਜਾਬ ਵਿੱਚ 97.44 ਫ਼ੀਸਦ ਲੋਕਾਂ ਨੂੰ ਗਣਨਾ ਫਾਰਮ ਵੰਡੇ; 10 ਹਜ਼ਾਰ ਤੋਂ ਵੱਧ ਲੋਕਾਂ ਨੇ ਔਨਲਾਈਨ ਫਾਰਮ ਭਰੇ

  • fb
  • twitter
  • whatsapp
  • whatsapp
featured-img featured-img
ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ
Advertisement

ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦਾ ਕੰਮ ਇਸ ਵੇਲੇ ਜ਼ੋਰਾਂ ਉੱਤੇ ਹੈ। ਵਿਦੇਸ਼ ਵਿੱਚ ਪੜ੍ਹਾਈ ਕਰ ਰਹੇ ਜਾਂ ਕੰਮ ਕਰਨ ਵਾਲੇ ਭਾਰਤੀਆਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਦਾ ਫਾਰਮ ਭਰ ਸਕਦੇ ਹਨ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਫਾਰਮ ਨਿੱਜੀ ਤੌਰ ’ਤੇ ਜਾਂ ਪਰਿਵਾਰਕ ਮੈਂਬਰ ਵੱਲੋਂ ਭਰੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ।

ਵਿਦੇਸ਼ ਵਿੱਚ ਬੈਠੇ ਭਾਰਤੀ ਨਾਗਰਿਕ, ਜਿਸ ਦੀ ਵੋਟ ਬਣੀ ਹੋਈ ਹੈ, ਉਸ ਦਾ ਫਾਰਮ ਪਰਿਵਾਰਕ ਮੈਂਬਰ ਭਰ ਸਕਦੇ ਹਨ ਜਾਂ ਉਸ ਵੱਲੋਂ ਔਨਲਾਈਨ ਵੀ ਨਿੱਜੀ ਤੌਰ ’ਤੇ ਫਾਰਮ ਭਰਿਆ ਜਾ ਸਕਦਾ ਹੈ। ਹੁਣ ਤੱਕ ਪੰਜਾਬ ਦੇ 10 ਹਜ਼ਾਰ ਤੋਂ ਵੱਧ ਲੋਕਾਂ ਨੇ ਔਨਲਾਈਨ ਫਾਰਮ ਭਰੇ ਹਨ। ਸੂਬੇ ਵਿੱਚ ਹਫ਼ਤੇ ਦੌਰਾਨ 24,453 ਬੀ ਐੱਲ ਓਜ਼ ਨੇ ਘਰੋ-ਘਰੀ ਜਾ ਕੇ 97.44 ਫ਼ੀਸਦ ਲੋਕਾਂ ਨੂੰ ਗਣਨਾ ਫ਼ਾਰਮ ਵੰਡੇ ਹਨ। ਇਸ ਤਰ੍ਹਾਂ ਸੂਬੇ ਦੇ ਕੁੱਲ 2 ਕਰੋੜ 14 ਲੱਖ 61 ਹਜ਼ਾਰ 43 ਵੋਟਰਾਂ ਵਿੱਚੋਂ 2 ਕਰੋੜ 9 ਲੱਖ 12 ਹਜ਼ਾਰ 619 ਵੋਟਰਾਂ ਨੂੰ ਗਣਨਾ ਫਾਰਮ ਵੰਡੇ ਜਾ ਚੁੱਕੇ ਹਨ। ਬੀ ਐੱਲ ਓਜ਼ ਨੇ ਭਰੇ ਹੋਏ ਗਣਨਾ ਫਾਰਮ ਇਕੱਠੇ ਕਰਨ ਦਾ ਕਾਰਜ ਵੀ ਸ਼ੁਰੂ ਕਰ ਦਿੱਤਾ ਹੈ। ਇਸ ਮਗਰੋਂ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਕੀਤੀ ਜਾਵੇਗੀ।

Advertisement

Advertisement
Advertisement
×