ਕਰਮਜੀਤ ਸਿੰਘ ਚਿੱਲਾ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ’ਤੇ 16 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਵਿਸ਼ੇਸ਼ ਸਕੱਤਰ ਉਮਾ ਸ਼ੰਕਰ ਗੁਪਤਾ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਰਜਨੀਸ਼ ਗਰਗ ਡੀਡੀਪੀਓ ਜਲੰਧਰ ਨੂੰ ਡੀਡੀਪੀਓ ਮੋਗਾ ਅਤੇ ਵਾਧੂ ਚਾਰਜ ਡਿਪਟੀ ਸੀਈਓ ਮੋਗਾ, ਦਿਲਾਵਰ ਕੌਰ ਸਹਾਇਕ ਡਾਇਰੈਕਟਰ ਨੂੰ ਡੀਡੀਪੀਓ ਲੁਧਿਆਣਾ ਅਤੇ ਵਾਧੂ ਚਾਰਜ ਡਿਪਟੀ ਸੀਈਓ ਲੁਧਿਆਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰਿੰਪੀ ਗਰਗ ਡੀਡੀਪੀਓ ਮਾਲੇਰਕੋਟਲਾ ਨੂੰ ਏਡੀਸੀ (ਪੇਂਡੂ ਵਿਕਾਸ) ਮਾਲੇਰਕੋਟਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਦਰਸ਼ਨ ਲਾਲ ਕੁੰਡਲ ਡੀਡੀਪੀਓ ਸ੍ਰੀ ਮੁਕਤਸਰ ਸਾਹਿਬ ਨੂੰ ਡੀਡੀਪੀਓ ਜਲੰਧਰ, ਅਭਿਨਵ ਗੋਇਲ ਡੀਡੀਪੀਓ ਤਰਨ ਤਾਰਨ ਨੂੰ ਡੀਡੀਪੀਓ ਫ਼ਰੀਦਕੋਟ ਤੇ ਵਾਧੂ ਚਾਰਜ ਡਿਪਟੀ ਸੀਈਓ, ਪਿਆਰ ਸਿੰਘ ਡਿਪਟੀ ਸੀਈਓ ਸ਼ਹੀਦ ਭਗਤ ਸਿੰਘ ਨਗਰ ਨੂੰ ਡੀਡੀਪੀਓ ਤਰਨ ਤਾਰਨ, ਗੁਰਪ੍ਰਤਾਪ ਸਿੰਘ ਡੀਡੀਪੀਓ ਬਠਿੰਡਾ ਨੂੰ ਡੀਡੀਪੀਓ ਕਪੂਰਥਲਾ, ਕੁਸੁਮ ਅਗਰਵਾਲ ਡੀਡੀਪੀਓ ਗੁਰਦਾਸਪੁਰ ਨੂੰ ਡਿਪਟੀ ਸੀਈਓ ਕਪੂਰਥਲਾ, ਹਰਪ੍ਰੀਤ ਸਿੰਘ ਡਿਪਟੀ ਸੀਈਓ ਮਾਨਸਾ ਨੂੰ ਡੀਡੀਪੀਓ ਗੁਰਦਾਸਪੁਰ, ਸੁਰਿੰਦਰ ਸਿੰਘ ਢਿੱਲੋਂ ਏਡੀਸੀ (ਪੇਂਡੂ ਵਿਕਾਸ) ਮੁਕਤਸਰ ਨੂੰ ਪਹਿਲੇ ਚਾਰਜ ਨਾਲ ਡੀਡੀਪੀਓ ਮੁਕਤਸਰ ਲਗਾਇਆ ਗਿਆ ਹੈ। ਨਵਦੀਪ ਕੌਰ ਡੀਡੀਪੀਓ ਲੁਧਿਆਣਾ ਨੂੰ ਡਿਪਟੀ ਸੀਈਓ ਮੁਹਾਲੀ, ਅਮਿਤ ਕੁਮਾਰ ਡਿਪਟੀ ਸੀਈਓ ਬਠਿੰਡਾ ਨੂੰ ਡਿਪਟੀ ਸੀਈਓ ਰੂਪਨਗਰ, ਰਣਜੀਤ ਸਿੰਘ ਡਿਪਟੀ ਸੀਈਓ ਫ਼ਰੀਦਕੋਟ ਨੂੰ ਡੀਡੀਪੀਓ ਬਠਿੰਡਾ, ਮੋਹਿਤ ਕਲਿਆਣ ਡਿਪਟੀ ਸੀਈਓ ਅੰਮ੍ਰਿਤਸਰ ਨੂੰ ਡਿਪਟੀ ਸੀਈਓ ਸ਼ਹੀਦ ਭਗਤ ਸਿੰਘ ਨਗਰ ਲਗਾਇਆ ਗਿਆ ਹੈ।