ਸਰਹੱਦ ਤੋਂ 10 ਪੈਕੇਟ ਹੈਰੋਇਨ ਸਣੇ ਪਾਕਿ ਨੌਜਵਾਨ ਗ੍ਰਿਫ਼ਤਾਰ
ਖੇਮਕਰਨ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ ਐੱਸ ਐੱਫ ਵੱਲੋਂ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 10 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਸ ਬਰਾਮਦਗੀ ਸਬੰਧੀ ਬੀ ਐੱਸ ਐੱਫ ਵੱਲੋਂ ਪ੍ਰੈੱਸ ਨਾਲ ਕੋਈ...
Advertisement
ਖੇਮਕਰਨ ‘ਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀ ਐੱਸ ਐੱਫ ਵੱਲੋਂ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 10 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ ਹੈ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਇਸ ਬਰਾਮਦਗੀ ਸਬੰਧੀ ਬੀ ਐੱਸ ਐੱਫ ਵੱਲੋਂ ਪ੍ਰੈੱਸ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ। ਸੂਤਰਾਂ ਅਨੁਸਾਰ ਖੇਮਕਰਨ ਸੈਕਟਰ ਅਧੀਨ ਚੌਕੀ ਹਰਭਜਨ ਵਿਖੇ ਤੜਕਸਾਰ ਬੀ ਐੱਸ ਐੱਫ ਦੀ 142 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਘੁਸਪੈਠੀਏ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੀ ਐੱਸ ਐੱਫ ਨੇ ਪਾਕਿਸਤਾਨੀ ਨੌਜਵਾਨ, ਅਬੂ ਬਕਰ (20) ਇਲੀਅਸ ਮੰਨੂ ਵਾਸੀ ਜ਼ਿਲ੍ਹਾ ਕਸੂਰ, ਪਾਸੋਂ 10 ਪੈਕੇਟ ਹੈਰੋਇਨ ਬਰਾਮਦ ਕੀਤੀ। ਮੁਲਜ਼ਮ ਨੂੰ ਅਗਲੀ ਕਾਰਵਾਈ ਲਈ ਨਾਰਕੋਟਿਕ ਕੰਟਰੋਲ ਬਿਊਰੋ ਦੇ ਹਵਾਲੇ ਕੀਤਾ ਗਿਆ ਹੈ।
Advertisement
Advertisement
×

