DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੋਲੀਬਾਰੀ ’ਚ ਪਾਕਿਸਤਾਨੀ ਸਾਜ਼ਿਸ਼ ਦਾ ਪਰਦਾਫਾਸ਼

ਪਰਵਾਸੀ ’ਤੇ ਗੋਲੀਆਂ ਪਾਕਿ ਦਹਿਸ਼ਤਗਰਦਾਂ ਦੀ ਸ਼ਹਿ ’ਤੇ ਚਲਾੳੁਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਪਾਕਿ ਦਹਿਸ਼ਤਗਰਦਾਂ ਦੇ ਇਸ਼ਾਰੇ ’ਤੇ ਗੋਲੀਆਂ ਚਲਾਉਣ ਵਾਲੇ ਚਾਰ ਜਣੇ ਪੁਲੀਸ ਹਿਰਾਸਤ ’ਚ।
Advertisement

ਇੱਥੇ ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੋਲੀਆਂ ਚਲਾਉਣ ਵਾਲੇ ਕੋਈ ਸਾਧਾਰਨ ਬਦਮਾਸ਼ ਨਹੀਂ ਸਨ ਸਗੋਂ ਉਨ੍ਹਾਂ ਦੇ ਤਾਰ ਸਰਹੱਦ ਪਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਪੁਲੀਸ ਮੁਤਾਬਕ ਗ਼ੈਰ-ਪੰਜਾਬੀਆਂ ਉਤੇ ਗੋਲੀਆਂ ਚਲਾ ਕੇ ਖੇਤਰ ’ਚ ਦਹਿਸ਼ਤ ਪੈਦਾ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲੀਸ ਦਾ ਦਾਅਵਾ ਹੈ ਕਿ ਇਹ ਕੌਮਾਂਤਰੀ ਸਾਜ਼ਿਸ਼ ਹੈ।

ਇਸ ਸਬੰਧੀ ਐੱਸ ਐੱਸ ਪੀ ਅਭਿਮੰਨਿਊ ਰਾਣਾ, ਐੱਸ ਪੀ (ਡੀ) ਅਸ਼ੋਕ ਮੀਨਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪਿੰਡ ਬੋਦੀਵਾਲਾ ਖੜਕ ਸਿੰਘ ਦਾ ਗੁਰਪ੍ਰੀਤ ਸਿੰਘ ਸ਼ਾਮਲ ਹੈ। ਉਹ ਪਿੰਡ ਭਾਗਸਰ ਦੇ ਗੁਰਦੁਆਰੇ ਦਾ ਗ੍ਰੰਥੀ ਹੈ। ਇਸ ਤੋਂ ਇਲਾਵਾ ਪਿੰਡ ਸਮੇਵਾਲੀ ਦਾ ਸੰਦੀਪ ਸਿੰਘ ਉਰਫ ਦੌਲਾ, ਅਰਪਨ ਸਿੰਘ ਅਤੇ ਗੋਬਿੰਦ ਨਗਰੀ ਮੁਕਤਸਰ ਦਾ ਸਤਨਾਮ ਸਿੰਘ ਉਰਫ਼ ਸੱਤਾ ਵੀ ਮੁਲਜ਼ਮਾਂ ਵਿੱਚ ਸ਼ਾਮਲ ਹਨ। ਇਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋ ਮੁਲਜ਼ਮ ਅਜੇ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ 23 ਅਗਸਤ ਨੂੰ ਇੱਥੋਂ ਦੇ ਬਲਮਗੜ੍ਹ ਰੋਡ ’ਤੇ ਰਹਿਣ ਵਾਲੇ ਪਰਵਾਸੀ ਅਨਿਲ ਕੁਮਾਰ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਅਨਿਲ ਕੁਮਾਰ ਆਪਣੇ ਪਰਿਵਾਰ ਨਾਲ ਸਮਾਗਮ ਤੋਂ ਪਰਤਿਆ ਸੀ। ਗੋਲੀਆਂ ਲੱਗਣ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।

Advertisement

ਪੁਲੀਸ ਨੇ ਜਦ ਇਸ ਮਾਮਲੇ ਦੀ ਤਕਨੀਕੀ ਜਾਂਚ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਪਾਕਿਸਤਾਨ ’ਚ ਬੈਠੇ ਆਪਣੇ ਆਕਾਵਾਂ ਨਾਲ ‘ਇੰਸਟਾਗ੍ਰਾਮ’ ਅਤੇ ‘ਵਟਸਐਪ’ ਰਾਹੀਂ ਸੰਪਰਕ ਵਿੱਚ ਸੀ। ਉਨ੍ਹਾਂ ਗ਼ੈਰ-ਪੰਜਾਬੀ ਵਿਅਕਤੀ ਉਪਰ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਲਈ ਇਨ੍ਹਾਂ ਨੂੰ ਵਰਤਿਆ। ਵਾਰਦਾਤ ਲਈ ਹਥਿਆਰ ਫ਼ਿਰੋਜ਼ਪੁਰ ਤੋਂ ਦਿਵਾਏ ਗਏ।

Advertisement

ਵਾਰਦਾਤ ਕਰਨ ਤੋਂ ਬਾਅਦ ਇਸ ਦੀ ਵੀਡੀਓ ਸਬੂਤ ਵਜੋਂ ਭੇਜੀ ਗਈ ਅਤੇ ਖ਼ਬਰਾਂ ਦੇ ਲਿੰਕ ਵੀ ਭੇਜੇ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਗ਼ੈਰਕਾਨੂੰਨੀ ਅਸਲਾ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। ਪੁਲੀਸ ਨੂੰ ਦੋ ਪਿਸਤੌਲ, 4 ਮੈਗਜ਼ੀਨ, 6 ਕਾਰਤੂਸ, 3 ਪੈਟਰੋਲ ਬੰਬ ਮਿਲੇ ਹਨ।

Advertisement
×