DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਰਤ ਕੋਡ ਦੇ ਨਿਯਮ ਸਿਰਫ਼ ਅੰਗਰੇਜ਼ੀ ’ਚ ਜਾਰੀ ਕਰਨ ਦਾ ਵਿਰੋਧ: ਭਾਸ਼ਾ ਵਿਭਾਗ ਨੇ ਦਖ਼ਲ ਦਿੱਤਾ

ਪੰਜਾਬੀ ਭਾਸ਼ਾ ’ਚ ਡਰਾਫਟ ਜਾਰੀ ਕਰਕੇ ਸੁਝਾਅ ਲੈਣ ਦੀ ਮੰਗ; ਕਿਰਤੀ ਜਥੇਬੰਦੀਆਂ ਨੇ ਸਰਕਾਰ ’ਤੇ ਸੇਧਿਆ ਨਿਸ਼ਾਨਾ

  • fb
  • twitter
  • whatsapp
  • whatsapp
featured-img featured-img
ਭਾਸ਼ਾ ਵਿਭਾਗ।
Advertisement

ਪੰਜਾਬ ਦੇ ਕਿਰਤ ਵਿਭਾਗ ਵੱਲੋਂ ਨਵੇਂ ‘ਕਿਰਤ ਕੋਡ’ (Labour Code) ਦੇ ਡਰਾਫਟ ਨਿਯਮ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਕਰਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਡਾ. ਅੰਬੇਡਕਰ ਵਰਕਰਜ਼ ਯੂਨੀਅਨ ਨੇ ਇਸ ’ਤੇ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਜਿਨ੍ਹਾਂ ਕਿਰਤੀਆਂ ਲਈ ਇਹ ਕਾਨੂੰਨ ਬਣਾਏ ਜਾ ਰਹੇ ਹਨ, ਜੇਕਰ ਉਹ ਆਪਣੀ ਭਾਸ਼ਾ ਵਿੱਚ ਇਸ ਨੂੰ ਸਮਝ ਹੀ ਨਹੀਂ ਸਕਣਗੇ ਤਾਂ ਸੁਝਾਅ ਕਿਵੇਂ ਦੇਣਗੇ?

ਭਾਸ਼ਾ ਵਿਭਾਗ ਨੇ ਕਿਰਤ ਵਿਭਾਗ ਨੂੰ ਪੱਤਰ ਲਿਖ ਕੇ ਡਰਾਫਟ ਨਿਯਮ ਪੰਜਾਬੀ ਵਿੱਚ ਵੀ ਜਾਰੀ ਕਰਨ ਨੂੰ ਕਿਹਾ ਹੈ।

Advertisement

ਜ਼ਿਕਰਯੋਗ ਹੈ ਕਿ ਪੰਜਾਬ ਰਾਜ ਭਾਸ਼ਾ ਕਾਨੂੰਨ ਦੇ ਬਾਵਜੂਦ ਕਈ ਅਹਿਮ ਕਾਨੂੰਨ ਜਿਵੇਂ ਕਿ ਮਨਰੇਗਾ ਅਤੇ ਬੀ.ਓ.ਸੀ.ਡਬਲਿਊ (BOCW) ਦੇ ਪੰਜਾਬੀ ਅਨੁਵਾਦ ਲਈ ਲੋਕ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ। ਭਾਸ਼ਾ ਵਿਭਾਗ ਪਹਿਲਾਂ ਵੀ 64 ਸਰਕਾਰੀ ਵਿਭਾਗਾਂ ਨੂੰ ਮਾਂ-ਬੋਲੀ ਵਿੱਚ ਕੰਮ ਕਰਨ ਲਈ ਨੋਟਿਸ ਜਾਰੀ ਕਰ ਚੁੱਕਾ ਹੈ, ਪਰ ਜ਼ਮੀਨੀ ਪੱਧਰ ’ਤੇ ਅਜੇ ਵੀ ਅੰਗਰੇਜ਼ੀ ਦਾ ਦਬਦਬਾ ਬਰਕਰਾਰ ਹੈ।

Advertisement

ਕਿਰਤੀ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ 20 ਫਰਵਰੀ ਤੱਕ ਸੁਝਾਅ ਲੈਣ ਦੀ ਮਿਆਦ ਤੋਂ ਪਹਿਲਾਂ ਇਹ ਡਰਾਫਟ ਤੁਰੰਤ ਪੰਜਾਬੀ ਵਿੱਚ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਮ ਕਾਮੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾ ਸਕਣ।

Advertisement
×