DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਹਵਾਈ ਅੱਡੇ ਤੋਂ ਸਿਰਫ਼ ਇੱਕ ਉਡਾਣ ਦਾ ਸੰਚਾਲਨ

ਹਫ਼ਤੇ ਵਿੱਚ ਸਿਰਫ਼ ਚਾਰ ਦਿਨ ਦਿੱਲੀ ਜਾਂਦੀ ਉਡਾਣ

  • fb
  • twitter
  • whatsapp
  • whatsapp
Advertisement

ਇੱਥੋਂ ਲਗਪਗ 26 ਕਿਲੋਮੀਟਰ ਦੂਰ ਪਿੰਡ ਵਿਰਕ ਕਲਾਂ ਵਿਖੇ ਬਠਿੰਡਾ ਹਵਾਈ ਅੱਡਾ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਤੋਂ ਆਉਣ-ਜਾਣ ਲਈ ਸਿਰਫ਼ ਇੱਕ ਹੀ ਉਡਾਣ ਭਰ ਰਿਹਾ ਹੈ ਅਤੇ ਉਹ ਵੀ ਹਫ਼ਤੇ ਵਿੱਚ ਸਿਰਫ਼ ਚਾਰ ਦਿਨ।

ਜ਼ਿਕਰਯੋਗ ਹੈ ਕਿ ਸੂਬੇ ਦੇ ਦੱਖਣ-ਪੱਛਮੀ ਖੇਤਰ ਦੀ ਇਸ ਇਕਲੌਤੀ ਹਵਾਈ ਸਹੂਲਤ ਦਾ ਉਦਘਾਟਨ ਸਾਲ 2016 ਵਿੱਚ ਭੀਸੀਆਣਾ ਸਥਿਤ ਏਅਰ ਫੋਰਸ ਸਟੇਸ਼ਨ ਦੇ ਨਾਲ ਲੱਗਦੇ ਇਲਾਕੇ ਵਿੱਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਕੇਂਦਰ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ 'ਉਡਾਨ' (UDAN ) ਦੇ ਤਹਿਤ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਸੀ।

Advertisement

ਪਹਿਲਾਂ ਇਹ ਉਡਾਣ ਰੋਜ਼ਾਨਾ ਚੱਲਦੀ ਸੀ, ਪਰ ਸਰਦੀਆਂ ਦੀ ਸਮਾਂ ਸਾਰਣੀ ਦੇ ਲਾਗੂ ਹੋਣ ਨਾਲ ਇਸ ਨੂੰ ਘਟਾ ਕੇ ਹਫ਼ਤੇ ਵਿੱਚ ਚਾਰ ਦਿਨ ਕਰ ਦਿੱਤਾ ਗਿਆ। ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਲਈ ਚੱਲਣ ਵਾਲੀ ਦੂਜੀ ਉਡਾਣ ਪਿਛਲੇ ਸਾਲ 26 ਸਤੰਬਰ ਨੂੰ ਮੁਲਤਵੀ ਕਰ ਦਿੱਤੀ ਗਈ ਸੀ, ਕਿਉਂਕਿ ਇਸ ਦਾ ਸੰਚਾਲਨ ਕਰਨ ਵਾਲੀ ਕੰਪਨੀ ‘ਫਲਾਈਬਿਗ’ (FlyBig) ਨੂੰ ਕਿਸੇ ਹੋਰ ਕੰਪਨੀ ਨੇ ਹਾਸਲ ਕਰ ਲਿਆ ਸੀ।

Advertisement

ਇਸ ਤੋਂ ਪਹਿਲਾਂ, ਜੰਮੂ ਲਈ ਚੱਲਣ ਵਾਲੀ ਉਡਾਣ, ਜੋ ਹਫ਼ਤੇ ਵਿੱਚ ਪੰਜ ਦਿਨ ਚਲਦੀ ਸੀ, ਨੂੰ 2019 ਵਿੱਚ ਵਾਪਸ ਲੈ ਲਿਆ ਗਿਆ ਸੀ। ਇਸ ਦੀ ਵਰਤੋਂ ਜ਼ਿਆਦਾਤਰ ਮਾਤਾ ਵੈਸ਼ਨੋ ਦੇਵੀ ਅਤੇ ਅਮਰਨਾਥ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਕੀਤੀ ਜਾਂਦੀ ਸੀ। ਕੋਵਿਡ-19 ਮਹਾਂਮਾਰੀ ਦੌਰਾਨ ਹਵਾਈ ਅੱਡਾ ਬੰਦ ਰਿਹਾ ਅਤੇ ਤਿੰਨ ਸਾਲਾਂ ਤੋਂ ਵੱਧ ਦੇ ਵਕਫ਼ੇ ਬਾਅਦ ਮੁੜ ਖੋਲ੍ਹਿਆ ਗਿਆ ਸੀ।

ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਹਵਾਈ ਅੱਡੇ ਤੋਂ ਬਿਹਤਰ ਸੰਪਰਕ ਦੀ ਲਗਾਤਾਰ ਮੰਗ ਕਰ ਰਹੇ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਇੱਥੇ ਕਾਫ਼ੀ ਸੰਭਾਵਨਾਵਾਂ ਹਨ ਅਤੇ ਜੰਮੂ, ਨਾਂਦੇੜ ਸਾਹਿਬ ਅਤੇ ਅਯੁੱਧਿਆ ਲਈ ਉਡਾਣਾਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਕਿਹਾ, “ਅਲਾਇੰਸ ਏਅਰ ਦੀਆਂ ਬਠਿੰਡਾ-ਦਿੱਲੀ ਅਤੇ ਦਿੱਲੀ-ਬਠਿੰਡਾ ਉਡਾਣਾਂ ਵਿੱਚ ਨਿਯਮਤ ਤੌਰ 'ਤੇ 90 ਫੀਸਦੀ ਤੋਂ ਵੱਧ ਸਵਾਰੀਆਂ ਹੁੰਦੀਆਂ ਹਨ। ਵੱਧ ਤੋਂ ਵੱਧ ਬੈਠਣ ਦੀ ਸਮਰੱਥਾ 72 ਹੈ, ਪਰ ਕਈ ਵਾਰ 42 ਸੀਟਾਂ ਵਾਲਾ ਜਹਾਜ਼ ਚਲਾਇਆ ਜਾਂਦਾ ਹੈ। ਸਿਰਫ਼ ਕਾਰੋਬਾਰੀ ਅਤੇ ਸਿਆਸਤਦਾਨ ਹੀ ਨਹੀਂ, ਸਗੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIIMS) ਦੇ ਡਾਕਟਰ ਅਤੇ ਫ਼ੌਜੀ ਅਧਿਕਾਰੀ ਵੀ ਅਕਸਰ ਇਸ ਹਵਾਈ ਅੱਡੇ ਦੀ ਵਰਤੋਂ ਕਰਦੇ ਹਨ।” ਹਾਲਾਂਕਿ, ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਅਣਜਾਣ ਹਨ ਕਿ ਗਾਜ਼ੀਆਬਾਦ ਦੀ ਉਡਾਣ ਕਦੋਂ ਮੁੜ ਸ਼ੁਰੂ ਹੋਵੇਗੀ।

ਉਧਰ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਦੀ ਹਾਲਤ ਕਾਫ਼ੀ ਖਸਤਾ ਹੈ, ਜਿਸ ਵਿੱਚ ਥਾਂ-ਥਾਂ ਡੂੰਘੇ ਟੋਏ ਅਤੇ ਚਿੱਕੜ ਹੈ। ਕੁੱਝ ਸਥਾਨਕ ਲੋਕਾਂ ਨੇ ਦੱਸਿਆ ਕਿ ਕਿਸਾਨ ਆਪਣੀ ਜ਼ਮੀਨ ਨੂੰ ਖੇਤੀ ਯੋਗ ਬਣਾਉਣ ਲਈ ਰੇਤ ਦੇ ਟਿੱਬੇ ਹਟਾ ਰਹੇ ਹਨ ਅਤੇ ਸੜਕ 'ਤੇ ਚੱਲਣ ਵਾਲੇ ਭਾਰੀ ਵਾਹਨਾਂ ਨੇ ਇਸ ਨੂੰ ਨੁਕਸਾਨ ਪਹੁੰਚਾਇਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਬੰਧੀ ਸਥਾਨਕ ਪੰਚਾਇਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਕਰਨਗੇ।

ਕੁਝ ਸਥਾਨਕ ਨਿਵਾਸੀਆਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਇਸ ਦਾ ਪ੍ਰਚਾਰ ਵਧਾਉਣਾ ਚਾਹੀਦਾ ਹੈ, ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਉਡਾਣ ਦੇ ਸਮੇਂ ਅਤੇ ਹਵਾਈ ਅੱਡੇ ਦੀ ਸਹੀ ਸਥਿਤੀ ਬਾਰੇ ਜਾਣੂ ਨਹੀਂ ਹਨ।

Advertisement
×