DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬ ਵਿੱਚ MBBS ਅਤੇ BDS ਦੀਆਂ 389 ਖਾਲੀ NRI ਕੋਟਾ ਸੀਟਾਂ ਲਈ ਸਿਰਫ਼ 10 ਉਮੀਦਵਾਰ

ਤੀਜੇ ਗੇੜ ਦੀ ਕਾਊਂਸਲਿੰਗ ਤੋਂ ਪਹਿਲਾਂ ਆਮਦਨ ਦਾ ਮੁੱਖ ਸਰੋਤ ਮੰਨੀਆਂ ਜਾਂਦੀਆਂ ਸੀਟਾਂ ਦੇ ਖਾਲੀ ਰਹਿਣ ਕਾਰਨ ਮੈਡੀਕਲ ਅਤੇ ਡੈਂਟਲ ਕਾਲਜ ਚਿੰਤਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। iStock
Advertisement

6 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤੀਜੇ ਗੇੜ ਦੀ ਕਾਊਂਸਲਿੰਗ ਤੋਂ ਪਹਿਲਾਂ, 389 ਖਾਲੀ ਐੱਨ ਆਰ ਆਈ (NRI) ਕੋਟਾ ਐੱਮ ਬੀ ਬੀ ਐੱਸ (MBBS) ਅਤੇ ਬੀ ਡੀ ਐੱਸ (BDS) ਸੀਟਾਂ ਲਈ ਸਿਰਫ਼ 10 ਉਮੀਦਵਾਰਾਂ ਨੇ ਹੀ ਅਪਲਾਈ ਕੀਤਾ ਹੈ।

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀ ਐੱਫ ਯੂ ਐੱਚ ਐੱਸ) ਵੱਲੋਂ ਜਾਰੀ ਕੀਤੇ ਗਏ ਸੋਧੇ ਹੋਏ ਸੀਟ ਵੇਰਵਿਆਂ ਅਨੁਸਾਰ, ਦੂਜੇ ਗੇੜ ਦੀ ਕਾਊਂਸਲਿੰਗ ਤੋਂ ਬਾਅਦ ਐੱਮ ਬੀ ਬੀ ਐੱਸ ਅਤੇ ਬੀ ਡੀ ਐੱਸ ਦੀਆਂ 808 ਸੀਟਾਂ ਖਾਲੀ ਰਹਿ ਗਈਆਂ ਹਨ। ਇਨ੍ਹਾਂ ਵਿੱਚੋਂ, ਐੱਨ ਆਰ ਆਈ ਕੋਟੇ ਲਈ ਐੱਮ ਬੀ ਬੀ ਐੱਸ ਵਿੱਚ 175 ਅਤੇ ਬੀ ਡੀ ਐੱਸ ਵਿੱਚ 214 ਸੀਟਾਂ ਖਾਲੀ ਹਨ। ਜਦੋਂ ਕਿ ਬਾਕੀ ਬਚੀ ਹੋਈ 419 ਗੈਰ-ਐੱਨ ਆਰ ਆਈ ਖਾਲੀ ਸੀਟਾਂ ਲਈ 3,297 ਉਮੀਦਵਾਰ ਮੈਦਾਨ ਵਿੱਚ ਹਨ। ਉੱਥੇ ਹੀ ਐੱਨ ਆਰ ਆਈ ਸ਼੍ਰੇਣੀ ਵਿੱਚ ਉਮੀਦਵਾਰਾਂ ਦੀ ਨਾ-ਮਾਤਰ ਦਿਲਚਸਪੀ ਦੇਖਣ ਨੂੰ ਮਿਲੀ ਹੈ।

Advertisement

ਐੱਨ ਆਰ ਆਈ ਉਮੀਦਵਾਰਾਂ ਲਈ 15 ਫੀਸਦੀ ਸੀਟਾਂ ਰਾਖਵੀਆਂ ਹੁੰਦੀਆਂ ਹਨ। ਐੱਮ ਬੀ ਬੀ ਐੱਸ ਲਈ 1.10 ਲੱਖ ਡਾਲਰ ਅਤੇ ਬੀ ਡੀ ਐੱਸ ਦੇ ਪੂਰੇ ਕੋਰਸ ਲਈ 44,000 ਡਾਲਰ ਦੀ ਫੀਸ ਹੋਣ ਕਾਰਨ, ਇਹ ਸੀਟਾਂ ਕਾਲਜਾਂ ਲਈ ਆਮਦਨ ਦਾ ਇੱਕ ਮੁੱਖ ਸਰੋਤ ਹਨ। ਖਾਲੀ ਪਈਆਂ ਐੱਨ ਆਰ ਆਈ ਸੀਟਾਂ ਨੂੰ ਬਾਅਦ ਵਿੱਚ ਜਨਰਲ ਸ਼੍ਰੇਣੀ ਦੀਆਂ ਸੀਟਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ।

Advertisement

Advertisement
×