DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Moga-Amritsar ਰਾਜ ਮਾਰਗ ਉੱਤੇ ਸੜਕ ਹਾਦਸੇ ’ਚ ਇੱਕ ਹਲਾਕ

ਮੋਗਾ-ਅੰਮ੍ਰਿਤਸਰ ਰਾਜ ਮਾਰਗ ਉੱਤੇ ਸਥਿਤ ਪਿੰਡ ਬਘੇਲੇਵਾਲਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਸਕੂਲ ਵੈਨ ਚਾਲਕ ਸੀ ਅਤੇ ਨਜ਼ਦੀਕੀ ਪਿੰਡ ਖੜ੍ਹੀ ਕੀਤੀ ਵੈਨ ਨੂੰ ਲੈਣ ਜਾ ਰਿਹਾ ਸੀ। ਉਸ ਦੀ ਸ਼ਨਾਖਤ ਗੁਰਮੀਤ...

  • fb
  • twitter
  • whatsapp
  • whatsapp
featured-img featured-img
ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੀ ਕਾਰ ਦੀ ਤਸਵੀਰ। ਫੋਟੋ: ਹਰਦੀਪ ਸਿੰਘ
Advertisement

ਮੋਗਾ-ਅੰਮ੍ਰਿਤਸਰ ਰਾਜ ਮਾਰਗ ਉੱਤੇ ਸਥਿਤ ਪਿੰਡ ਬਘੇਲੇਵਾਲਾ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਸਕੂਲ ਵੈਨ ਚਾਲਕ ਸੀ ਅਤੇ ਨਜ਼ਦੀਕੀ ਪਿੰਡ ਖੜ੍ਹੀ ਕੀਤੀ ਵੈਨ ਨੂੰ ਲੈਣ ਜਾ ਰਿਹਾ ਸੀ। ਉਸ ਦੀ ਸ਼ਨਾਖਤ ਗੁਰਮੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕਸਾਰ 6 ਵਜੇ ਦੇ ਕਰੀਬ ਪਿੰਡ ਸ਼ਾਹ ਬੋਕਰ ਦਾ ਗੁਰਮੀਤ ਸਿੰਘ ਆਪਣੇ ਮੋਟਰਸਾਈਕਲ ਉੱਤੇ ਮੁੱਖ ਸੜਕ ਉੱਤੇ ਜਾ ਰਿਹਾ ਸੀ। ਮੱਖੂ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਇੱਕ ਕਾਰ ਨੂੰ ਸਾਹਮਣੇ ਤੋਂ ਟੱਕਰ ਮਾਰੀ ਬਾਅਦ ਵਿੱਚ ਮੋਟਰਸਾਈਕਲ ਸਵਾਰ ਨੂੰ ਵੀ ਦਰੜ ਦਿੱਤਾ। ਮੋਟਰਸਾਈਕਲ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕ ਦਾ ਭਰਾ ਗੁਰਭੇਜ ਸਿੰਘ ਜਦੋਂ ਘਟਨਾ ਸਥਾਨ ਵੱਲ ਜਾ ਰਿਹਾ ਸੀ ਤਾਂ ਉਸ ਦੀ ਕਾਰ ਵੀ ਅੱਡਾ ਸ਼ਾਹ ਬੋਕਰ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਮੀਤ ਸਿੰਘ ਕੋਟ ਈਸੇ ਖਾਂ ਦੇ ਪਾਥਵੇਂ ਸਕੂਲ ਦਾ ਵੈਨ ਚਾਲਕ ਸੀ ਅਤੇ ਉਸ ਨੇ ਨਜ਼ਦੀਕੀ ਪਿੰਡ ਬੇਰੀਵਾਲਾ ਵਿਖੇ ਖੜ੍ਹੀ ਕੀਤੀ ਵੈਨ ਨੂੰ ਲੈਕੇ ਵਿਦਿਆਰਥੀਆਂ ਨੂੰ ਸਕੂਲ ਛੱਡਣ ਜਾਣਾ ਸੀ ਕਿ ਹਾਦਸਾ ਵਾਪਰ ਗਿਆ। ਚੌਕੀ ਬਘੇਲੇਵਾਲਾ ਦੀ ਪੁਲੀਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement

Advertisement
×