ਪੀ ਆਰ ਟੀ ਸੀ ਦੇ ਬੇੜੇ ’ਚ ਸ਼ਾਮਲ ਹੋਣਗੀਆਂ ਸੌ ਮਿਨੀ ਬੱਸਾਂ
ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇਥੇ ਦੱਸਿਆ ਕਿ ਪੀ ਆਰ ਟੀ ਸੀ ਦੇ ਬੇੜੇ ਵਿੱਚ ਆਪਣੀ ਮਾਲਕੀ ਵਾਲੀਆਂ 100 ਨਵੀਆਂ ਜੂਨੀਅਰ ਪੀ ਆਰ ਟੀ ਸੀ (ਮਿਨੀ) ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ 10...
Advertisement
ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਇਥੇ ਦੱਸਿਆ ਕਿ ਪੀ ਆਰ ਟੀ ਸੀ ਦੇ ਬੇੜੇ ਵਿੱਚ ਆਪਣੀ ਮਾਲਕੀ ਵਾਲੀਆਂ 100 ਨਵੀਆਂ ਜੂਨੀਅਰ ਪੀ ਆਰ ਟੀ ਸੀ (ਮਿਨੀ) ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ 10 ਬੱਸਾਂ ਮੁੱਖ ਦਫ਼ਤਰ ਪਹੁੰਚ ਚੁੱਕੀਆਂ ਹਨ, ਜਦਕਿ 40 ਬੱਸਾਂ ਅਗਲੇ ਦੋ ਦਿਨਾਂ ਵਿੱਚ ਪਹੁੰਚਣਗੀਆਂ ਅਤੇ ਬਾਕੀ 50 ਬੱਸਾਂ ਵੀ 20 ਅਕਤੂਬਰ ਤੱਕ ਪੀ ਆਰ ਟੀ ਸੀ ਦੇ ਬੇੜੇ ਵਿੱਚ ਸ਼ਾਮਲ ਹੋ ਜਾਣਗੀਆਂ। ਕੁੱਲ 100 ਬੱਸਾਂ ਵਿੱਚੋਂ ਜ਼ਿਆਦਾ ਬੱਸਾਂ ਨੂੰ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਤੋਂ ਚਲਾਇਆ ਜਾਵੇਗਾ ਇਸ ਤੋਂ ਇਲਾਵਾ ਆਪਣੀ ਮਾਲਕੀ ਵਾਲੀਆਂ 309 ਨਵੀਆਂ ਸਾਧਾਰਣ ਵੱਡੀਆਂ ਬੱਸਾਂ ਵੀ ਜਲਦ ਪੀ ਆਰ ਟੀ ਸੀ ਦੇ ਬੇੜੇ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ।
ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਪੀ ਆਰ ਟੀ ਸੀ ਵੱਲੋਂ ਕਿਲੋਮੀਟਰ ਸਕੀਮ ਤਹਿਤ ਵੀ 254 ਬੱਸਾਂ ਪਹਿਲਾਂ ਹੀ ਬੱਸ ਬੇੜੇ ਵਿੱਚ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ।
Advertisement
Advertisement
Advertisement
×

