ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ : The Tribune India

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ; ਇੱਥੋਂ ਸਕੂਟੀ ਰਾਹੀਂ ਸ਼ਾਹਬਾਦ ਪੁੱਜਣ ਦਾ ਸ਼ੱਕ

ਹੁਣ ਪਟਿਆਲਾ ਵਿੱਚ ਨਜ਼ਰ ਆਇਆ ਅੰਮ੍ਰਿਤਪਾਲ

ਪਟਿਆਲਾ ਦੇ ਸਰਹਿੰਦ ਰੋਡ ਵਿਚਲੀ ਇੱਕ ਕਲੋਨੀ ਤੋਂ ਮਿਲੀ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਫੁਟੇਜ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ

ਪਟਿਆਲਾ, 25 ਮਾਰਚ

‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਹੁਣ ਪਟਿਆਲਾ ਵਿੱਚ ਨਜ਼ਰ ਆਇਆ ਹੈ। ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਕਲਿੱਪ ਵਿਚਲਾ ਨੌਜਵਾਨ ਅੰਮ੍ਰਿਤਪਾਲ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਨੇ ਪੈਂਟਕੋਟ ਪਹਿਨਿਆ ਹੋਇਆ ਅਤੇ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਹਨ। ਉਸ ਦੇ ਨਾਲ ਇੱਕ ਹੋਰ ਨੌਜਵਾਨ ਹੈ, ਜੋ ਉਸ ਦਾ ਸਾਥੀ ਪਪਲਪ੍ਰ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਦੋਵੇਂ ਇੱਥੇ ਸਰਹਿੰਦ ਰੋਡ ’ਤੇ ਸਥਿਤ ਇੱਕ ਕਲੋਨੀ ’ਚ ਪਰਵਾਸੀ ਭਾਰਤੀ ਦੀ ਕੋਠੀ ਵਿੱਚ ਠਹਿਰਦੇ ਹਨ। ਉੁਸ ਦੀ ਰਿਸ਼ਤੇਦਾਰ ਔਰਤ ਇਸ ਕੋਠੀ ਵਿੱਚ ਇਕੱਲੀ ਹੀ ਰਹਿੰਦੀ ਹੈ। ਉਹ ਵੀ ਵੀਡੀਓ ਕਲਿੱਪ ’ਚ ਨਜ਼ਰ ਆ ਰਹੀ ਹੈ। ਸਮਝਿਆ ਜਾ ਰਿਹਾ ਹੈ ਕਿ ਇਸੇ ਔਰਤ ਦੀ ਸਕੂਟੀ ਰਾਹੀਂ ਅੰਮ੍ਰਿਤਪਾਲ ਤੇ ਉਸ ਦਾ ਸਾਥੀ ਸ਼ਾਹਬਾਦ ਸਥਿਤ ਬਲਜੀਤ ਕੌਰ ਦੇ ਘਰ ਪੁੱਜੇ ਸਨ। ਦੱਸਿਆ ਜਾ ਰਿਹਾ ਹੈ ਕਿ ਵਾਇਰਲ ਵੀਡੀਓ ਇਨ੍ਹਾਂ ਦੀ ਠਹਿਰ ਬਣੇ ਪਟਿਆਲਾ ਦੇ ਇਸੇ ਇਲਾਕੇ ਦੇ ਇੱਕ ਹੋਰ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਵੀਡੀਓ ਕਲਿੱਪ ਵਿਚ ਬਿਲਕੁਲ ਅੰਮ੍ਰਿਤਪਾਲ ਵਰਗੇ ਜਾਪਦੇ ਲੰਬੇ ਕੱਦ ਵਾਲੇ ਪਤਲੇ ਸਰੀਰ ਦੇ ਨੌਜਵਾਨ ਨੇ ਜਿਥੇ ਕੰਨ ’ਤੇ ਮੋਬਾਈਲ ਫੋਨ ਲਾਇਆ ਹੋਇਆ ਹੈ, ਉਥੇ ਹੀ ਉਹ ਰੁਮਾਲ ਨਾਲ ਚਿਹਰਾ ਢਕਦਾ ਨਜ਼ਰ ਆ ਰਿਹਾ ਹੈ। ਇਸੇ ਵੀਡੀਓ ’ਚ ਮਧਰੇ ਕੱਦ ਵਾਲਾ ਇੱਕ ਹੋਰ ਨੌਜਵਾਨ ਪਪਲਪ੍ਰੀਤ ਸਿੰਘ ਵਰਗਾ ਜਾਪਦਾ ਹੈ। ਇਸ ਤਰ੍ਹਾਂ ਦੀਆਂ ਵੀ ਰਿਪੋਰਟਾਂ ਹਨ ਕਿ ਹਰਿਆਣਾ ਦੀ ਇੱਕ ਔਰਤ ਨੇ ਅੰਮ੍ਰਿਤਪਾਲ ਸਿੰਘ ਦੇ ਕਹਿਣ ’ਤੇ ਇਹ ਸਕੂਟੀ ਪਟਿਆਲਾ ਸਥਿਤ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਛੱਡੀ ਸੀ। ਪਟਿਆਲਾ ਪਹੁੰਚਣ ’ਤੇ ਹਰਿਆਣਾ ਦੀ ਇਸ ਔਰਤ ਨੇ ਜਦੋਂ ਦਿੱਤੇ ਗਏ ਨੰਬਰ ’ਤੇ ਫੋਨ ਕੀਤਾ ਤਾਂ ਅੱੱਗੋਂ ਵੀ ਔਰਤ ਹੀ ਬੋਲੀ ਸੀ। ਉਸ ਨੇ ਸਕੂਟੀ ਲੈਣ ਲਈ ਗੁਰਦੁਆਰਾ ਸਾਹਿਬ ਨੇੜੇ ਪੁੱਜਣ ਲਈ ਕਿਹਾ ਸੀ। ਉਸ ਦੇ ਪਹੁੰਚਣ ਵਿੱਚ ਦੇਰੀ ਹੋਣ ਕਾਰਨ ਹਰਿਆਣਾ ਤੋਂ ਆਈ ਔਰਤ ਸਕੂਟੀ ਛੱਡ ਕੇ ਵਾਪਸ ਚਲੀ ਗਈ। ਦੱਸਣਾ ਬਣਦਾ ਹੈ ਇਹ ਸਬੰਧਤ ਕੋਠੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਕੁਝ ਹੀ ਫਾਸਲੇ ’ਤੇ ਸਥਿਤ ਹੈ। ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਪੁਲੀਸ ਨੇ ਇਸ ਕੋਠੀ ’ਚ ਰਹਿ ਰਹੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਂਜ ਪਟਿਆਲਾ ਪੁਲੀਸ ਦੇ ਕਿਸੇ ਵੀ ਅਧਿਕਾਰੀ ਵੱਲੋਂ ਇਸ ਸਬੰਧੀ ਕਿਸੇ ਤੱਥ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਚੁੱਪੀ ਧਾਰੀ ਹੋਈ ਹੈ। 

ਪੱਪਲਪ੍ਰੀਤ ਨਾਲ ਸਬੰਧਾਂ ਦੇ ਦੋਸ਼ ਹੇਠ ਜੋੜੇ ਨੂੰ ਜੰਮੂ ਤੋਂ ਹਿਰਾਸਤ ’ਚ ਲਿਆ 

ਜੰਮੂ: ਭਗੌੜੇ ਪੱਪਲਪ੍ਰੀਤ ਸਿੰਘ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਪੁਲੀਸ ਨੇ ਅੱਜ ਜੰਮੂ ਦੇ ਬਾਹਰਵਾਰ ਆਰ ਐੱਸ ਪੁਰਾ ਤੋਂ ਇਕ ਜੋੜੇ ਨੂੰ ਹਿਰਾਸਤ ’ਚ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਅਮਰੀਕ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਨੂੰ ਪੰਜਾਬ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ 18 ਮਾਰਚ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਤੋਂ ਬਾਅਦ ਪੱਪਲਪ੍ਰੀਤ ਤੇ ਅੰਮ੍ਰਿਤਪਾਲ ਸਿੰਘ ਭਗੌੜੇ ਹਨ। -ਪੀਟੀਆਈ

ਅੰਮ੍ਰਿਤਪਾਲ ਦੇ ਦਸ ਸਾਥੀ ਜੇਲ੍ਹ ਭੇਜੇ

ਅਜਨਾਲਾ (ਪੱਤਰ ਪ੍ਰੇਰਕ): ਅਜਨਾਲਾ ਥਾਣੇ ’ਤੇ ਹਮਲਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਅੰਮ੍ਰਿਤਪਾਲ ਸਿੰਘ ਦੇ ਦਸ ਸਾਥੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸੇ ਦੌਰਾਨ ਅਜਨਾਲਾ ਥਾਣੇ ’ਤੇ  ਹੋਈ ਹਿੰਸਾ ਦੇ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਸੁਖਮਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਚਾਰ ਦਿਨ ਦਾ ਰਿਮਾਂਡ ਮਿਲਿਆ ਹੈ। ਉਧਰ, ਸੂਤਰਾਂ ਮੁਤਾਬਕ ਜੇਲ੍ਹ ਭੇਜੇ ਗਏ ਦਸ ਮੁਲਜ਼ਮਾਂ ਵਿੱਚੋਂ ਦੋ ਐੱਚਆਈਵੀ ਪਾਜ਼ੇਟਿਵ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All