DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Zila Parishad ਬਰਨਾਲਾ ਦੀ ਚੇਅਰਮੈਨੀ ਦਾ ਨੋਟੀਫਿਕੇਸ਼ਨ ਜਾਰੀ: ਸੱਤਾਧਿਰ ’ਚ ਖਿੱਚੋਤਾਣ ਸ਼ੁਰੂ

ਚੇਅਰਮੈਨ ਦੀ ਚੋਣ ਲਈ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਦੀ ਰੱਖੀ ਮੀਟਿੰਗ ਵੀ ਪ੍ਰਸ਼ਾਸਨ ਨੇ ਕੀਤੀ ਰੱਦ

  • fb
  • twitter
  • whatsapp
  • whatsapp
Advertisement

ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਪਰਿਸ਼ਦ ਚੇਅਰਮੈਨੀ ਦੇ ਰਾਖਵੇਂਕਰਨ ਦਾ ਨੋਟੀਫਿਕੇਸ਼ਨ ਹੁੰਦਿਆਂ ਹੀ ਬਰਨਾਲਾ ਜ਼ਿਲ੍ਹੇ ਦੀ ਚੇਅਰਮੈਨੀ ਲਈ ਸਰਗਮੀਆਂ ਵਧ ਗਈਆਂ ਹਨ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਬਰਨਾਲਾ ਦੀ ਚੇਅਰਮੈਨੀ ਔਰਤ (ਜਨਰਲ) ਅਤੇ ਉਪ ਚੇਅਰਮੈਨੀ ਐਸਸੀ(ਮਰਦ) ਲਈ ਰਾਖਵੀਂ ਰੱਖੀ ਗਈ ਹੈ। ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਅੰਦਰ ਸੱਤਾਧਿਰ ਵਲੋਂ ਚੇਅਰਮੈਨ ਲਈ ਦਾਅਵੇਦਾਰੀ ਤੇਜ਼ ਕੀਤੀ ਗਈ ਹੈ। ਜ਼ਿਲ੍ਹੇ ’ਚੋਂ ਤਿੰਨ ਸੱਤਾਧਿਰ ਆਮ ਆਦਮੀ ਪਾਰਟੀ ਦੇ ਔਰਤ (ਜਨਰਲ) ਉਮੀਦਵਾਰ ਜੇਤੂ ਰਹੇ ਹਨ ਜਿਹਨਾਂ ਵਿੱਚੋਂ ਮਹਿਲ ਕਲਾਂ ਹਲਕੇ ਵਿੱਚੋਂ ਮਹਿਲ ਕਲਾਂ ਤੇ ਠੁੱਲੀਵਾਲ ਜ਼ੋਨ ਤੇ ਬਰਨਾਲਾ ਹਲਕੇ ਤੋਂ ਬਡਬਰ ਜ਼ੋਨ ਸ਼ਾਮਲ ਹਨ। ਜਿਸ ਕਰਕੇ ਮਹਿਲ ਕਲਾਂ ਹਲਕੇ ਵਿੱਚ ਚੇਅਰਮੈਨੀ ਜਾਣੀ ਲਗਭਗ ਤੈਅ ਹੈ। ਸੂਤਰਾਂ ਅਨੁਸਾਰ ਹਲਕਾ ਵਿਧਾਇਕ ਇਨ੍ਹਾਂ ਦੋਵਾਂ ਵਿੱਚੋਂ ਇੱਕ ਨਾਲ ਸਹਿਮਤ ਅਤੇ ਇੱਕ ਨਾਲ ਅਸਹਿਮਤ ਮੰਨੇ ਜਾ ਰਹੇ ਹਨ।

ਉੱਥੇ ਨੋਟੀਫ਼ਿਕੇਸ਼ਨ ਜਾਰੀ ਹੋਣ ਉਪਰੰਤ ਬਰਨਾਲਾ ਪ੍ਰਸ਼ਾਸਨ ਵਲੋਂ ਚੇਅਰਮੈਨ ’ਤੇ ਉਪ ਚੇਅਰਮੈਨ ਲਈ ਸਮੁੱਚੇ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਦੀ ਵੀਰਵਾਰ ਸ਼ਾਮ 4 ਵਜੇ ਮੀਟਿੰਗ ਵੀ ਰੱਖੀ ਗਈ ਸੀ। ਪਰ ਕੁੱਝ ਸਮੇਂ ਬਾਅਦ ਹੀ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ। ਅਧਿਕਾਰੀ ਮੀਟਿੰਗ ਦੇ ਰੱਦ ਹੋਣ ਨੂੰ ਪ੍ਰਸ਼ਾਸਨਿਕ ਦੇ ਰੁਟੀਨ ਦਾ ਹਿੱਸਾ ਦੱਸ ਰਹੇ ਹਨ ਪਰ ਇਸ ਪਿੱਛੇ ਮਹਿਲ ਕਲਾਂ ਤੋਂ ਐਮ.ਐਲ.ਏ(MLA) ਦੀ ਅਸਹਿਮਤੀ ਮੰਨੀ ਜਾ ਰਹੀ ਹੈ।

Advertisement

ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਵਿੱਚ 10 ਜ਼ਿਲ੍ਹਾ ਪਰਿਸ਼ਦ ਮੈਂਬਰ ਹਨ। ਜਿਨਾਂ ਵਿੱਚੋਂ ਆਮ ਆਦਮੀ ਪਾਰਟੀ ਨੇ ਚਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ, ਦੋ ਬਰਨਾਲਾ ਅਤੇ ਦੋ ਭਦੌੜ ਹਲਕੇ ਵਿੱਚੋਂ ਜਿੱਤੇ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਭਦੌੜ ਹਲਕੇ ਦੇ ਦੋ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਉੱਪਰ ਜਿੱਤ ਹਾਸਿਲ ਕੀਤੀ ਸੀ।

Advertisement

Advertisement
×