ਦਿੱਲੀ-ਚੱਲੋ ਪ੍ਰੋਗਰਾਮ ’ਚ ਕੋਈ ਤਬਦੀਲੀ ਨਹੀਂ: ਏਆਈਕੇਐੱਸਸੀ

26-27 ਨਵੰਬਰ ਦੇ ਪ੍ਰੋਗਰਾਮ ਬਾਰੇ ਗੁੰਮਰਾਹਕੁਨ ਪ੍ਰਚਾਰ ਤੋਂ ਚੌਕਸ ਰਹਿਣ ਦੀ ਅਪੀਲ

ਦਿੱਲੀ-ਚੱਲੋ ਪ੍ਰੋਗਰਾਮ ’ਚ ਕੋਈ ਤਬਦੀਲੀ ਨਹੀਂ: ਏਆਈਕੇਐੱਸਸੀ

ਦਵਿੰਦਰ ਪਾਲ

ਚੰਡੀਗੜ੍ਹ, 23 ਨਵੰਬਰ

ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (ਏਆਈਕੇਐੱਸਸੀ) ਨੇ ਦੇਸ਼ ਦੇ ਕਿਸਾਨਾਂ ਨੂੰ ਸਪੱਸ਼ਟ ਕੀਤਾ ਹੈ ਕਿ 26-27 ਨਵੰਬਰ ਦਾ ‘ਦਿੱਲੀ ਚੱਲੋ’ ਅੰਦੋਲਨ ਮਿੱਥੇ ਪ੍ਰੋਗਰਾਮ ਅਨੁਸਾਰ ਜਾਰੀ ਹੈ ਅਤੇ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਕਮੇਟੀ ਨੇ ਕਿਸਾਨਾਂ ਨੂੰ ਅੰਦੋਲਨ ਬਾਰੇ ਕੀਤੇ ਜਾ ਰਹੇ ਗੁੰਮਰਾਹਕੁਨ ਪ੍ਰਚਾਰ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਏਆਈਕੇਐੱਸਸੀ ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਫੈਡਰੇਸ਼ਨਾਂ ਅਤੇ ਸੰਸਥਾਵਾਂ ਦਿੱਲੀ ਚੱਲੋ ਅੰਦੋਲਨ ਪ੍ਰੋਗਰਾਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪੂਰੇ ਯਤਨ ਕਰ ਰਹੀਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਏਆਈਕੇਐਸਸੀਸੀ ਦੇ ਵਰਕਿੰਗ ਸਮੂਹ ਦੇ ਮੈਂਬਰ ਵੀ.ਐਮ. ਸਿੰਘ (ਕਨਵੀਨਰ), ਅਵੀਕ ਸਾਹਾ (ਪ੍ਰਬੰਧਕੀ ਸਕੱਤਰ), ਡਾ ਅਸ਼ੀਸ਼ ਮਿੱਤਲ, ਡਾ: ਅਸ਼ੋਕ ਧਵਲੇ, ਅਤੁਲ ਕੁਮਾਰ ਅੰਜਨ, ਭੁਪਿੰਦਰ ਸਾਂਬਰ, ਡਾ ਦਰਸ਼ਨ ਪਾਲ, ਹਨਨ ਮੋਲ੍ਹਾ, ਜਗਮੋਹਨ ਸਿੰਘ, ਕਵਿਤਾ ਕੁਰੂਗੰਤੀ, ਕਿਰਨ ਵਿਸਾ, ਕੋਡੀਹੱਲੀ ਚੰਦਰਸ਼ੇਖਰ, ਮੇਧਾ ਪਤਕਰ, ਪ੍ਰਤਿਭਾ ਸ਼ਿੰਦੇ, ਪ੍ਰੇਮਸਿੰਘ ਗਹਿਲਾਵਤ, ਰਾਜਰਾਮ ਸਿੰਘ, ਰਾਜੂ ਸ਼ੈਟੀ, ਰਿਚਾ ਸਿੰਘ, ਸਤਨਾਮ ਸਿੰਘ ਅਜਨਾਲਾ, ਸੱਤਿਆਵਾਨ, ਡਾ ਸੁਨੀਲਮ, ਤਜਿੰਦਰ ਸਿੰਘ ਵਿਰਕ, ਵੀ ਵੈਂਕਟਾਰਮਈਆ, ਯੋਗੇਂਦਰ ਯਾਦਵ ਯਦਵ ਅੱਜ ਦੁਪਹਿਰੇ ਮੀਡੀਆ ਨਾਲ ਵੀ ਰੂਬਰੂ ਹੋ ਕੇ ਸਥਿਤੀ ਸਪਸ਼ਟ ਕਰਨਗੇ ਤੇ ਆਪਣਾ ਪ੍ਰੋਗਰਾਮ ਦੱਸਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All