DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਸ਼ਾਸਨ ਨਾਲ ਗੱਲਬਾਤ ਮਗਰੋਂ ਵੀ ਸਹਿਮਤੀ ਨਾ ਬਣੀ

ਤੇਈਪੁਰ ਜੰਮੂ-ਕਟੜਾ ਐਕਸਪ੍ਰੈਸਵੇਅ ’ਤੇ ਸੱਤਵੇਂ ਦਿਨ ਵੀ ਡਟੇ ਰਹੇ ਕਿਸਾਨ; ਜ਼ਮੀਨ ਦਾ ਰੇਟ ਤੈਅ ਕਰਨ ਲਈ ਕਮੇਟੀ ਬਣਾਉਣ ਦੀ ਮੰਗ

  • fb
  • twitter
  • whatsapp
  • whatsapp
featured-img featured-img
ਕਿਸਾਨ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਅਧਿਕਾਰੀ।
Advertisement

ਭਾਰਤੀ ਕਿਸਾਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜੰਮੂ ਕੱਟੜਾ ਐਕਸਪ੍ਰੈਸਵੇਅ ਦੇ ਮਾਮਲੇ ਨੂੰ ਲੈ ਕੇ ਪਿੰਡ ਤੇਈਪੁਰ ਵਿੱਚ ਕੜਾਕੇ ਦੀ ਠੰਢ ’ਚ ਲਾਇਆ ਗਿਆ ਧਰਨਾ ਸੱਤਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਪਾਤੜਾਂ ਦੇ ਐੱਸ ਡੀ ਐੱਮ ਅਸ਼ੋਕ ਕੁਮਾਰ, ਐੱਨ ਐੱਚ ਏ ਆਈ ਦੇ ਐੱਸ ਡੀ ਓ ਚੰਦਨ ਕੁਮਾਰ ਅਤੇ ਸੀ ਡੀ ਐੱਸ ਕੰਪਨੀ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ।

ਇਸ ਦੌਰਾਨ ਮੰਗਾਂ ਤੇ ਮਸਲਿਆਂ ਬਾਰੇ ਕੋਈ ਸਹਿਮਤੀ ਨਾ ਬਣ ਸਕੀ। ਭਾਵੇਂ ਐੱਸ ਡੀ ਐੱਮ ਨੇ ਮੰਗਾਂ ਲਿਖਤੀ ਰੂਪ ਵਿੱਚ ਉੱਚ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਦਿੱਤਾ, ਪਰ ਕਿਸਾਨਾਂ ਨੇ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਦੋਸ਼ ਲਾਇਆ ਕਿ ਕਿਸਾਨਾਂ ਦੀ ਵੱਡੇ ਪੱਧਰ ’ਤੇ ਲੁੱਟ ਹੋਈ ਹੈ। ਉਨ੍ਹਾਂ ਜ਼ਮੀਨ ਦਾ ਰੇਟ ਤੈਅ ਕਰਨ ਲਈ ਕਮੇਟੀ ਬਣਾਉਣ ਅਤੇ ਬਾਕੀ ਐਵਾਰਡ ਕਮੇਟੀ ਦੀ ਸਿਫਾਰਸ਼ ਮੁਤਾਬਕ ਦੇਣ ਦੀ ਮੰਗ ਕੀਤੀ। ਉਨ੍ਹਾਂ ਸਟੇਟ ਹਾਈਵੇਅ 10 ਨਾਲ ਲੱਗਦੀ ਜ਼ਮੀਨ ਦੇ ਰੇਟ ਨਾ ਵਧਾਉਣ ਅਤੇ ਘੱਗਾ ਦੀ ਜ਼ਮੀਨ ਦੇ ਫ਼ੈਸਲਿਆਂ ਨੂੰ ਵੀ ਗਲਤ ਦੱਸਿਆ। ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਰਸਤੇ (ਪਹੀਆਂ) ਐਕਸਪ੍ਰੈਸ ਵੇਅ ਕਾਰਨ ਬੰਦ ਹੋਏ ਹਨ, ਉਨ੍ਹਾਂ ਨੂੰ ਜ਼ਮੀਨ ਐਕੁਆਇਰ ਕਰਕੇ 6 ਕਰਮ ਚੌੜਾ ਪੱਕਾ ਰਸਤਾ ਦਿੱਤਾ ਜਾਵੇ। ਇਸੇ ਤਰ੍ਹਾਂ ਉਨ੍ਹਾਂ ਸੀ ਡੀ ਐੱਸ ਕੰਪਨੀ ਵੱਲੋਂ ਕੀਤੀ ਗਈ ਨਾਜਾਇਜ਼ ਮਾਈਨਿੰਗ ਵਾਲੀਆਂ ਥਾਵਾਂ ’ਤੇ ਮਿੱਟੀ ਪਾਉਣ ਦੀ ਮੰਗ ਵੀ ਕੀਤੀ। ਐੱਸ ਡੀ ਐੱਮ ਅਸ਼ੋਕ ਕੁਮਾਰ ਨੇ ਭਰੋਸਾ ਦਿੱਤਾ ਕਿ ਮੰਗਾਂ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸੂਆ ਬਣਾਉਣ ਅਤੇ ਬੰਨ੍ਹ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ।

Advertisement

Advertisement
Advertisement
×