DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NIS Patiala: ਨਾਬਾਲਗ ਸਾਈਕਲਿਸਟ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਵਿਦੇਸ਼ੀ ਕੋਚ ’ਤੇ ਮਾਮਲਾ ਦਰਜ

ਕਜ਼ਾਕਿਸਤਾਨ ਨਾਲ ਸਬੰਧਤ ਕੋਚ ਮੈਕਸਾਤ ਖ਼ਿਲਾਫ਼ ਪੋਕਸੋ (POCSO) ਐਕਟ ਤਹਿਤ ਕੇਸ ਦਰਜ; ਪੁਲੀਸ ਨੇ ਪਾਸਪੋਰਟ ਕਬਜ਼ੇ ’ਚ ਲਿਆ, ਮੁਲਜ਼ਮ ਫ਼ਰਾਰ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨ.ਆਈ.ਐੱਸ.) ਪਟਿਆਲਾ ਵਿਖੇ 16 ਸਾਲਾ ਕੌਮੀ ਪੱਧਰ ਦੀ ਸਾਈਕਲਿਸਟ ਦੀ ਸ਼ਿਕਾਇਤ ’ਤੇ ਇੱਕ ਵਿਦੇਸ਼ੀ ਕੋਚ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ, ਕਜ਼ਾਕਿਸਤਾਨ ਨਾਲ ਸਬੰਧਤ ਕੋਚ ਮੈਕਸਾਤ ਅਯਾਜ਼ਬਾਏਵ (Maxat Ayazbayev) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਿਤ ਧਾਰਾਵਾਂ ਅਤੇ ਪੋਕਸੋ (POCSO) ਐਕਟ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਪੁਲੀਸ ਮੁਤਾਬਿਕ ਇਹ ਘਟਨਾ 13 ਸਤੰਬਰ ਨੂੰ ਉਸ ਵੇਲੇ ਵਾਪਰੀ ਜਦੋਂ ਖਿਡਾਰਨ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਇਸ ਪ੍ਰਮੁੱਖ ਖੇਡ ਸੰਸਥਾ ਵਿੱਚ ਸਿਖਲਾਈ ਲੈ ਰਹੀ ਸੀ। ਐੱਨ.ਆਈ.ਐੱਸ. ਪ੍ਰਸ਼ਾਸਨ ਨੂੰ 18 ਸਤੰਬਰ ਨੂੰ ਇਸ ਕਥਿਤ ਘਟਨਾ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ। ਖਿਡਾਰਨ ਦੀ ਡਾਕਟਰੀ ਜਾਂਚ ਕਰਵਾਈ ਗਈ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Advertisement

ਪੁਲੀਸ ਨੂੰ ਸੂਚਿਤ ਕੀਤੇ ਜਾਣ ਤੱਕ ਮੁਲਜ਼ਮ ਕੋਚ ਐੱਨ.ਆਈ.ਐੱਸ. ਪਰਿਸਰ ਤੋਂ ਨਿਕਲ ਚੁੱਕਾ ਸੀ। ਤਫ਼ਤੀਸ਼ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਉਹ ਦਿੱਲੀ ਦੇ ਇੱਕ ਹੋਰ ਕੈਂਪ ਵਿੱਚ ਠਹਿਰਿਆ ਹੋਇਆ ਸੀ। ਇਸ ਤੋਂ ਬਾਅਦ ਪਟਿਆਲਾ ਪੁਲੀਸ ਦੀ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਦੇ ਕੈਂਪ ਵਿੱਚ ਪਹੁੰਚੀ, ਪਰ ਪੁਲੀਸ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਉੱਥੋਂ ਫ਼ਰਾਰ ਹੋ ਗਿਆ।

Advertisement

ਪਟਿਆਲਾ ਦੇ ਪੁਲੀਸ ਸੁਪਰਡੈਂਟ (ਸ਼ਹਿਰੀ) ਮੋਹਿਤ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਦੀ ਭਾਲ ਅਤੇ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਕੋਚ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਪੁਲੀਸ ਅਨੁਸਾਰ ਮੁਲਜ਼ਮ ਕੁਝ ਮਹੀਨੇ ਪਹਿਲਾਂ ਹੀ ਪਟਿਆਲਾ ਆਇਆ ਸੀ ਅਤੇ ਐੱਨ.ਆਈ.ਐੱਸ. ਦੇ ਸਟਾਫ਼ ਕੁਆਰਟਰਾਂ ਵਿੱਚ ਰਹਿ ਰਿਹਾ ਸੀ। ਪੁਲੀਸ ਨੇ ਆਖਿਆ ਕਿ ਜਾਂਚ ਅੱਗੇ ਵਧਣ ਨਾਲ ਹੋਰ ਤੱਥ ਸਾਹਮਣੇ ਆਉਣਗੇ।

Advertisement
×