ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿੱਧੂ ਮੂਸੇਵਾਲਾ ਬੀਬੀਸੀ ਦਸਤਾਵੇਜ਼ੀ ਵਿਵਾਦ ਬਾਰੇ ਅਗਲੀ ਸੁਣਵਾਈ ਪਹਿਲੀ ਨੂੰ

ਪੱਤਰ ਪ੍ਰੇਰਕ ਮਾਨਸਾ, 23 ਜੂਨ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ ‘ਦਿ ਕਿਲਿੰਗ ਕਾਲ’ ਨਾਲ ਸਬੰਧਤ ਮਾਮਲੇ ਵਿਚ ਅੱਜ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੋਰਟ ਵਿਚ ਕੋਈ ਜਵਾਬ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ...
Advertisement

ਪੱਤਰ ਪ੍ਰੇਰਕ

ਮਾਨਸਾ, 23 ਜੂਨ

Advertisement

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਬਾਰੇ ਬੀਬੀਸੀ ਵੱਲੋਂ ਬਣਾਈ ਦਸਤਾਵੇਜ਼ੀ ‘ਦਿ ਕਿਲਿੰਗ ਕਾਲ’ ਨਾਲ ਸਬੰਧਤ ਮਾਮਲੇ ਵਿਚ ਅੱਜ ਮੂਸੇਵਾਲਾ ਦੇ ਪਰਿਵਾਰ ਵੱਲੋਂ ਕੋਰਟ ਵਿਚ ਕੋਈ ਜਵਾਬ ਨਾ ਦਿੱਤੇ ਜਾਣ ਕਰਕੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਪਹਿਲੀ ਜੁਲਾਈ ਲਈ ਨਿਰਧਾਰਿਤ ਕਰ ਦਿੱਤੀ ਹੈ। ਬੀਬੀਸੀ ਨੇ ਪਿਛਲੀ ਸੁਣਵਾਈ ਮੌਕੇ ਗਾਇਕ ਦੇ ਪਰਿਵਾਰ ਵੱਲੋਂ ਦਸਤਾਵੇਜ਼ੀ ਬਾਰੇ ਕੀਤੇ ਦਾਅਵੇ ਨੂੰ ਅਯੋਗ ਕਰਾਰ ਦਿੱਤਾ ਸੀ। ਮਾਨਸਾ ਦੀ ਅਦਾਲਤ ਵਿੱਚ ਬੀਬੀਸੀ ਵੱਲੋਂ ਵਕੀਲ ਬਲਵੰਤ ਸਿੰਘ ਭਾਟੀਆ ਅਤੇ ਬੀਬੀਸੀ ਦੀ ਐਂਕਰ ਅਸ਼ਲੀਨ ਕੌਰ ਤੇ ਬੀਬੀਸੀ ਦੇ ਰਿਪੋਰਟਰ ਅੰਕੁਰ ਜੈਨ ਵੱਲੋਂ ਐਡਵੋਕੇਟ ਗੁਰਦਾਸ ਸਿੰਘ ਮਾਨ ਪੇਸ਼ ਹੋਏ। ਹਾਲਾਂਕਿ, ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਵੱਲੋਂ ਪੇਸ਼ ਹੋ ਕੇ ਸੀਪੀਸੀ ਦੇ ਹੁਕਮ 7 ਰੂਲ-11 ਅਧੀਨ ਜਵਾਬ ਨਾ ਦੇਣ ਕਰਕੇ ਅਗਲੀ ਤਰੀਕ ਮੁਕੱਰਰ ਕੀਤੀ ਗਈ ਹੈ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਕਿਹਾ ਕਿ ਬੀਬੀਸੀ ਨੇ ਅਦਾਲਤ ਵਿਚ ਅਰਜ਼ੀ ਲਗਾ ਕੇ ਪਰਿਵਾਰ ਵੱਲੋਂ ਜਤਾਏ ਇਤਰਾਜ਼ ਅਤੇ ਦਾਅਵੇ ਨੂੰ ਅਯੋਗ ਦੱਸਿਆ ਹੈ, ਜਿਸ ਸਬੰਧੀ ਉਹ ਪਹਿਲੀ ਜੁਲਾਈ ਨੂੰ ਜਵਾਬ ਦਾਖ਼ਲ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਕਿਸੇ ਵਿਸ਼ੇਸ਼ ਕਾਰਨ ਇਹ ਜਵਾਬ ਅਦਾਲਤ ਵਿੱਚ ਦਾਖ਼ਲ ਨਹੀਂ ਕੀਤਾ ਜਾ ਸਕਿਆ। ਜ਼ਿਕਰਯੋਗ ਹੈ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਬਣੀ ਦਸਤਾਵੇਜ਼ੀ ਉਪਰੰਤ ਮੂਸੇਵਾਲਾ ਪਰਿਵਾਰ ਅਤੇ ਬੀਬੀਸੀ ਵਿਚਕਾਰ ਵਿਵਾਦ ਚੱਲਦਾ ਆ ਰਿਹਾ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਇਸ ਦਸਤਾਵੇਜ਼ੀ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।

Advertisement