ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੇਤੀ ਖੇਤਰ ਨੂੰ ਮਜ਼ਬੂਤ ਕਰਨ ਲਈ ਨਵੀਆਂ ਖੋਜਾਂ ਜ਼ਰੂਰੀ: ਬਰਸਟ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਕਰਨਾਟਕ ’ਚ ਕੌਮੀ ਕਾਨਫਰੰਸ ਦੇ ਦੂਜੇ ਦਿਨ ਵੱਖ-ਵੱਖ ਖੋਜ ਕੇਂਦਰਾਂ ਦਾ ਦੌਰਾ
Advertisement

ਕਰਮਜੀਤ ਸਿੰਘ ਚਿੱਲਾ

ਐੱਸਏਐੱਸ ਨਗਰ (ਮੁਹਾਲੀ), 21 ਜੂਨ

Advertisement

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ‘ਫੂਡ ਲੌਸ ਐਂਡ ਵੇਸਟ ਇਨ ਫਰੂਟ ਐਂਡ ਵੈਜੀਟੇਬਲ ਹੋਲਸੇਲ ਮਾਰਕੀਟ’ ਵਿਸ਼ੇ ਉੱਤੇ ਕਰਨਾਟਕ ਵਿੱਚ ਕਰਵਾਈ ਕੌਮੀ ਕਾਨਫਰੰਸ ਦੇ ਦੂਜੇ ਦਿਨ ਵੱਖ-ਵੱਖ ਖੋਜ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਸੀਨੀਅਰ ਵਿਗਿਆਨੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਫ਼ਸਲਾਂ ਸਬੰਧੀ ਕੀਤੀ ਜਾ ਰਹੀ ਖੋਜ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸ੍ਰੀ ਬਰਸਟ ਨੇ ਸੈਂਟਰਲ ਹੋਰਟੀਕਲਚਰਲ ਐਕਸਪੈਰੀਮੈਂਟ ਸਟੈਸ਼ਨ ਚੇਤੱਲੀ ਅਤੇ ਇੰਡੀਅਨ ਇੰਸਟੀਚਿਊਟ ਆਫ ਸਪਾਈਸਿਸ ਰਿਸਰਚ ਦਾ ਦੌਰਾ ਕੀਤਾ। ਉਨ੍ਹਾਂ ਇਨ੍ਹਾਂ ਸੰਸਥਾਵਾਂ ਵਿੱਚ ਕੀਤੀ ਜਾ ਰਹੀ ਖੋਜ ਅਤੇ ਵਿਕਸਤ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸੈਂਟਰਲ ਹੋਰਟੀਕਲਚਰਲ ਐਕਸਪੈਰੀਮੈਂਟ ਸਟੇਸ਼ਨ ਵੱਲੋਂ ਫਲਾਂ ਦੀਆਂ ਕਈ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਪੌਸ਼ਟਿਕਤਾ ਦਾ ਮਹੱਤਵ ਕਾਫ਼ੀ ਜ਼ਿਆਦਾ ਹੈ। ਇਨ੍ਹਾਂ ਫਲਾਂ ਦੀ ਪੈਦਾਵਾਰ ਲਈ ਲੋੜੀਂਦੇ ਵਾਤਾਵਰਨ ਅਤੇ ਤਕਨੀਕਾਂ ਸਬੰਧੀ ਚਰਚਾ ਕੀਤੀ ਗਈ। ਇੰਡੀਅਨ ਇੰਸਟੀਚਿਊਟ ਆਫ ਸਪਾਈਸਿਸ ਰਿਸਰਚ ਵਿੱਚ ਮਸਾਲਿਆਂ ਦੀਆਂ ਨਵੀਆਂ ਵਿਕਸਤ ਕਿਸਮਾਂ ਬਾਰੇ ਵੀ ਜਾਣਕਾਰੀ ਲਈ। ਚੇਅਰਮੈਨ ਬਰਸਟ ਨੇ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਨੂੰ ਮਜ਼ਬੂਤ ਕਰਨ ਲਈ ਨਵੀਆਂ ਖੋਜਾਂ ਦੀ ਬਹੁਤ ਲੋੜ ਹੈ ਅਤੇ ਇਹੋ ਜਿਹੀਆਂ ਸੰਸਥਾਵਾਂ ਨਾ ਸਿਰਫ਼ ਭਾਰਤੀ ਖੇਤੀ ਦੀ ਮਜ਼ਬੂਤੀ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ, ਸਗੋਂ ਇਹ ਖੇਤੀਬਾੜੀ ਦੇ ਭਵਿੱਖ ਨੂੰ ਵੀ ਨਵੀਂ ਦਿਸ਼ਾ ਦੇ ਰਹੇ ਹਨ। ਉਨ੍ਹਾਂ ਇਨ੍ਹਾਂ ਖੋਜ ਕੇਂਦਰਾਂ ਨੂੰ ਉਤਸ਼ਾਹਤ ਕਰਦਿਆਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਫ਼ਸਲਾਂ ਦੀਆਂ ਅਜਿਹੀਆਂ ਨਵੀਆਂ ਕਿਸਮਾਂ ਵਿਕਸਤ ਕੀਤੀਆਂ ਜਾਣ ਜੋ ਵੱਖ-ਵੱਖ ਮੌਸਮੀ ਸਥਿਤੀਆਂ ਵਿੱਚ ਵਧੀਆ ਨਤੀਜੇ ਦੇਣ।

Advertisement