DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਨੇਪਾਲੀ ਨੌਕਰ ਨੇ ਨਸ਼ੀਲੀ ਚਾਹ ਪਿਆ ਕੇ ਲੁੱਟੀ ਮਾਲਕਣ; ਨਕਦੀ-ਗਹਿਣੇ ਲੈ ਕੇ ਫੁਰਰਰ!

ਆਪਣੇ ਸਾਥੀ ਨਾਲ ਮਾਲਕ ਦੀ ਸਕੂਟਰੀ ’ਤੇ ਹੋਈ ਫਰਾਰ

  • fb
  • twitter
  • whatsapp
  • whatsapp
featured-img featured-img
Oplus_131072
Advertisement

ਮਲੋਟ ਕਸਬੇ ਦੀ ਬਿਰਲਾ ਕਲੋਨੀ ਵਿੱਚ ਇੱਕ ਘਰ ਵਿੱਚ ਨੌਕਰ ਰੱਖੀ ਨੇਪਾਲੀ ਘਰੇਲੂ ਸਹਾਇਕ (ਨੌਕਰ) ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਇੱਕ ਨੇਪਾਲੀ ਘਰੇਲੂ ਸਹਾਇਕਾ ਨੇ ਕਥਿਤ ਤੌਰ ’ਤੇ ਚਾਹ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਮਾਲਕਣ ਨੂੰ ਦਿੱਤਾ ਅਤੇ ਆਪਣੇ ਦੋ ਪੁਰਸ਼ ਸਾਥੀਆਂ ਨਾਲ ਮਿਲ ਕੇ ਲਗਪਗ 7 ਲੱਖ ਰੁਪਏ ਦੀ ਨਕਦੀ, ਕਰੀਬ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਸਕੂਟਰੀ ਲੈ ਕੇ ਫਰਾਰ ਹੋ ਗਈ।

ਇਹ ਘਟਨਾ ਸ਼ਾਮ ਕਰੀਬ 4.30 ਵਜੇ ਇੱਕ ਆੜ੍ਹਤੀਆ ਵਿਨੋਦ ਕੁਮਾਰ ਜੱਗਾ ਦੀ ਰਿਹਾਇਸ਼ 'ਤੇ ਵਾਪਰੀ। ਮੁਲਜ਼ਮ ਔਰਤ, ਜਿਸ ਨੂੰ ਕੁਝ ਸਮਾਂ ਪਹਿਲਾਂ ਇੱਕ ਏਜੰਸੀ ਰਾਹੀਂ ਰੱਖਿਆ ਗਿਆ ਸੀ, ਨੇ ਜੱਗਾ ਦੀ ਪਤਨੀ ਅਤੇ ਇੱਕ ਹੋਰ ਘਰੇਲੂ ਸਹਾਇਕਾ ਨੂੰ ਨਸ਼ੀਲੇ ਪਦਾਰਥ ਵਾਲੀ ਚਾਹ ਪੀਣ ਲਈ ਦਿੱਤੀ। ਚਾਹ ਪੀਣ ਤੋਂ ਕੁਝ ਦੇਰ ਬਾਅਦ ਹੀ ਦੋਵੇਂ ਔਰਤਾਂ ਬੇਹੋਸ਼ ਹੋ ਗਈਆਂ।

Advertisement

ਮੌਕੇ ਦਾ ਫਾਇਦਾ ਉਠਾਉਂਦੇ ਹੋਏ ਮੁਲਜ਼ਮ, ਜਿਸ ਨੂੰ ਚਾਬੀਆਂ ਦੀ ਜਗ੍ਹਾ ਦਾ ਪਤਾ ਸੀ, ਕਥਿਤ ਤੌਰ 'ਤੇ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ।

Advertisement

ਸੀਸੀਟੀਵੀ ਫੁਟੇਜ ਵਿੱਚ ਬਾਅਦ ਵਿੱਚ ਦੋ ਵਿਅਕਤੀ ਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ। ਜਦੋਂ ਕਿ ਉਨ੍ਹਾਂ ਵਿੱਚੋਂ ਇੱਕ ਨੇਪਾਲੀ ਘਰੇਲੂ ਸਹਾਇਕਾ (ਜਿਸ ਕੋਲ ਦੋ ਬੈਗ ਸਨ) ਦੇ ਨਾਲ ਸਕੂਟਰੀ 'ਤੇ ਫਰਾਰ ਹੋ ਗਿਆ, ਜਦਕਿ ਦੂਜਾ ਸਾਈਕਲ 'ਤੇ ਵਾਪਸ ਚਲਾ ਗਿਆ।

ਜਾਣਕਾਰੀ ਅਨੁਸਾਰ ਪਰਿਵਾਰ ਵੱਲੋਂ ਨੇਪਾਲੀ ਘਰੇਲੂ ਸਹਾਇਕਾ ਨੂੰ ਉਸੇ ਘਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਗਈ ਸੀ। ਮਲੋਟ ਸਿਟੀ ਥਾਣਾ ਦੇ ਐੱਸ ਐੱਚ ਓ ਹਰਪ੍ਰੀਤ ਸਿੰਘ ਨੇ ਦੱਸਿਆ, “ਅਸੀਂ ਇਸ ਸਬੰਧੀ ਮਾਮਲਾ ਦਰਜ ਕਰ ਰਹੇ ਹਾਂ। ਪੀੜਤ ਪਰਿਵਾਰ ਨੇ ਨੇਪਾਲੀ ਘਰੇਲੂ ਸਹਾਇਕਾ ਦੀ ਵੈਰੀਫਿਕੇਸ਼ਨ (ਤਸਦੀਕ) ਨਹੀਂ ਕਰਵਾਈ ਸੀ। ਉਨ੍ਹਾਂ ਨੇ ਗੂਗਲ ਤੋਂ ਸੰਪਰਕ ਨੰਬਰ ਲੱਭ ਕੇ ਉਸ ਨੂੰ ਕੰਮ 'ਤੇ ਰੱਖਿਆ ਸੀ।”

Advertisement
×