ਕਿੱਸਾ ਕੁਰਸੀ ਦਾ

ਵਿਧਾਇਕ ਕਮਾਲੂ ਨੂੰ ਨਾਗਰਾ ਨੇ ਇੰਜ ਦਿੱਤਾ ‘ਮਾਣ’

ਵਿਧਾਇਕ ਕਮਾਲੂ ਨੂੰ ਨਾਗਰਾ ਨੇ ਇੰਜ ਦਿੱਤਾ ‘ਮਾਣ’

ਚਰਨਜੀਤ ਭੁੱਲਰ

ਚੰਡੀਗੜ੍ਹ, 15 ਸਤੰਬਰ

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਅੱਜ ਇੱਥੇ ਕਾਂਗਰਸ ਭਵਨ ’ਚ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੂੰ ਕੁਰਸੀ ’ਤੇ ਬੈਠਣ ਤੋਂ ਰੋਕ ਦਿੱਤਾ| ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਖ਼ਾਲੀ ਕੁਰਸੀ ਦੇਖ ਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਬੈਠਣ ਲੱਗੇ ਤਾਂ ਕੁਲਜੀਤ ਨਾਗਰਾ ਨੇ ਉਨ੍ਹਾਂ ਨੂੰ ਬੈਠਣ ਨਾ ਦਿੱਤਾ| ਵਿਧਾਇਕ ਕਮਾਲੂ ਨੇ ਮੌਕੇ ’ਤੇ ਇੰਨੀ ਨਿਮਰਤਾ ਦਿਖਾਈ ਕਿ ਹੱਥ ਜੋੜ ਕੇ ਵਿਧਾਇਕ ਨਾਗਰਾ ਦਾ ਹੁਕਮ ਸਿਰ ਮੱਥੇ ਮੰਨ ਲਿਆ|

ਕਾਂਗਰਸ ਭਵਨ ’ਚ ਜਨਤਕ ਤੌਰ ’ਤੇ ਮੀਡੀਆ ਦੀ ਹਾਜ਼ਰੀ ਵਿਚ ਇੱਕ ਵਿਧਾਇਕ ਦੀ ਇਸ ਤਰ੍ਹਾਂ ਜ਼ਲਾਲਤ ਤੋਂ ਸਿਆਸੀ ਹਲਕੇ ਵੀ ਹੱਕੇ-ਬੱਕੇ ਰਹਿ ਗਏ| ਦੇਖਿਆ ਗਿਆ ਕਿ ਜਦੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ ਤਾਂ ਅਚਾਨਕ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਫੋਨ ਆਉਣ ’ਤੇ ਉੱਠ ਕੇ ਚਲੇ ਗਏ| ਇਸ ਮਗਰੋਂ ਵਿਧਾਇਕ ਜਗਦੇਵ ਕਮਾਲੂ ਪੁੱਜ ਗਏ ਜੋ ਨਾਗਰਾ ਕੋਲ ਖ਼ਾਲੀ ਪਈ ਕੁਰਸੀ ਦੇਖ ਕੇ ਬੈਠਣ ਲੱਗੇ ਤਾਂ ਵਿਧਾਇਕ ਨਾਗਰਾ ਨੇ ਉਨ੍ਹਾਂ ਨੂੰ ਫੌ਼ੌਰੀ ਰੋਕ ਦਿੱਤਾ|

ਵਿਧਾਇਕ ਕਮਾਲੂ ਹੱਥ ਜੋੜ ਕੇ ਨਜ਼ਦੀਕ ਪ੍ਰਾਜੈਕਟਰ ਕੋਲ ਖੜ੍ਹੇ ਤਾਂ ਉੱਥੋਂ ਵੀ ਉਨ੍ਹਾਂ ਨੂੰ ਇਸ਼ਾਰਾ ਕਰ ਕੇ ਪਾਸੇ ਕਰ ਦਿੱਤਾ ਗਿਆ| ਇਸ ਮਗਰੋਂ ਉਹ ਕਾਂਗਰਸ ਭਵਨ ’ਚੋਂ ਹੀ ਬਾਹਰ ਚਲੇ ਗਏ| ਅੱਜ ਮੌਕੇ ਤੇ ਸਿਆਸੀ ਲੋਕਾਂ ਨੇ ਇੱਕ ਵਿਧਾਇਕ ਦੀ ਦੁਰਗਤੀ ਦਾ ਬੁਰਾ ਮਨਾਇਆ| ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਸ ਦਾ ਕੋਈ ਨੋਟਿਸ ਨਾ ਲਿਆ|

ਚੇਤੇ ਰਹੇ ਕਿ ਹਲਕਾ ਮੌੜ ਤੋਂ ‘ਆਪ’ ਦੀ ਟਿਕਟ ’ਤੇ ਜਗਦੇਵ ਸਿੰਘ ਕਮਾਲੂ ਚੋਣ ਜਿੱਤੇ ਸਨ| ਕੁੱਝ ਸਮਾਂ ਪਹਿਲਾਂ ਉਹ ਆਪਣੇ ਸਾਥੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਵਿਧਾਇਕ ਪਿਰਮਲ ਸਿੰਘ ਸਣੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ| ਮੁੱਖ ਮੰਤਰੀ ਅਮਰਿੰਦਰ ਸਿੰਘ ਤਰਫ਼ੋਂ ਹਲਕਾ ਮੌੜ ਤੋਂ ਉਨ੍ਹਾਂ ਨੂੰ ਹਲਕਾ ਇੰਚਾਰਜ ਵਜੋਂ ਡਿਊਟੀ ਦਿੱਤੀ ਹੋਈ ਹੈ| ‘ਆਪ’ ਸਮਰਥਕਾਂ ਵੱਲੋਂ ਕਮਾਲੂ ਨੂੰ ਕੁਰਸੀ ਨਾ ਮਿਲਣ ’ਤੇ ਵਿਅੰਗ ਵੀ ਕਸੇ ਜਾ ਰਹੇ ਹਨ| ਦੂਸਰੀ ਤਰਫ਼, ਪੱਖ ਲੈਣ ਲਈ ਨਾਗਰਾ ਨੁੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਚੁੱਕਿਆ ਨਹੀਂ|

ਸਾਥੀ ਵਿਧਾਇਕ ਨੇ ਠੀਕ ਨਹੀਂ ਕੀਤਾ: ਕਮਾਲੂ

ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਉਹ ਤਾਂ ਅੱਜ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਨੂੰ ਮਿਲਣ ਗਏ ਸਨ ਜਿੱਥੇ ਨਵਜੋਤ ਸਿੱਧੂ ਦੀ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ| ਉਨ੍ਹਾਂ ਕਿਹਾ ਕਿ ਸਾਥੀ ਵਿਧਾਇਕ ਨਾਗਰਾ ਨੂੰ ਇਸ ਤਰ੍ਹਾਂ ਦਾ ਵਿਹਾਰ ਨਹੀਂ ਸੀ ਕਰਨਾ ਚਾਹੀਦਾ। ਕਾਂਗਰਸ ਭਵਨ ਵਿਚ ਤਾਂ ਹਰ ਵਿਧਾਇਕ ਨੂੰ ਹੀ ਸਤਿਕਾਰ ਮਿਲਣਾ ਚਾਹੀਦਾ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All