DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nabha MC Elections: ਅਕਾਲੀ ਦਲ ਦੇ 69 ਫ਼ੀਸਦ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

99 ਉਮੀਦਵਾਰਾਂ ਵਿੱਚੋਂ 43 ਉਮੀਦਵਾਰਾਂ ਦੀ ਜ਼ਮਾਨਤ ਹੋਈ ਜ਼ਬਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਨਾਭਾ ਨਗਰ ਕੌਂਸਲ ਚੋਣਾਂ ਲੜਨ ਵਾਲੇ ਬਹੁਤ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ਵਿਚ ਵੀ ਅਸਫਲ ਰਹੇ। ਇਥੋਂ 23 ਵਾਰਡਾਂ ਵਿਚ ਚੋਣ ਲੜ ਰਹੇ 99 ਉਮੀਦਵਾਰਾਂ ਵਿਚੋਂ 43 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। 43 ਵਿਚੋਂ 33 ਪਾਰਟੀ ਉਮੀਦਵਾਰ ਹਨ ਅਤੇ 10 ਆਜ਼ਾਦ ਉਮੀਦਵਾਰ।

ਸ਼੍ਰੋਮਣੀ ਅਕਾਲੀ ਦਲ ਨੂੰ ਜਥੇਦਾਰ ਗੁਰਚਰਨ ਸਿੰਘ ਟੋਹੜਾ, ਕੈਬਨਿਟ ਮੰਤਰੀ ਹਰਮੇਲ ਸਿੰਘ ਟੋਹੜਾ ਅਤੇ ਰਾਜਾ ਨਰਿੰਦਰ ਸਿੰਘ ਵਰਗੇ ਸੂਬਾ ਪੱਧਰੀ ਆਗੂ ਦੇਣ ਵਾਲੇ ਨਾਭੇ ਵਿਚ ਅੱਜ ਅਕਾਲੀ ਦਲ ਦਾ ਪ੍ਰਦਰਸ਼ਨ ਲੋਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਾਲੀ ਦਲ ਵੱਲੋਂ ਨਾਭਾ ਦੇ 23 ਵਾਰਡਾਂ ਵਿਚ ਸਿਰਫ 16 ਉਮੀਦਵਾਰ ਹੀ ਚੋਣ ਮੈਦਾਨ ਵਿਚ ਸਨ ਜਿਨ੍ਹਾਂ ਵਿਚੋਂ 11 ਦੀ ਜ਼ਮਾਨਤ ਜ਼ਬਤ ਹੋਈ। ਦੋ ਹੋਰ ਦੀ ਜ਼ਮਾਨਤ ਸਿਰਫ 9 ਅਤੇ 20 ਵੋਟਾਂ ਤੋਂ ਬਚੀ। ਦੂਜੇ ਪਾਸੇ ਨਾਭੇ ਵਿਚ ਸਭ ਤੋਂ ਵੱਧ 1144 ਵੋਟਾਂ ਦੀ ਲੀਡ ਨਾਲ ਜਿੱਤਣ ਵਾਲਾ ਉਮੀਦਵਾਰ ਵੀ ਅਕਾਲੀ ਦਲ ਤੋਂ ਹੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਕੁੱਲ 3541 ਵੋਟਾਂ ਵਿਚੋਂ ਇੱਕ ਤਿਹਾਈ ਤੋਂ ਵੱਧ ਵੋਟਾਂ ਇਸ ਇੱਕ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਨੂੰ ਵਾਰਡ ਨੰਬਰ 2 ਵਿਚੋਂ ਪ੍ਰਾਪਤ ਹੋਈਆਂ।

Advertisement

ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ 22 ਉਮੀਦਵਾਰਾਂ ਵਿਚੋਂ 10 ਉਮੀਦਵਾਰ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ 4 - 4 ਉਮੀਦਵਾਰ ਅਜਿਹੇ ਹਨ ਜਿਹੜੇ ਘੱਟੋ-ਘਟ ਵੋਟਾਂ ਜੁਟਾਉਣ ਵਿਚ ਅਸਮਰਥ ਰਹੇ।

Advertisement

ਜੇਕਰ ਆਜ਼ਾਦ ਉਮੀਦਵਾਰਾਂ ਵੱਲ ਨਜ਼ਰ ਮਾਰੀਏ ਤਾਂ ਉਨ੍ਹਾਂ ਵਿਚੋਂ ਜਾਂ ਤਾਂ ਵਾਰਡ ਜਿੱਤ ਗਏ ਜਾਂ ਜ਼ਮਾਨਤ ਵੀ ਬਚਾ ਨਾ ਸਕੇ। ਚੋਣ ਮੈਦਾਨ ਵਿਚ 12 ਆਜ਼ਾਦ ਉਮੀਦਵਾਰਾਂ ਸਨ ਜਿਨ੍ਹਾਂ ਵਿੱਚੋ 2 ਚੋਣ ਜਿੱਤ ਗਏ ਅਤੇ ਬਾਕੀ ਸਾਰਿਆਂ ਦੀ ਜ਼ਮਾਨਤ ਜ਼ਬਤ ਹੈ। ਬਸਪਾ ਵੱਲੋਂ ਵੀ ਆਪਣੇ 4 ਉਮੀਦਵਾਰ ਉਤਾਰੇ ਗਏ ਪਰ ਉਨ੍ਹਾਂ ਵਿੱਚੋ ਵੀ ਕੋਈ ਆਪਣੀ ਜ਼ਮਾਨਤ ਬਚਾਉਣ ਲਈ ਲੋੜੀਂਦੀਆਂ ਵੋਟਾਂ ਨਾ ਜੁਟਾ ਸਕਿਆ।

ਪਟਿਆਲਾ ਏਡੀਸੀ ਦਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਮਿਉਂਸਿਪਲ ਐਕਟ ਦੇ ਮੁਤਾਬਕ ਉਮੀਦਵਾਰਾਂ ਨੂੰ ਕੁੱਲ ਜਾਇਜ਼ ਵੋਟਾਂ ਦਾ 12.5 ਫ਼ੀਸਦ ਵੋਟਾਂ ਦੀ ਲੋੜ ਹੁੰਦੀ ਹੈ। ਨਾਭਾ ਵਿਖੇ ਕੁੱਲ 33777 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋਂ 743 ਰੱਦ ਕਰਾਰ ਦਿੱਤੀਆਂ ਗਈਆਂ। ਨੋਟਾ ਨੂੰ ਕੁੱਲ 261 ਵੋਟਾਂ ਮਿਲੀਆਂ।

Advertisement
×