DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਾਭਾ ਜੇਲ੍ਹ ਬ੍ਰੇਕ ਮਾਮਲਾ: ਹਾਈ ਕੋਰਟ ਵੱਲੋਂ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਜ਼ਮਾਨਤ

ਅੱਠ ਸਾਲ ਦੀ ਹਿਰਾਸਤ ਅਤੇ ਟਰਾਇਲ ਦੀ ਧੀਮੀ ਰਫ਼ਤਾਰ ਨੂੰ ਬਣਾਇਆ ਆਧਾਰ

  • fb
  • twitter
  • whatsapp
  • whatsapp
Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਵੰਬਰ 2016 ਦੇ ਬਹੁਚਰਚਿਤ ਨਾਭਾ ਉੱਚ ਸੁਰੱਖਿਆ ਜੇਲ੍ਹ ਬ੍ਰੇਕ ਮਾਮਲੇ ਵਿੱਚ ਕਥਿਤ ਮੁੱਖ ਸਾਜ਼ਿਸ਼ਕਰਤਾ ਰਮਨਜੀਤ ਸਿੰਘ ਉਰਫ਼ ਰੋਮੀ ਨੂੰ ਜ਼ਮਾਨਤ ਦੇ ਦਿੱਤੀ ਹੈ। ਡਿਵੀਜ਼ਨ ਬੈਂਚ ਨੇ ਪਟਿਆਲਾ ਦੀ ਵਧੀਕ ਸੈਸ਼ਨ ਅਦਾਲਤ ਵੱਲੋਂ ਜੁਲਾਈ ਮਹੀਨੇ ਵਿੱਚ ਜ਼ਮਾਨਤ ਰੱਦ ਕਰਨ ਦੇ ਹੁਕਮ ਨੂੰ ਪਲਟਦਿਆਂ ਇਹ ਰਾਹਤ ਦਿੱਤੀ।

ਰੋਮੀ ਖ਼ਿਲਾਫ਼ ਜੇਲ੍ਹ ਬ੍ਰੇਕ ਤੋਂ ਪੰਜ ਮਹੀਨੇ ਪਹਿਲਾਂ ਜੇਲ੍ਹ ਤੋੜਨ ਦੀ ਕਥਿਤ ਸਾਜ਼ਿਸ਼ ਕਰਨ ਦਾ ਇੱਕ ਹੋਰ ਮਾਮਲਾ ਵੀ ਦਰਜ ਹੈ। ਜੂਨ 2016 ਵਿੱਚ ਪੁਲੀਸ ਨੇ ਉਸ ਨੂੰ ਨਾਭਾ ਜੇਲ੍ਹ ਦੇ ਨਜ਼ਦੀਕੋਂ ਕਥਿਤ ਤੌਰ 'ਤੇ ਹਥਿਆਰਾਂ, ਚੋਰੀ ਦੇ ਵਾਹਨ, ਜਾਅਲੀ ਨੰਬਰ ਪਲੇਟਾਂ, ਕ੍ਰੈਡਿਟ ਕਾਰਡਾਂ ਅਤੇ ਮਿਰਚ ਦੇ ਪੈਕਟਾਂ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਐੱਫ਼ ਆਈ ਆਰ ਵਿੱਚ ਜੇਲ੍ਹ ਤੋੜਨ ਦੀ ਸਾਜ਼ਿਸ਼ ਕਰਨ ਦਾ ਦੋਸ਼ ਲਗਾਇਆ। ਇਸ ਮਾਮਲੇ ਵਿੱਚ ਵੀ ਰੋਮੀ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।

Advertisement

ਹਾਈ ਕੋਰਟ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਰੋਮੀ ਅੱਠ ਸਾਲ ਤੋਂ ਵੱਧ ਸਮੇਂ ਤੋਂ ਹਿਰਾਸਤ ਵਿੱਚ ਹੈ, ਜਦਕਿ ਮਾਮਲੇ ਦੀ ਸੁਣਵਾਈ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। ਬੈਂਚ ਨੇ ਇਹ ਵੀ ਨੋਟ ਕੀਤਾ ਕਿ ਇਸੇ ਮਾਮਲੇ ਵਿੱਚ ਟਰਾਇਲ ਦਾ ਸਾਹਮਣਾ ਕਰ ਚੁੱਕੇ ਕਈ ਸਹਿ-ਦੋਸ਼ੀਆਂ ਨੂੰ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਲੰਮੀ ਹਿਰਾਸਤ ਅਤੇ ਟਰਾਇਲ ਦੀ ਧੀਮੀ ਰਫ਼ਤਾਰ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਜ਼ਮਾਨਤ ਦਿੱਤੀ। ਹਾਲਾਂਕਿ ਅਦਾਲਤ ਨੇ ਉਸ 'ਤੇ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਸਮੇਤ ਹੋਰ ਸ਼ਰਤਾਂ ਵੀ ਲਗਾਈਆਂ ਹਨ।

Advertisement

ਜ਼ਿਕਰਯੋਗ ਹੈ ਕਿ ਰੋਮੀ ਨੂੰ ਜੂਨ 2016 ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਗਸਤ 2016 ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਉਹ ਵਿਦੇਸ਼ ਚਲਾ ਗਿਆ ਸੀ। ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਰੋਮੀ ਨੂੰ 26 ਜੂਨ 2018 ਨੂੰ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਆਧਾਰ 'ਤੇ ਹਾਂਗਕਾਂਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਲੰਮੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਅਗਸਤ 2024 ਵਿੱਚ ਭਾਰਤ ਹਵਾਲੇ ਕੀਤਾ ਗਿਆ। ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ 151 ਸਰਕਾਰੀ ਗਵਾਹਾਂ ਵਿੱਚੋਂ ਹੁਣ ਤੱਕ ਸਿਰਫ਼ ਇੱਕ ਗਵਾਹ ਦੀ ਹੀ ਅੰਸ਼ਕ ਗਵਾਹੀ ਹੋਈ ਹੈ, ਜਿਸ ਕਾਰਨ ਮੁਕੱਦਮੇ ਦੇ ਜਲਦੀ ਮੁਕੰਮਲ ਹੋਣ ਦੀ ਸੰਭਾਵਨਾ ਘੱਟ ਹੈ।

ਦੂਜੇ ਪਾਸੇ, ਪੰਜਾਬ ਸਰਕਾਰ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਰੋਮੀ ਨੇ ਜੇਲ੍ਹ ਬ੍ਰੇਕ ਦੀ ਸਾਜ਼ਿਸ਼ ਲਈ ਵਿਦੇਸ਼ ਤੋਂ ਫੰਡਿੰਗ, ਸੁਰੱਖਿਅਤ ਟਿਕਾਣਿਆਂ, ਵਾਹਨਾਂ ਅਤੇ ਹੋਰ ਲੋੜੀਂਦੀ ਮਦਦ ਦਾ ਪ੍ਰਬੰਧ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਜ਼ਿਕਰਯੋਗ ਹੈ ਕਿ 27 ਨਵੰਬਰ 2016 ਨੂੰ ਪੁਲੀਸ ਦੀ ਵਰਦੀ ਪਹਿਨੇ 15 ਤੋਂ 20 ਹਥਿਆਰਬੰਦ ਹਮਲਾਵਰਾਂ ਨੇ ਨਾਭਾ ਦੀ ਉੱਚ ਸੁਰੱਖਿਆ ਜੇਲ੍ਹ 'ਤੇ ਹਮਲਾ ਕਰਕੇ ਛੇ ਹਾਈ-ਪ੍ਰੋਫਾਈਲ ਕੈਦੀਆਂ ਨੂੰ ਫ਼ਰਾਰ ਕਰਵਾ ਲਿਆ ਸੀ। ਜਾਂਚ ਦੌਰਾਨ ਪੁਲੀਸ ਨੇ ਰੋਮੀ ਨੂੰ ਇਸ ਸਾਜ਼ਿਸ਼ ਦਾ ਮੁੱਖ ਕਥਿਤ ਸੂਤਰਧਾਰ ਦੱਸਿਆ ਸੀ।

Advertisement
×