DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮੂਸੇਵਾਲਾ ਦੇ ਪਿਤਾ ਨੇ ਕਾਂਗਰਸ ਵਰਕਰਾਂ ਦੀ 'ਅਣਦੇਖੀ’ ਨੂੰ ਲੈ ਕੇ ਰਾਜਾ ਵੜਿੰਗ ਨੂੰ ਸੁਣਾਈਆਂ ਖਰੀਆਂ-ਖੋਟੀਆਂ !

ਸਾਡੀ ਲੜਾਈ ਭਾਜਪਾ ਨਾਲ ਹੈ, ਆਪਸ ਵਿੱਚ ਨਹੀਂ: ਬਲਕੌਰ ਸਿੰਘ

  • fb
  • twitter
  • whatsapp
  • whatsapp
featured-img featured-img
ਬਲਕੌਰ ਸਿੰਘ ਸਿੱਧੂ। ਪੁਰਾਣੀ ਤਸਵੀਰ
Advertisement

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਮਾਨਸਾ ਵਿੱਚ ਪਾਰਟੀ ਦੇ ‘ਹਰ ਬੂਥ, ਕਾਂਗਰਸ ਮਜ਼ਬੂਤ’ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਖਰੀਆਂ-ਖੋਟੀਆਂ ਸੁਣਾਈਆ।

ਵੜਿੰਗ ਨੂੰ ਸਿੱਧੇ ਤੌਰ 'ਤੇ ਸੰਬੋਧਨ ਕਰਦਿਆਂ ਬਲਕੌਰ ਨੇ ਕਿਹਾ, “ਪ੍ਰਧਾਨ ਸਾਹਿਬ, ਹਲਕੇ ਵਿੱਚ ਕੰਮ ਕਰਨ ਲਈ ਕਿਸੇ ਇੱਕ ਵਿਅਕਤੀ ਦਾ ਨਾਂ ਦੱਸੋ ਅਤੇ ਅਸੀਂ ਉਸਦਾ ਸਮਰਥਨ ਕਰਾਂਗੇ। ਪਰ ਜਦੋਂ ਵੀ ਤੁਸੀਂ ਆਉਂਦੇ ਹੋ, ਤੁਸੀਂ ਹਰ ਕਿਸੇ ਦੀ ਪਿੱਠ ਥਾਪੜਦੇ ਹੋ ਅਤੇ ਹਰ ਇੱਕ ਨੂੰ ਕਹਿੰਦੇ ਹੋ ਕਿ ਉਹ ਵਿਧਾਇਕ ਬਣੇਗਾ। ਸਾਡੀ ਲੜਾਈ ਭਾਜਪਾ ਨਾਲ ਹੈ, ਆਪਸ ਵਿੱਚ ਨਹੀਂ।”

Advertisement

ਮੂਸੇਵਾਲਾ ਦੀ ਪ੍ਰਸਿੱਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ, ਜੇਕਰ ਕਿਸੇ ਕੋਲ ਇੱਕੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ 30 ਕਰੋੜ ਲੋਕਾਂ ਦੀ ਫੈਨ ਫਾਲੋਇੰਗ ਹੈ, ਤਾਂ ਉਹ ਮੇਰਾ ਬੇਟਾ ਹੈ। ਸਿੱਧੂ ਮੂਸੇਵਾਲਾ ਦਾ ਨਾਂ ਦਿੱਲੀ ਦੇ ਜੰਤਰ-ਮੰਤਰ ਵਿਖੇ ਨੀਟ ਦੇ ਮੁੱਦੇ ਦੌਰਾਨ ਵੀ ਗੂੰਜਿਆ ਸੀ।”

Advertisement

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਕਾਂਗਰਸ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ, “ਭਾਵੇਂ ਮੇਰੇ ਪੁੱਤਰ ਨੂੰ ਰਾਜਾ ਵੜਿੰਗ ਵੱਲੋਂ ਕਾਂਗਰਸ ਵਿੱਚ ਲਿਆਂਦਾ ਗਿਆ ਸੀ, ਪਰ ਸਾਡਾ ਪਰਿਵਾਰ ਉਸ ਸਮੇਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ ਜਦੋਂ ਪਾਰਟੀ ‘ਗਾਂ ਅਤੇ ਬਛੜਾ’ ਚੋਣ ਨਿਸ਼ਾਨ 'ਤੇ ਚੋਣ ਲੜਦੀ ਸੀ। ਅਸੀਂ ਪੀੜ੍ਹੀਆਂ ਤੋਂ ਕਾਂਗਰਸੀ ਰਹੇ ਹਾਂ।”

ਭਾਵੁਕ ਹੁੰਦਿਆਂ ਬਲਕੌਰ ਸਿੰਘ ਨੇ ਕਿਹਾ, “ਮੇਰਾ ਪੁੱਤਰ ਸਿਰਫ਼ ਚੋਣ ਨਹੀਂ ਹਾਰਿਆ। ਬਦਕਿਸਮਤੀ ਨਾਲ, ਉਸ ਨੇ ਆਪਣੀ ਜਾਨ ਗੁਆ ​​ਦਿੱਤੀ। ਤੁਸੀਂ ਅਜਿਹੇ ਰਵਾਇਤੀ ਕਾਂਗਰਸੀ ਪਰਿਵਾਰ ਨੂੰ ਖ਼ਤਮ ਨਹੀਂ ਕਰ ਸਕਦੇ।”

ਉਨ੍ਹਾਂ ਨੇ ਮਾਨਸਾ ਤੋਂ ਕਾਂਗਰਸ ਉਮੀਦਵਾਰ ਵਜੋਂ ਆਪਣੇ ਪੁੱਤਰ ਦੇ 2022 ਦੀ ਵਿਧਾਨ ਸਭਾ ਚੋਣ ਲੜਨ ਦੇ ਬਾਵਜੂਦ ਆਪਣੇ ਸੀਮਤ ਰਾਜਨੀਤਿਕ ਪ੍ਰਭਾਵ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ, "ਮੈਂ ਬੂਥ-ਪੱਧਰ ਦਾ ਵਰਕਰ ਵੀ ਨਿਯੁਕਤ ਨਹੀਂ ਕਰ ਸਕਦਾ। ਮੈਂ ਬਲਾਕ ਸੰਮਤੀ ਦੀ ਇੱਕ ਵੀ ਟਿਕਟ ਨਹੀਂ ਦਿਵਾ ਸਕਦਾ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਪਿੱਛੇ ਹਟੀਏ, ਤਾਂ ਸਾਨੂੰ ਕਮਜ਼ੋਰ ਕਰਨ ਦੀ ਬਜਾਏ ਸਿੱਧਾ ਦੱਸੋ।" ਉਨ੍ਹਾਂ ਦੀ ਇਸ ਗੱਲ 'ਤੇ ਪਾਰਟੀ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਤਾੜੀਆਂ ਮਾਰੀਆਂ।

ਉਨ੍ਹਾਂ ਕਿਹਾ, “ਮੈਂ ਕਾਂਗਰਸ ਲਈ ਨੰਗੇ ਪੈਰੀਂ ਕੰਮ ਕਰਦਾ ਰਹਾਂਗਾ। ਉਹ ਨਾ ਕਰੋ ਜੋ ਤੁਸੀਂ ਕਰ ਰਹੇ ਹੋ। ਇਹ ਉਹ ਗੱਲਾਂ ਸਨ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ।”

ਪਾਰਟੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ, “ਵਫ਼ਾਦਾਰ ਵਰਕਰਾਂ ਨੂੰ ਕਮਜ਼ੋਰ ਕਰਕੇ ਨਾ ਹਰਾਓ। ਜੇ ਤੁਸੀਂ ਮੈਨੂੰ ਕੋਈ ਜ਼ਿੰਮੇਵਾਰੀ ਨਹੀਂ ਦੇਣਾ ਚਾਹੁੰਦੇ, ਤਾਂ ਮੈਨੂੰ ਇੱਜ਼ਤ ਨਾਲ ਬੈਠਣ ਦਿਓ। ਮੈਂ ਕਾਂਗਰਸ ਲਈ ਇੱਕ ਚੌਕੀਦਾਰ ਵਾਂਗ ਕੰਮ ਕਰਦਾ ਰਹਾਂਗਾ।”

ਆਪਣਾ ਭਾਸ਼ਣ ਸਮਾਪਤ ਕਰਦਿਆਂ ਬਲਕੌਰ ਸਿੰਘ ਨੇ ਭਾਵੁਕ ਹੋ ਕੇ ਬੋਲਣ ਲਈ ਭੂਪੇਸ਼ ਬਘੇਲ ਤੋਂ ਮੁਆਫੀ ਮੰਗੀ। ਉਨ੍ਹਾਂ ਕਿਹਾ,“ਬਘੇਲ ਸਾਹਿਬ, ਮੈਂ ਮੁਆਫੀ ਚਾਹੁੰਦਾ ਹਾਂ। ਕਈ ਵਾਰ ਭਾਵਨਾਵਾਂ ਕਾਰਨ ਇਨਸਾਨ ਕੁਝ ਗੱਲਾਂ ਕਹਿ ਦਿੰਦਾ ਹੈ।”

Advertisement
×