DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

ਥਾਣਾ ਪੱਟੀ ਸਦਰ ਅਧੀਨ ਪਿੰਡ ਵਰਨਾਲਾ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ| ਪੁਲੀਸ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਗੁਰਪ੍ਰੀਤ ਸਿੰਘ (30) ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ| ਉਸ ਦਾ ਆਪਣੇ ਹੀ ਪਿੰਡ ਦੇ...

  • fb
  • twitter
  • whatsapp
  • whatsapp
Advertisement

ਥਾਣਾ ਪੱਟੀ ਸਦਰ ਅਧੀਨ ਪਿੰਡ ਵਰਨਾਲਾ ਵਿੱਚ ਅੱਜ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ| ਪੁਲੀਸ ਅਨੁਸਾਰ ਮ੍ਰਿਤਕ ਦੀ ਸ਼ਨਾਖਤ ਗੁਰਪ੍ਰੀਤ ਸਿੰਘ (30) ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ| ਉਸ ਦਾ ਆਪਣੇ ਹੀ ਪਿੰਡ ਦੇ ਵਾਸੀ ਬੱਗਾ ਸਿੰਘ ਨਾਲ ਜ਼ਮੀਨੀ ਵਿਵਾਦ ਸੀ| ਅੱਜ ਸਵੇਰ ਵੇਲੇ ਦੋਹਾਂ ਦਰਮਿਆਨ ਤਕਰਾਰ ਹੋ ਗਈ। ਇਸ ਦੌਰਾਨ ਬੱਗਾ ਸਿੰਘ ਨੇ ਗੁਰਪ੍ਰੀਤ ਸਿੰਘ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ| ਉਸ ਨੇ ਚਾਕੂ ਦੇ ਕਈ ਵਾਰ ਉਸ ਦੇ ਢਿੱਡ ਅਤੇ ਛਾਤੀ ’ਤੇ ਕੀਤੇ| ਗੁਰਪ੍ਰੀਤ ਸਿੰਘ ਦਾ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ| ਵਾਰਦਾਤ ਉਪਰੰਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ| ਪੁਲੀਸ ਨੇ ਕੇਸ ਦਰਜ ਕਰ ਲਿਆ ਹੈ|

Advertisement
Advertisement
×