ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਤਲ ਕਾਂਡ: ਪਠਾਨਕੋਟ ਪੁਲੀਸ ਵੱਲੋਂ ਦੋ ਹੋਰ ਮੁਲਜ਼ਮ ਕਾਬੂ

ਸੁਪਾਰੀ ਦੇ ਕੇ ਕਰਵਾਈ ਸੀ ਮਯੰਕ ਮਹਾਜਨ ਦੀ ਹੱਤਿਆ
Advertisement

ਐੱਨਪੀ ਧਵਨ

ਪਠਾਨਕੋਟ, 26 ਮਈ

Advertisement

ਇੱਥੇ ਸਤਾਰਾਂ ਮਈ ਨੂੰ ਦਿਨ ਦਿਹਾੜੇ ਚਲਾਈ ਗੋਲੀ ਕਾਰਨ ਮਾਰੇ ਗਏ ਮਯੰਕ ਮਹਾਜਨ ਦੇ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਸ਼ਮਸ਼ੇਰ ਉਰਫ ਸ਼ੇਰਾ ਵਾਸੀ ਪਿੰਡ ਪਨਿਆੜ ਅਤੇ ਜਤਿੰਦਰ ਕੁਮਾਰ ਉਰਫ ਲੱਟੂ ਵਾਸੀ ਪਿੰਡ ਬਨੀਲੋਧੀ ਨੂੰ ਪਠਾਨਕੋਟ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਸ਼ਮਸ਼ੇਰ ਸਿੰਘ ਅਸਲ ਵਿੱਚ ਮੁੱਖ ਮੁਲਜ਼ਮ ਭਾਨੂੰ ਪ੍ਰਤਾਪ ਸਿੰਘ ਦੇ ਕਰੱਸ਼ਰ ’ਤੇ ਕੰਮ ਕਰਦਾ ਸੀ। ਭਾਨੂੰ ਪ੍ਰਤਾਪ ਨੇ ਸੰਜੀਵ ਸਿੰਘ ਉਰਫ ਬੰਟੀ ਉਰਫ਼ ਫ਼ੌਜੀ ਅਤੇ ਜਤਿੰਦਰ ਕੁਮਾਰ ਉਰਫ਼ ਲੱਟੂ ਨੂੰ ਮਯੰਕ ਮਹਾਜਨ ਦਾ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ। ਇਹ ਤਿੰਨੇ ਮੁਲਜ਼ਮ ਕਤਲ ਕਰਨ ਤੋਂ ਬਾਅਦ ਫ਼ਰਾਰ ਹੋ ਗਏ ਸਨ। ਇਨ੍ਹਾਂ ਵਿੱਚੋਂ ਮਯੰਕ ਨੂੰ ਗੋਲੀ ਮਾਰਨ ਵਾਲਾ ਸੰਜੀਵ ਸਿੰਘ ਅਸਲੇ ਸਣੇ ਅਗਲੇ ਦਿਨ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਨੂੰ ਪਨਾਹ ਦੇਣ ਵਾਲੇ ਉਸ ਦੇ ਚਾਚੇ ਦੇ ਲੜਕੇ ਵਰੁਣ ਠਾਕੁਰ ਵਾਸੀ ਪਿੰਡ ਭਟੋਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਤੋਂ ਇਲਾਵਾ ਕਰੱਸ਼ਰ ਮਾਲਕ ਭਾਨੂੰ ਪ੍ਰਤਾਪ ਸਿੰਘ ਨੂੰ ਵੀ ਬੰਗਲੂਰੂ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜੋ ਪੁਲੀਸ ਰਿਮਾਂਡ ’ਤੇ ਹੈ।

ਮਯੰਕ ਨੂੰ ਗੋਲੀ ਮਾਰਨ ਵਾਲੇ ਸੰਜੀਵ ਕੁਮਾਰ ਦੇ ਘਰੋਂ ਇਸ ਵਾਰਦਾਤ ਲਈ ਦਿੱਤੇ 2,49,500 ਰੁਪਏ ਪਹਿਲਾਂ ਬਰਾਮਦ ਕੀਤੇ ਜਾ ਚੁੱਕੇ ਹਨ। ਜਿਹੜੇ ਦੋ ਮੁਲਜ਼ਮ ਹੁਣ ਫੜੇ ਗਏ ਹਨ, ਉਨ੍ਹਾਂ ਕੋਲੋਂ ਵੀ ਸੁਪਾਰੀ ਵਾਲੀ ਰਕਮ ਬਰਾਮਦ ਕੀਤੀ ਜਾਵੇਗੀ। ਇਸ ਤਰ੍ਹਾਂ ਇਸ ਹੱਤਿਆ ਮਾਮਲੇ ਵਿੱਚ ਹੁਣ ਤੱਕ ਫੜੇ ਮੁਲਜ਼ਮਾਂ ਦੀ ਗਿਣਤੀ ਪੰਜ ਹੋ ਗਈ ਹੈ।

Advertisement