DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੁਕਤਸਰ ਗੋਲੀਬਾਰੀ ਮਾਮਲੇ ਦੇ ਪਾਕਿਸਤਾਨ ਨਾਲ ਜੁੜੇ ਤਾਰ; ਪੁਲੀਸ ਨੇ ਗ੍ਰੰਥੀ ਸਮੇਤ 4 ਮੁਲਜ਼ਮ ਕੀਤੇ ਕਾਬੂ

ਗ਼ੈਰ-ਕਾਨੂੰਨੀ ਹਥਿਆਰ ਅਤੇ ਪੈਟਰੋਲ ਬੰਬ ਬਰਾਮਦ

  • fb
  • twitter
  • whatsapp
  • whatsapp
Advertisement

ਇੱਥੇ ਕੁਝ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਮਾਮੂਲੀ ਜਾਪਦੀ ਘਟਨਾ ਉਸ ਵੇਲੇ ਸਨਸਨੀਖੇਜ਼ ਹੋ ਗਈ ਜਦੋਂ ਪੁਲੀਸ ਵੱਲੋਂ ਕੀਤੀ ਗਈ ਪੜਤਾਲ ’ਚ ਪਾਇਆ ਗਿਆ ਕਿ ਗੋਲੀਆਂ ਚਲਾਉਣ ਵਾਲੇ ਕੋਈ ਆਮ ਬਦਮਾਸ਼ ਨਹੀਂ ਸਨ, ਸਗੋਂ ਉਨ੍ਹਾਂ ਦੇ ਕਥਿਤ ਤੌਰ ਉੱਤੇ ਸਰਹੱਦ ਪਾਰ ਪਾਕਿਸਤਾਨ ਨਾਲ ਸਬੰਧ ਹਨ ਅਤੇ ਇਸ ਘਟਨਾ ਨੂੰ ਗ਼ੈਰ-ਪੰਜਾਬੀਆਂ ਉੱਤੇ ਗੋਲੀਆਂ ਚਲਾ ਕੇ ਖੇਤਰ ’ਚ ਡਰ ਦਾ ਮਾਹੌਲ ਬਣਾਉਣ ਲਈ ਅੰਜ਼ਾਮ ਦਿੱਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਅਭਿਮੰਨਿਊ ਰਾਣਾ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਪਿੰਡ ਬੋਦੀਵਾਲਾ ਖੜਕ ਸਿੰਘ ਦਾ ਗੁਰਪ੍ਰੀਤ ਸਿੰਘ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਪਿੰਡ ਭਾਗਸਰ ਦੇ ਗੁਰਦੁਆਰੇ ਵਿਖੇ ਗ੍ਰੰਥੀ ਵੀ ਹੈ। ਇਸ ਤੋਂ ਇਲਾਵਾ ਪਿੰਡ ਸਮੇਵਾਲੀ ਦਾ ਸੰਦੀਪ ਸਿੰਘ ਉਰਫ਼ ਦੌਲਾ ਤੇ ਅਰਪਨ ਸਿੰਘ ਅਤੇ ਮੁਕਤਸਰ ਦੇ ਗੋਬਿੰਦ ਨਗਰੀ ਦਾ ਸਤਨਾਮ ਸਿੰਘ ਉਰਫ਼ ਸੱਤਾ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Advertisement

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ 23 ਅਗਸਤ ਨੂੰ ਇੱਥੋਂ ਦੇ ਬਲਮਗੜ੍ਹ ਰੋਡ ’ਤੇ ਰਹਿਣ ਵਾਲੇ ਪਰਵਾਸੀ ਅਨਿਲ ਕੁਮਾਰ ’ਤੇ ਦੋ ਮੋਟਰਸਾਈਕਲਾਂ 'ਤੇ ਆਏ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ ਸਨ। ਅਨਿਲ ਕੁਮਾਰ ਆਪਣੇ ਪਰਿਵਾਰ ਨਾਲ ਇੱਕ ਸਮਾਗਮ ਤੋਂ ਵਾਪਸ ਆ ਰਿਹਾ ਸੀ। ਗੋਲੀਆਂ ਲੱਗਣ ਨਾਲ ਅਨਿਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਸਬੰਧੀ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਕੇ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ।

Advertisement

ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੇ ਤਕਨੀਕੀ ਜਾਂਚ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਪਾਕਿਸਤਾਨ ਵਿੱਚ ਬੈਠੇ ਆਕਾਵਾਂ ਨਾਲ ‘ਇੰਸਟਾਗ੍ਰਾਮ’ ਅਤੇ ‘ਵਟਸਐਪ’ ਰਾਹੀਂ ਸੰਪਰਕ ਸਨ। ਮੁਲਜ਼ਮਾਂ ਨੂੰ ਸਰਹੱਦ ਪਾਰ ਦੇ ਆਕਾਵਾਂ ਵੱਲੋਂ ਗ਼ੈਰ-ਪੰਜਾਬੀ ਵਿਅਕਤੀ 'ਤੇ ਗੋਲੀਆਂ ਚਲਾ ਕੇ ਦਹਿਸ਼ਤ ਪੈਦਾ ਕਰਨ ਦਾ ਏਜੰਡਾ ਦਿੱਤਾ ਗਿਆ ਸੀ। ਇਸ ਦੇ ਲਈ ਵਾਰਦਾਤ ਵਾਸਤੇ ਫ਼ਿਰੋਜ਼ਪੁਰ ਤੋਂ ਹਥਿਆਰ ਦਿਵਾਏ ਗਏ ਸਨ।

ਪੁਲੀਸ ਅਧਿਕਾਰੀਆਂ ਮੁਤਾਬਕ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਸ ਦੀ ਵੀਡੀਓ ਅਤੇ ਖ਼ਬਰਾਂ ਦੇ ਲਿੰਕ ਸਰਹੱਦ ਪਾਰ ਸਬੂਤ ਵਜੋਂ ਭੇਜੇ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਗ਼ੈਰ-ਕਾਨੂੰਨੀ ਅਸਲਾ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ ਜਿਸ ਵਿੱਚ ਦੋ ਪਿਸਤੌਲ (ਯੂ ਐੱਸ ਏ ਮਾਰਕਾ), 4 ਮੈਗਜ਼ੀਨ, 6 ਜਿੰਦਾ ਕਾਰਤੂਸ ਅਤੇ 3 ਪੈਟਰੋਲ ਬੰਬ ਸ਼ਾਮਲ ਹਨ।

Advertisement
×