DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੰਸਦ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਕੈਪਟਨ ਸਮਿਤ ਮੱਛਾਰ ਲਈ 25 ਲੱਖ ਰੁਪਏ ਦੇ ਬਹਾਦਰੀ ਪੁਰਸਕਾਰ ਦਾ ਐਲਾਨ

ਦੁਬਈ ਤੋਂ ਤੇਲ ਅਵੀਵ ਫਲਾਈਟ ਦੌਰਾਨ ਕੈਪਟਨ 'ਤੇ ਹੋਏ ਹਮਲੇ ਦੇ ਬਾਵਜੂਦ ਟਲਿਆ ਸੀ ਵੱਡਾ ਹਾਦਸਾ

  • fb
  • twitter
  • whatsapp
  • whatsapp
featured-img featured-img
ਵਿਕਰਮਜੀਤ ਸਿੰਘ ਸਾਹਨੀ। (ਫਾਈਲ ਫੋਟੋ)
Advertisement

ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ (Sun Foundation) ਦੇ ਚੇਅਰਮੈਨ ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਐਲਾਨ ਕੀਤਾ ਕਿ ਕੈਪਟਨ ਸਮਿਤ ਮੱਛਾਰ ਨੂੰ 25 ਲੱਖ ਰੁਪਏ ਦੇ 'ਸਮਿਤ ਮੱਛਾਰ ਬਹਾਦਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਨੂੰ ਉਸ ਹਿੰਮਤ ਅਤੇ ਸੂਝ-ਬੂਝ ਲਈ ਦਿੱਤਾ ਜਾਵੇਗਾ ਜੋ ਉਨ੍ਹਾਂ ਨੇ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਇੱਕ ਉਡਾਣ ਦੌਰਾਨ ਕਾਕਪਿਟ ਦੇ ਅੰਦਰ ਹੋਏ ਜਾਨਲੇਵਾ ਹਮਲੇ ਸਮੇਂ ਦਿਖਾਈ ਸੀ।

ਦਰਅਸਲ, ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਟ ਦੇ ਕਾਕਪਿਟ ਵਿੱਚ ਕੈਪਟਨ 'ਤੇ ਹਮਲਾ ਹੋਇਆ ਸੀ। ਇਸ ਦੌਰਾਨ ਉਨ੍ਹਾਂ ਨੇ ਬਹੁਤ ਹੌਸਲੇ ਅਤੇ ਸਮਝਦਾਰੀ ਤੋਂ ਕੰਮ ਲਿਆ ਸੀ। ਸਾਹਨੀ ਨੇ ਕਿਹਾ ਕਿ ਕੈਪਟਨ ਮੱਛਾਰ ਗੰਭੀਰ ਜ਼ਖ਼ਮੀ ਹੋ ਗਏ ਸਨ, ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਦੀ ਸਮਝਦਾਰੀ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਇਸ ਨਾਲ ਫਲਾਈਟ ਵਿੱਚ ਸਵਾਰ ਕਰੀਬ 170 ਯਾਤਰੀਆਂ ਦੀ ਜਾਨ ਬਚ ਗਈ। ਸਾਹਨੀ ਨੇ ਕੈਪਟਨ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਹਿੰਮਤ ਭਾਰਤ ਦੀ ਅਸਲੀ ਪਛਾਣ ਹੈ ਅਤੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

Advertisement

ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਕੈਪਟਨ ਮੱਛਾਰ ਨੂੰ ਅਸ਼ੋਕ ਚੱਕਰ ਅਤੇ ਰਾਸ਼ਟਰੀ ਬਹਾਦਰੀ ਪੁਰਸਕਾਰ ਲਈ ਵਿਚਾਰਿਆ ਜਾਵੇ।

Advertisement

ਸਾਹਨੀ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਗਰੀਬ ਅਤੇ ਲੋੜਵੰਦ ਨੌਜਵਾਨਾਂ ਦੀ ਮਦਦ ਕਰਦੀ ਹੈ। ਇਹ ਇਨਾਮ ਸੰਸਥਾ ਦੇ ਇਸ ਮਕਸਦ ਨੂੰ ਹੋਰ ਮਜ਼ਬੂਤ ਕਰੇਗਾ। ਇਹ ਸੰਸਥਾ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਐਵੀਏਸ਼ਨ (ਹਵਾਬਾਜ਼ੀ) ਸਮੇਤ ਲਗਭਗ 20 ਕੋਰਸਾਂ ਵਿੱਚ ਮੁਫ਼ਤ ਹੁਨਰ ਸਿਖਲਾਈ (ਸਕਿੱਲ ਟ੍ਰੇਨਿੰਗ) ਪ੍ਰਦਾਨ ਕਰਦੀ ਹੈ।

ਇਸੇ ਕੋਸ਼ਿਸ਼ ਤਹਿਤ ਸੰਸਥਾ ਨੇ ਬਰਨਾਲਾ ਦੀ ਰਹਿਣ ਵਾਲੀ ਕੁਲਵੀਰ ਕੌਰ ਦੀ ਵੀ ਮਦਦ ਕੀਤੀ ਸੀ। ਕੁਲਵੀਰ ਦੀ ਮਾਂ ਇੱਕ ਆਂਗਣਵਾੜੀ ਵਰਕਰ ਹੈ। ਸੰਸਥਾ ਨੇ ਕੁਲਵੀਰ ਨੂੰ ਭਾਰਤ ਅਤੇ ਦੱਖਣੀ ਅਫ਼ਰੀਕਾ ਵਿੱਚ ਪਾਇਲਟ ਦੀ ਟ੍ਰੇਨਿੰਗ ਲੈਣ ਵਿੱਚ ਮਦਦ ਕੀਤੀ ਸੀ। ਅੱਜ ਉਹ ਇੱਕ ਕਮਰਸ਼ੀਅਲ ਪਾਇਲਟ ਹੈ।

ਸਾਹਨੀ ਨੇ ਐਲਾਨ ਕੀਤਾ ਕਿ ਫਾਊਂਡੇਸ਼ਨ ਕੈਪਟਨ ਸਮਿਤ ਮੱਛਾਰ ਦੇ ਨਾਮ 'ਤੇ ਵਜ਼ੀਫਿਆਂ (ਸਕਾਲਰਸ਼ਿਪ) ਰਾਹੀਂ ਆਰਥਿਕ ਤੌਰ 'ਤੇ ਕਮਜ਼ੋਰ ਨੌਜਵਾਨਾਂ ਲਈ ਆਪਣੇ ਪਾਇਲਟ-ਸਿਖਲਾਈ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰੇਗੀ।

Advertisement
×