DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ਦੇ ਮੋਤੀ ਨਗਰ ਤੋਂ ਦੱਖਣੀ ਆਸਟਰੇਲੀਆ ’ਚ ਐਮਪੀ ਦੀ ਟਿਕਟ ਦਾ ਸਫ਼ਰ

ਇੱਥੋਂ ਦੇ ਮੋਤੀ ਨਗਰ ਦੇ ਵਸਨੀਕ ਬਲਦੇਵ (ਸਨੀ) ਸਿੰਘ ਨੇ ਸਨਅਤੀ ਸ਼ਹਿਰ ਦਾ ਮਾਣ ਵਧਾਇਆ ਹੈ। ਲੁਧਿਆਣਾ ਤੋਂ ਬਾਰ੍ਹਵੀਂ ਪਾਸ ਕਰਨ ਤੋਂ ਲੈ ਕੇ ਅਗਾਮੀ ਸੂਬਾਈ ਚੋਣਾਂ ਵਿੱਚ ਦੱਖਣੀ ਆਸਟਰੇਲੀਆ ਰਾਜ ਦੀ ਗਾਈਲਸ ਸੀਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰੀ ਲਈ...

  • fb
  • twitter
  • whatsapp
  • whatsapp
Advertisement

ਇੱਥੋਂ ਦੇ ਮੋਤੀ ਨਗਰ ਦੇ ਵਸਨੀਕ ਬਲਦੇਵ (ਸਨੀ) ਸਿੰਘ ਨੇ ਸਨਅਤੀ ਸ਼ਹਿਰ ਦਾ ਮਾਣ ਵਧਾਇਆ ਹੈ। ਲੁਧਿਆਣਾ ਤੋਂ ਬਾਰ੍ਹਵੀਂ ਪਾਸ ਕਰਨ ਤੋਂ ਲੈ ਕੇ ਅਗਾਮੀ ਸੂਬਾਈ ਚੋਣਾਂ ਵਿੱਚ ਦੱਖਣੀ ਆਸਟਰੇਲੀਆ ਰਾਜ ਦੀ ਗਾਈਲਸ ਸੀਟ ਤੋਂ ਲਿਬਰਲ ਪਾਰਟੀ ਦੀ ਉਮੀਦਵਾਰੀ ਲਈ ਨਾਮਜ਼ਦ ਹੋਣ ਤੱਕ ਦਾ ਉਸ ਦਾ ਸਫ਼ਰ ਇੱਕ ਆਮ ਆਦਮੀ ਦੀ ਸ਼ਾਨਦਾਰ ਸਫਲਤਾ ਦੀ ਕਹਾਣੀ ਨੂੰ ਦਰਸਾਉਂਦਾ ਹੈ।

ਆਸਟਰੇਲੀਆ ਤੋਂ ਫ਼ੋਨ ’ਤੇ 'ਦਿ ਟ੍ਰਿਬਿਊਨ' ਨਾਲ ਗੱਲਬਾਤ ਕਰਦਿਆਂ ਸੰਨੀ ਸਿੰਘ ਨੇ ਦੱਸਿਆ ਕਿ ਉਹ 2008 ਵਿੱਚ ਆਪਣੀ ਪਤਨੀ ਸੋਨੀ ਨਾਲ ਸਟੱਡੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ। ਸਿੰਘ ਨੇ ਮਾਣ ਨਾਲ ਕਿਹਾ, ‘‘ਇਹ ਇੱਕ ਲੰਮਾ ਸਫ਼ਰ ਰਿਹਾ ਹੈ। ਮੈਂ ਇੱਕ ਆਮ ਪਰਵਾਸੀ ਵਜੋਂ ਆਇਆ ਸੀ ਅਤੇ ਸ਼ੁਰੂ ਵਿੱਚ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕੀਤਾ। ਬਹੁਤ ਮਿਹਨਤ ਤੋਂ ਬਾਅਦ, ਮੈਨੂੰ ਉਸੇ ਕੰਪਨੀ ਦੇ ਮੈਨੇਜਰ ਵਜੋਂ ਤਰੱਕੀ ਦਿੱਤੀ ਗਈ ਜਿੱਥੇ ਮੈਂ ਡਰਾਈਵਰ ਵਜੋਂ ਕੰਮ ਕਰਦਾ ਸੀ, ਅਤੇ ਅੱਜ ਮੈਂ ਕੰਪਨੀ ਦਾ ਮਾਲਕ ਹਾਂ।’’

Advertisement

ਬਲਦੇਵ (ਸਨੀ) ਸਿੰਘ ਵਰਤਮਾਨ ਵਿੱਚ ਦੱਖਣੀ ਆਸਟਰੇਲੀਆ ਵਿੱਚ ਪੋਰਟ ਔਗਸਟਾ ਸਿਟੀ ਕੌਂਸਲ ਦਾ ਚੁਣਿਆ ਹੋਏ ਮੈਂਬਰ (ਕੌਂਸਲਰ) ਹੈ। ਉਹ ਸਥਾਨਕ ਭਾਈਚਾਰਕ ਵਿਕਾਸ ਦੇ ਕੰਮਾਂ ਵਿਚ ਸਰਗਰਮ ਹੈ। ਸਿੰਘ ਨੇ ਕਿਹਾ ਹੁਣ ਉਸ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿੱਥੇ ਉਹ ਆਪਣਾ ਸੌ ਫੀਸਦ ਦੇਣ ਲਈ ਤਿਆਰ ਹੈ। ਉਸ ਨੇ ਕਿਹਾ, ‘‘ਚੋਣਾਂ 21 ਮਾਰਚ ਨੂੰ ਹੋਣੀਆਂ ਹਨ। ਮੁਹਿੰਮ ਰਸਮੀ ਤੌਰ ’ਤੇ ਕੱਲ੍ਹ ਤੋਂ ਸ਼ੁਰੂ ਹੋਵੇਗੀ, ਕਿਉਂਕਿ ਟਿਕਟ ਦਾ ਐਲਾਨ ਦੋ ਦਿਨ ਪਹਿਲਾਂ ਕੀਤਾ ਗਿਆ ਸੀ। ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਅਤੇ ਮੈਂ ਬਾਨੀ ਮੈਂਬਰਾਂ ਵਿੱਚੋਂ ਇੱਕ ਹਾਂ। ਇਸ ਤੋਂ ਇਲਾਵਾ ਇਲਾਕੇ ਵਿੱਚ ਕਰੀਬ 15-20 ਸਥਾਈ ਭਾਰਤੀ ਪਰਿਵਾਰ ਹਨ ਅਤੇ ਮੈਨੂੰ ਸਾਰਿਆਂ ਤੋਂ ਚੰਗੇ ਸਮਰਥਨ ਦੀ ਉਮੀਦ ਹੈ।’’

Advertisement

ਆਸਟਰੇਲੀਆ ਵਿੱਚ ਨਸਲਵਾਦ ਬਾਰੇ ਪੁੱਛਣ ’ਤੇ ਸਿੰਘ ਨੇ ਕਿਹਾ ਕਿ ਇਹ ਬਹੁਤ ਹੱਦ ਤੱਕ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੋਈ ਕਿੱਥੇ ਰਹਿੰਦਾ ਹੈ। ਸਿੰਘ ਨੇ ਕਿਹਾ, ‘‘ਇੱਕ ਵਿਅਕਤੀ ਨੂੰ ਸਕਾਰਾਤਮਕ ਸੋਚ ਰੱਖਣ ਦੀ ਲੋੜ ਹੈ। ਇਸ ਦੇਸ਼ ਵਿੱਚ ਬਹੁਤ ਵਧੀਆ ਮੌਕੇ ਹਨ। ਮੌਸਮ ਚੰਗਾ ਹੈ ਅਤੇ ਨਾਮਵਰ ਕੰਪਨੀਆਂ ਵਿੱਚ ਕਰਮਚਾਰੀਆਂ ਦੀ ਭਾਰੀ ਮੰਗ ਹੈ।’’

ਆਪਣੀ ਸਖ਼ਤ ਮਿਹਨਤ ਅਤੇ ਲੋਕਾਂ ਨਾਲ ਮਜ਼ਬੂਤ ਸਾਂਝ ਕਰਕੇ ਸੰਨੀ ਸਿੰਘ ਪੋਰਟ ਔਗਸਟਾ ਤੋਂ ਲਗਾਤਾਰ ਦੋ ਵਾਰ ਕੌਂਸਲਰ ਚੁਣਿਆ ਗਿਆ। ਉਹ 23 ਤੋਂ ਵੱਧ ਟੈਕਸੀਆਂ, 35 ਟੈਂਪੋ ਟਰੈਵਲਰਾਂ ਅਤੇ ਵਪਾਰਕ ਟਰੈਕਟਰਾਂ ਦੀ ਫਲੀਟ ਨਾਲ ਆਪਣੀ ਟਰੈਵਲ ਕੰਪਨੀ ਚਲਾਉਂਦਾ ਹੈ ਹਨ। ਲਿਬਰਲ ਪਾਰਟੀ ਨਾਲ ਕੌਂਸਲਰ ਵਜੋਂ ਆਪਣੇ ਸੱਤ ਸਾਲਾਂ ਦੇ ਕਾਰਜਕਾਲ ਦੌਰਾਨ ਉਸ ਨੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ਅਗਾਮੀ ਸੂਬਾਈ ਚੋਣਾਂ ਲਈ ਪਾਰਟੀ ਦਾ ਉਮੀਦਵਾਰ ਚੁਣਿਆ ਗਿਆ। ਉਸ ਦੇ ਪਿਤਾ ਜਗਜੀਤ ਸਿੰਘ, ਮਾਂ ਅਤੇ ਭੈਣ ਜੋ ਅਜੇ ਵੀ ਲੁਧਿਆਣਾ ਵਿੱਚ ਰਹਿੰਦੇ ਹਨ, ਨੂੰ ਉਸ ਦੀ ਪ੍ਰਾਪਤੀਆਂ ’ਤੇ ਮਾਣ ਹੈ।

Advertisement
×