ਮਾਲੇਰਕੋਟਲਾ ’ਚ ਅੱਗ ਕਾਰਨ ਪੰਜ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ, ਜਾਨੀ ਨੁਕਸਾਨ ਤੋਂ ਬਚਾਅ : The Tribune India

ਮਾਲੇਰਕੋਟਲਾ ’ਚ ਅੱਗ ਕਾਰਨ ਪੰਜ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ, ਜਾਨੀ ਨੁਕਸਾਨ ਤੋਂ ਬਚਾਅ

ਮਾਲੇਰਕੋਟਲਾ ’ਚ ਅੱਗ ਕਾਰਨ ਪੰਜ ਦਰਜਨ ਤੋਂ ਵੱਧ ਝੁੱਗੀਆਂ ਸੜੀਆਂ, ਜਾਨੀ ਨੁਕਸਾਨ ਤੋਂ ਬਚਾਅ

ਹੁਸ਼ਿਆਰ ਸਿੰਘ ਰਾਣੂ

ਮਾਲੇਰਕੋਟਲਾ, 20 ਅਕਤੂਬਰ

ਇਥੋਂ ਦੀ ਠੰਢੀ ਸੜਕ ਸਥਿਤ ਸਨਅਤੀ ਖੇਤਰ 'ਚ ਮਜ਼ਦੂਰਾਂ ਦੀਆਂ ਝੁੱਗੀਆਂ ਵਿੱਚ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਪੰਜ ਦਰਜਨ ਤੋਂ ਵੱਧ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਝੁੱਗੀਆਂ 'ਚ ਪਏ ਕੱਪੜੇ,ਭਾਂਡੇ, ਮੰਜੇ ਨਕਦੀ ਅਤੇ ਹੋਰ ਘਰੇਲੂ ਸਾਮਾਨ ਰਾਖ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਣ ਵੇਲੇ ਸਾਰੇ ਝੁੱਗੀਆਂ 'ਚ ਰਹਿਣ ਵਾਲੇ ਮਜ਼ਦੂਰ ਆਪੋ-ਆਪਣੇ ਕੰਮ ਧੰਦਿਆਂ 'ਤੇ ਅਤੇ ਮਜ਼ਦੂਰਾਂ ਦੇ ਬੱਚੇ ਸਕੂਲਾਂ ਵਿਚ ਛੁੱਟੀ ਹੋਣ ਕਰਕੇ ਆਲੇ ਦੁਆਲੇ ਇਲਾਕੇ 'ਚੋਂ ਲਿਫਾਫ਼ੇ ਵਗੈਰਾ ਚੁਗਣ ਗਏ ਹੋਏ ਸਨ। ਅੱਗ ਬੁਝਾਊ ਅਮਲੇ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਪਤਾ ਲੱਗਦਿਆਂ ਹੀ ਨੇੜੇ ਹੀ ਸਥਿਤ ਅਰਹਿੰਤ ਧਾਗਾ ਮਿੱਲ, ਨਗਰ ਕੌਂਸਲ ਮਾਲੇਰਕੋਟਲਾ ਅਤੇ ਧੂਰੀ ਦੀਆਂ ਅੱਗ ਬੁਝਾਊ ਗੱਡੀਆਂ ਨੇ ਮੌਕੇ 'ਤੇ ਪੁੱਜ ਅੱਗ 'ਤੇ ਕਾਬੂ ਪਾਇਆ। ਪੁਲੀਸ ਕਪਤਾਨ ਅਮਨਦੀਪ ਸਿੰਘ ਬਰਾੜ ਅਤੇ ਉਪ ਪੁਲੀਸ ਕਪਤਾਨ ਪਵਨਦੀਪ ਨੇ ਝੁੱਗੀ ਵਾਸੀਆਂ ਨੂੰ ਅੱਗ ਦੀਆਂ ਲਪਟਾਂ ਤੋਂ ਬਚਾਇਆ। ਝੁੱਗੀਆਂ 'ਚ ਰਹਿਣ ਵਾਲੀ ਕਿਰਨ ਦੇਵੀ, ਮਾਲਤੀ, ਦਿਨੇਸ਼, ਆਰਤੀ ਦੇਵੀ, ਚਾਂਦਨੀ, ਫੂਲਨ ਦੇਵੀ, ਬੰਟੀ ਅਤੇ ਕਪਿਲ ਦੇਵੀ ਨੇ ਦੱਸਿਆ ਕਿ ਦੁਪਹਿਰ ਵੇਲੇ ਅਚਾਨਕ ਪੂਜਾ ਪਤਨੀ ਬੰਟੀ ਦੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ,ਜਿਸ 'ਤੇ ਕਾਬੂ ਪਾਉਣ ਲਈ ਝੁੱਗੀ ਵਾਸੀਆਂ ਨੇ ਕੋਸ਼ਿਸ਼ ਕੀਤੀ ਪਰ ਅੱਗ ਨੇ ਹੋਰ ਝੁੱਗੀਆਂ ਨੂੰ ਵੀ ਲਪੇਟ ਲੈ ਲਿਆ। ਦੇਵੀ ਨੇ ਦੱਸਿਆ ਕਿ ਉਸ ਨੇ ਮਿਹਨਤ ਕਰਕੇ ਆਪਣੀ ਲੜਕੀ ਦੇ ਵਿਆਹ ਲਈ ਕਰੀਬ ਡੇਢ ਲੱਖ ਜੋੜੇ ਸਨ, ਜੋ ਅੱਗ ਵਿੱਚ ਹੀ ਸੜ ਗਏ। ਇਸ ਮੌਕੇ ਪੁੱਜੇ ਕੌਂਸਲਰ ਮਨੋਜ ਉੱਪਲ ਅਤੇ ਭਾਜਪਾ ਆਗੂ ਅਮਨ ਥਾਪਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜੀਆਂ ਝੁੱਗੀਆਂ ਦੇ ਮਾਲਕਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਅਮਿਤ ਸ਼ਾਹ ਸਥਿਤੀ ਦੇ ਜਾਇਜ਼ੇ ਲਈ ਮਨੀਪੁਰ ਪੁੱਜੇ

ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਦੂਰੀਆਂ ਘਟਾਉਣ ਲਈ ਕਰਨਗੇ ਚਾਰਾਜੋਈ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਪਹਿਲਵਾਨਾਂ ਨੂੰ ਜੰਤਰ-ਮੰਤਰ ’ਤੇ ਮੁੜ ਧਰਨੇ ਦੀ ਆਗਿਆ ਨਹੀਂ

ਸ਼ਹਿਰ ’ਚ ਰੋਸ ਮੁਜ਼ਾਹਰੇ ਲਈ ਿਦੱਤੀ ਜਾ ਸਕਦੀ ਹੈ ਕੋਈ ਹੋਰ ਜਗ੍ਹਾ: ਿਦੱ...

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਫ਼ਾਰਸੀ ਦੀ ਥਾਂ ਸੌਖੀ ਪੰਜਾਬੀ ’ਚ ਮਿਲੇਗਾ ਜ਼ਮੀਨੀ ਰਿਕਾਰਡ

ਮੁੱਖ ਮੰਤਰੀ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ’ਤੇ ਵਿਆਪਕ ਸੁਧ...

ਸ਼ਹਿਰ

View All