DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਖ਼ਤ ਪਹਿਰੇ ਹੇਠ ਮੋਹਣਜੀਤ ਸਿੰਘ ਦਾ ਇਲਾਜ ਜਾਰੀ

ਹਸਪਤਾਲ ਪ੍ਰਸ਼ਾਸਨ ਵੱਲੋਂ ਸਿਹਤ ’ਚ ਸੁਧਾਰ ਦਾ ਦਾਅਵਾ; ਪੀਡ਼ਤ ਨੇ ਉੱਚਾ ਸੁਣਨ ਦੀ ਗੱਲ ਆਖੀ

  • fb
  • twitter
  • whatsapp
  • whatsapp
Advertisement

ਇੱਥੇ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਮੋਹਣਜੀਤ ਸਿੰਘ ਦੀ ਸਿਹਤ ਸਬੰਧੀ ਭਾਵੇਂ ਹਸਪਤਾਲ ਪ੍ਰਸ਼ਾਸਨ ਵੱਲੋਂ ਕਾਫ਼ੀ ਸੁਧਾਰ ਦੱਸਿਆ ਜਾ ਰਿਹਾ ਹੈ, ਪਰ ਮੋਹਣਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸਿਰ ’ਚ ਸੋਜ ਵਧ ਰਹੀ ਹੈ। ਉਸ ਦੀ ਨਿਗ੍ਹਾ ਘੱਟ ਗਈ ਹੈ ਅਤੇ ਉੱਚਾ ਵੀ ਸੁਣਨ ਲੱਗ ਪਿਆ ਹੈ। ਜਾਣਕਾਰੀ ਅਨੁਸਾਰ ਮੋਹਣਜੀਤ ਸਿੰਘ ਨੂੰ ਹੁਣ ਐਮਰਜੈਂਸੀ ਵਾਰਡ ਤੋਂ ਆਮ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ, ਪਰ ਉਸ ਦਾ ਪੁਲੀਸ ਪਹਿਰਾ ਪਹਿਲਾਂ ਵਾਂਗ ਜਾਰੀ ਹੈ। ਪੁਲੀਸ ਮੁਲਾਜ਼ਮ ਚੌਵੀ ਘੰਟੇ ਮੋਹਣਜੀਤ ’ਤੇ ਨਜ਼ਰ ਰੱਖ ਰਹੇ ਹਨ। ਮੋਹਣਜੀਤ ਸਿੰਘ ਨੇ ਕਿਹਾ ਕਿ ਪੁਲੀਸ ਤਸ਼ੱਦਦ ਦਾ ਸੇਕ ਹੁਣ ਉਸ ਨੂੰ ਸਹਿਣਾ ਪੈ ਰਿਹਾ ਹੈ। ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੋਹਣਜੀਤ ਨੇ ਦੱਸਿਆ ਕਿ ਉਸ ਦੀਆਂ ਸਿਰ ਦੀਆਂ ਨਸਾਂ ਵਿੱਚ ਖਿੱਚ ਪੈ ਗਈ ਹੈ, ਜਿਸ ਕਾਰਨ ਕਮਜ਼ੋਰੀ ਅਤੇ ਦਰਦ ਮਹਿਸੂਸ ਹੋ ਰਿਹਾ ਹੈ। ਪੀੜਤ ਨੇ ਇਹ ਦਾਅਵਾ ਕੀਤਾ ਕਿ ਲੰਘੇ ਕੱਲ੍ਹ ਡਾਕਟਰਾਂ ਵੱਲੋਂ ਉਸ ਦੇ ਕੰਨਾਂ ਦੀ ਕੀਤੀ ਗਈ ਸੀ ਟੀ ਸਕੈਨ ਤੋਂ ਇਹ ਵੀ ਪਤਾ ਲੱਗਾ ਕਿ ਉਸ ਦੇ ਕੰਨਾਂ ਦੇ ਪਰਦਿਆਂ ਕੋਲ ਖ਼ੂਨ ਜੰਮਿਆ ਹੋਇਆ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਨੁਸਾਰ ਮਰੀਜ਼ ਦਾ ਹਰ ਸੰਭਵ ਇਲਾਜ ਜਾਰੀ ਹੈ, ਉਸ ਦੀ ਸਿਹਤ ਵੀ ਸਥਿਰ ਹੈ ਅਤੇ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਉਂ ਹੀ ਮਰੀਜ਼ ਦੀ ਸਿਹਤ ਹੋਰ ਸੁਧਰਦੀ ਹੈ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

ਦੂਜੇ ਪਾਸੇ ਮੋਹਣਜੀਤ ਸਿੰਘ ਵੱਲੋਂ ਹਸਪਤਾਲ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਚੰਗੇ ਇਲਾਜ ਲਈ ਪੀ ਜੀ ਆਈ ਰੈਫ਼ਰ ਕਰ ਦਿੱਤਾ ਜਾਵੇ। ਲੰਘੀ ਰਾਤ ਸਿਆਸੀ ਆਗੂ ਬੀਬੀ ਅੰਮ੍ਰਿਤ ਕੌਰ ਮਲੋਆ ਅਤੇ ਸ਼੍ੋਮਣੀ ਅਕਾਲੀ ਦਲ ਦੇ ਆਗੂ ਗੁਰਧਿਆਨ ਸਿੰਘ ਭਾਨਰੀ ਵੱਲੋਂ ਹਸਪਤਾਲ ਵਿੱਚ ਮੋਹਣਜੀਤ ਸਿੰਘ ਦਾ ਹਾਲ-ਚਾਲ ਪੁੱਛਿਆ ਗਿਆ।

Advertisement

Advertisement
Advertisement
×