DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੋਹਣਜੀਤ ਸਿੰਘ ਦੀ ਸਿਹਤ ਸਥਿਰ

ਐੱਮ ਆਰ ਈ ਤੇ ਈ ਐੱਨ ਟੀ ਦੇ ਟੈਸਟ ਹੋਏ

  • fb
  • twitter
  • whatsapp
  • whatsapp
Advertisement

ਇੱਥੇ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਮੋਹਣਜੀਤ ਸਿੰਘ ਸ਼ੇਰੋਂ ਦੀ ਸਿਹਤ ਸਥਿਰ ਹੈ ਪਰ ਹਾਲੇ ਤੱਕ ਉਸ ਨੂੰ ਐਮਰਜੈਂਸੀ ਵਾਰਡ ’ਚ ਰੱਖਿਆ ਹੋਇਆ ਹੈ| ਡਾਕਟਰਾਂ ਵੱਲੋਂ ਅੱਜ ਉਸ ਦੀ ਐੱਮ ਆਰ ਆਈ ਅਤੇ ਈ ਐੱਨ ਟੀ ਦੇ ਟੈਸਟ ਕੀਤੇ ਗਏ|

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਦੱਸਿਆ ਕਿ ਸਾਰੇ ਟੈਸਟ ਸਹੀ ਆਏ ਹਨ| ਉਂਜ ਕੰਨਾਂ ਸਬੰਧੀ ਭਲਕੇ ਆਟੋਸਕੋਪ ਜ਼ਰੀਏ ਜਾਂਚ ਕਰਨੀ ਬਾਕੀ ਹੈ| ਮੈਡੀਕਲ ਸੁਪਰਡੈਂਟ ਅਨੁਸਾਰ ਮੋਹਣਜੀਤ ਸਿੰਘ ਨੂੰ ਹਾਲੇ ਅਗਲੇ ਕੁਝ ਘੰਟੇ ਐੱਚ ਡੀ ਯੂ ’ਚ ਹੀ ਰੱਖਿਆ ਜਾਏਗਾ| ਦੂਜੇ ਪਾਸੇ ਵੱਖ-ਵੱਖ ਰਾਜਸੀ ਤੇ ਸਮਾਜਿਕ ਧਿਰਾਂ ਦੇ ਆਗੂਆਂ ਵੱਲੋਂ ਮੋਹਣਜੀਤ ਸਿੰਘ ਦਾ ਹਸਪਤਾਲ ਪਹੁੰਚ ਕੇ ਹਾਲ-ਚਾਲ ਪੁੱਛਿਆ ਗਿਆ| ਪੰਜਾਬ ਭਾਜਪਾ ਦੀ ਮਹਿਲਾ ਵਿੰਗ ਦੀ ਪ੍ਰਧਾਨ ਜੈਇੰਦਰ ਕੌਰ, ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਤੇ ਅਕਾਲੀ ਦਲ (ਵਾਰਿਸ ਪੰਜਾਬ) ਦੇ ਆਗੂ ਲਖਬੀਰ ਸਿੰਘ ਲੌਟ ਸਮੇਤ ਹੋਰ ਕਈ ਆਗੂ ਹਸਪਤਾਲ ਪਹੁੰਚੇ| ਭਾਵੇਂ ਹਸਪਤਾਲ ਪ੍ਰਸ਼ਾਸਨ ਮੋਹਣਜੀਤ ਸਿੰਘ ਦੀ ਸਿਹਤ ਨੂੰ ਕੱਲ੍ਹ ਵਾਂਗ ਸਥਿਰ ਹੀ ਦੱਸ ਰਿਹਾ ਹੈ, ਪਰ ਰਾਜਸੀ ਆਗੂ ਮੋਹਣਜੀਤ ਸਿੰਘ ਦੀ ਸਿਹਤ ਨੂੰ ਠੀਕ ਨਹੀਂ ਮੰਨ ਰਹੇ। ਜੈਇੰਦਰ ਕੌਰ ਨੇ ਚਿੰਤਾ ਪ੍ਰਗਟਾਈ ਕਿ ਮੋਹਣਜੀਤ ਸਿੰਘ ’ਤੇ ਅੰਨ੍ਹਾ ਪੁਲੀਸ ਤਸ਼ੱਦਦ ਹੋਇਆ ਹੈ ਤੇ ਉਸ ਦਾ ਕੰਨ ਦਾ ਪਰਦਾ ਵੀ ਫੱਟ ਗਿਆ ਹੈ| ਅਜਿਹੀ ਹਾਲਤ ਉਹ ਠੀਕ ਕਿਸ ਤਰ੍ਹਾਂ ਹੋ ਸਕਦਾ ਹੈ। ਇਸ ਦੌਰਾਨ ਉਨ੍ਹਾਂ ‘ਆਪ’ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਅਕਾਲੀ ਦਲ ਦੇ ਆਗੂ ਗੁਰਧਿਆਨ ਸਿੰਘ ਭਾਨਰੀ ਨੇ ਵੀ ਆਖਿਆ ਕਿ ਮੋਹਣਜੀਤ ਸਿੰਘ ਲਈ ਢੁੱਕਵੇਂ ਇਲਾਜ ਦੀ ਲੋੜ ਹੈ|

Advertisement

Advertisement
Advertisement
×