DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮੋਹਣਜੀਤ ਸਿੰਘ ਨੂੰ ਰਾਜਿੰਦਰਾ ਹਸਪਤਾਲ ’ਚੋਂ ਛੁੱਟੀ ਮਿਲੀ

ਹਸਪਤਾਲ ’ਚ ਨਸ਼ਾ ਵਿਕਣ ਦੇ ਦੋਸ਼ ਲਾਏ ਤੇ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਨੂੰ ਵੈਂਟੀਲੇਟਰ ਨਾ ਮਿਲਣ ਦਾ ਮੁੱਦਾ ਚੁੱਕਿਆ

  • fb
  • twitter
  • whatsapp
  • whatsapp
featured-img featured-img
ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ ਮੋਹਣਜੀਤ ਸਿੰਘ।
Advertisement

ਰਾਜਿੰਦਰਾ ਹਸਪਤਾਲ ’ਚੋਂ ਮੋਹਣਜੀਤ ਸਿੰਘ ਨੂੰ ਵੀਰਵਾਰ ਨੂੰ ਭਾਵੇਂ ਛੁੱਟੀ ਮਿਲ ਗਈ ਹੈ ਪਰ ਮੋਹਣਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਸਿਰ ਦਾ ਦਰਦ ਹਾਲੇ ਦੂਰ ਨਹੀਂ ਹੋਇਆ ਤੇ ਕੰਨਾਂ ਤੋਂ ਉੱਚਾ ਸੁਣਨ ਲੱਗ ਪਿਆ ਹੈ| ਅਜਿਹੇ ’ਚ ਉਸ ਨੇ ਆਪਣਾ ਇਲਾਜ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਣ ਦੀ ਗੱਲ ਆਖੀ ਹੈ| ਇਸ ਦੌਰਾਨ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ ਵੱਲੋਂ ਉਸ ਦਾ ਸਨਮਾਨ ਵੀ ਕੀਤਾ ਗਿਆ|

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਮੋਹਣਜੀਤ ਸਿੰਘ ਨੇ ਦਾਅਵਾ ਕੀਤਾ ਕਿ ਰਾਜਿੰਦਰਾ ਹਸਪਤਾਲ ’ਚ ਵੀ ਚਿੱਟਾ ਵਿਕ ਰਿਹਾ ਹੈ, ਉਸ ਕੋਲ ਬਕਾਇਦਾ ਇਸ ਸਬੰਧੀ ਵੀਡੀਓ ਵਜੋਂ ਸਬੂਤ ਮੌਜੂਦ ਹਨ| ਆਪਣਾ ਪ੍ਰਾਈਵੇਟ ਇਲਾਜ ਕਰਵਾਉਣ ਸਬੰਧੀ ਉਸ ਦਾ ਤਰਕ ਸੀ ਕਿ ਰਾਜਿੰਦਰਾ ਹਸਪਤਾਲ ’ਚ ਤਾਂ ਤੂਰਬੰਜਾਰਾ ਦੇ ਗੁਲਜ਼ਾਰ ਸਿੰਘ ਲਈ ਵੈਂਟੀਲੇਟਰ ਤੱਕ ਮੌਜੂਦ ਨਹੀਂ ਸੀ| ਉਸ ਦਾ ਕਹਿਣਾ ਸੀ ਕਿ ਜੇ ਗੁਲਜ਼ਾਰ ਸਿੰਘ ਦਾ ਸਮੇਂ ਸਿਰ ਵੈਂਟੀਲੇਟਰ ਸਹੂਲਤ ਨਾਲ ਇਲਾਜ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ| ਦੂਜੇ ਪਾਸੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਮੋਹਣਜੀਤ ਸਿੰਘ ਦੇ ਹਸਪਤਾਲ ਸਬੰਧੀ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ|

Advertisement

ਰਾਹੁਲ ਗਾਂਧੀ ਨੇ ਮੋਹਣਜੀਤ ਦਾ ਹਾਲ ਚਾਲ ਪੁੱਛਿਆ

Advertisement

ਕਥਿਤ ਪੁਲੀਸ ਤੱਸ਼ਦਦ ਮਾਮਲੇ ’ਚ ਮੋਹਣਜੀਤ ਸਿੰਘ ਦਾ ਕਈ ਅਹਿਮ ਹਸਤੀਆਂ ਨੇ ਹਾਲ-ਚਾਲ ਪੁੱਛਿਆ ਹੈ। ਇਥੋਂ ਤੱਕ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਮੋਹਣਜੀਤ ਸਿੰਘ ਪਾਸੋਂ ਹੱਡਬੀਤੀ ਸੁਣੀ| ਮੋਹਣਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਦਾਖ਼ਲ ਦੌਰਾਨ ਜਿੱਥੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਫੋਨ ’ਤੇ ਉਸ ਦਾ ਹਾਲ-ਚਾਲ ਪੁੱਛਿਆ, ਉਥੇ ਰਾਹੁਲ ਗਾਂਧੀ ਨੇ ਵੀ ਫੋਨ ’ਤੇ ਉਸ ਨਾਲ ਗੱਲਬਾਤ ਕੀਤੀ ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ| ਮੋਹਣਜੀਤ ਨੇ ਦੱਸਿਆ ਕਿ ਰਾਜਾ ਵੜਿੰਗ ਦੇ ਫੋਨ ਰਾਹੀਂ ਰਾਹੁਲ ਗਾਂਧੀ ਨੇ ਉਸ ਦਾ ਹਾਲ-ਚਾਲ ਪੁੱਛਿਆ ਅਤੇ ਪੰਜਾਬ ’ਚ ਨਸ਼ਿਆਂ ’ਤੇ ਚਿੰਤਾ ਜ਼ਾਹਿਰ ਕੀਤੀ ਸੀ|

Advertisement
×