ਮੋਗਾ: ਘਰੋਂ ਸਾਢੇ ਚਾਰ ਕੁਇੰਟਲ ਭੁੱਕੀ ਬਰਾਮਦ ਹੋਣ ਮਗਰੋਂ ਯੂਥ ਕਾਂਗਰਸ ਨੇਤਾ ਤੇ ਉਸ ਦਾ ਪਿਤਾ ਕਾਬੂ

ਮੋਗਾ: ਘਰੋਂ ਸਾਢੇ ਚਾਰ ਕੁਇੰਟਲ ਭੁੱਕੀ ਬਰਾਮਦ ਹੋਣ ਮਗਰੋਂ ਯੂਥ ਕਾਂਗਰਸ ਨੇਤਾ ਤੇ ਉਸ ਦਾ ਪਿਤਾ ਕਾਬੂ

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਫਰਵਰੀ

ਇਥੇ ਥਾਣਾ ਸਦਰ ਪੁਲੀਸ ਨੇ ਲੰਘੀ ਦੇਰ ਸ਼ਾਮ ਪਿੰਡ ਦੌਲਤਪੁਰਾ ਉੱਚਾ ਵਿਖੇ ਛਾਪੇ ਦੌਰਾਨ ਯੂਥ ਕਾਂਗਰਸ ਆਗੂ ਦੇ ਘਰ ਵਿੱਚੋਂ 23 ਬੋਰੀਆਂ ਭੁੱਕੀ ਬਰਾਮਦ ਕੀਤੀ। ਸਦਰ ਪੁਲੀਸ ਨੇ ਮੁਲਜ਼ਮ ਯੂਥ ਕਾਂਗਰਸ ਆਗੂ ਅਤੇ ਉਸ ਦੇ ਪਿਉ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਾਂਚ ਅਧਿਕਾਰੀ ਏਐੱਆਈ ਬਲਵਿੰਦਰ ਸਿੰਘ ਮੁਤਾਬਕ ਏਐੱਸਆਈ ਤਰਸੇਮ ਸਿੰਘ ਪੁਲੀਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ। ਇਸ ਦੌਰਾਨ ਇਤਲਾਹ ਮਿਲੀ ਕਿ ਮੁਲਜਮਾਂ ਦੇ ਘਰ ਅੰਦਰ ਭੁੱਕੀ ਦੀ ਖੇਪ ਹੈ ਅਤੇ ਉਹ ਗੱਡੀ ਵਿੱਚ ਲਿਆ ਕੇ ਭੁੱਕੀ ਸਪਲਾਈ ਕਰਦੇ ਹਨ। ਇਸ ਦੌਰਾਨ ਛਾਪੇ ਦੌਰਾਨ ਭੁੱਕੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਗੁਰਪ੍ਰੀਤ ਸਿੰਘ ਤੇ ਉਸ ਦੇ ਪਿਤਾ ਸੁਖਦੇਵ ਸਿੰਘ ਪਿੰਡ ਦੌਲਤਪੁਰਾ ਉੱਚਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੇ ਘਰ ਵਿੱਚੋਂ 23 ਗੱਟੇ (ਕੁੱਲ 4.60 ਕੁਇੰਟਲ) ਭੁੱਕੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਹਾਕਮ ਧਿਰ ਦੇ ਕਈ ਆਗੂਆਂ ਦਾ ਕਰੀਬੀ ਹੋਣ ਕਾਰਨ ਉਸ ਦੀ ਪੁਲੀਸ ਵਿੱਚ ਤੂਤੀ ਬੋਲਦੀ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All