DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Moga Tehsildar Clash: ਮੋਗਾ ਵਿਚ ਤਹਿਸੀਲਦਾਰ ਨਾਲ ਹੱਥੋਪਾਈ

ਪੁਲੀਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Moga Tehsildar Clash: ਮੋਗਾ ਵਿੱਚ ਤਹਿਸੀਲਦਾਰ ਨਾਲ ਕਥਿਤ ਤੌਰ ’ਤੇ ਹੱਥੋਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਹਿਸੀਲ ਦਫਤਰ ਵਿਚੋਂ ਕੰਮ ਕਰਵਾਉਣ ਆਏ ਸਥਾਨਕ ਨੌਜਵਾਨ ਦੀ ਆਪਣੇ ਕੰਮ ਨਾਲ ਸਬੰਧਤ ਤਲਖ਼ ਕਲਾਮੀ ਹੱਥੋਪਾਈ ਤੱਕ ਜਾ ਪੁੱਜੀ।

ਇਸ ਦੌਰਾਨ ਤਹਿਸੀਲਦਾਰ ਦੀ ਕਮੀਜ਼ ਵੀ ਫਟ ਗਈ। ਹਾਜ਼ਰ ਸਟਾਫ ਨੇ ਨੌਜਵਾਨ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ ਇਸ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

ਜਾਣਕਾਰੀ ਅਨੁਸਾਰ ਅੱਜ ਸਵੇਰ ਸਥਾਨਕ ਸਨੇਹਦੀਪ ਨਾਮੀ ਨੌਜਵਾਨ ਆਪਣੇ ਕੰਮ ਦੇ ਸਿਲਸਿਲੇ ਨੂੰ ਲੈ ਕੇ ਤਹਿਸੀਲ ਦਫਤਰ ਆਇਆ ਸੀ। ਤਹਿਸੀਲਦਾਰ ਮਨਿੰਦਰ ਸਿੰਘ ਅਤੇ ਬਾਕੀ ਅਮਲਾ ਵੋਟਾਂ ਦੀ ਸੁਧਾਈ ਦੇ ਕੰਮ ਵਿੱਚ ਰੁੱਝਿਆ ਹੋਇਆ ਸੀ। ਇਸ ਦੌਰਾਨ ਨੌਜਵਾਨ ਤਹਿਸੀਲਦਾਰ ਨਾਲ ਉਲਝ ਗਿਆ ਅਤੇ ਗੱਲ ਹੱਥੋਪਾਈ ਤੱਕ ਜਾ ਪੁੱਜੀ।

Advertisement

ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਦਫ਼ਤਰ ਵਿੱਚ ਐਸ.ਆਈ.ਆਰ. ਸਬੰਧੀ ਕੰਮ ਕਰ ਰਹੇ ਸਨ। ਇਸ ਦੌਰਾਨ ਇੱਕ ਨੌਜਵਾਨ ਆਪਣਾ ਨਿੱਜੀ ਕੰਮ ਲੈ ਕੇ ਉਨ੍ਹਾਂ ਕੋਲ ਪਹੁੰਚਿਆ ਅਤੇ ਆਪਣਾ ਕੰਮ ਕਰਨ ਲਈ ਕਿਹਾ। ਉਨ੍ਹਾਂ ਵਲੋਂ ਨੌਜਵਾਨ ਨੂੰ ਲੋੜੀਂਦੇ ਸਬੰਧਤ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਵਿਭਾਗੀ ਨਿਯਮਾਂ ਅਨੁਸਾਰ ਉਸ ਦਾ ਕੰਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨੌਜਵਾਨ ਉਨ੍ਹਾਂ ਨਾਲ ਬਹਿਸਬਾਜ਼ੀ ਦੌਰਾਨ ਉਲਝ ਪਿਆ। ਦੋਸ਼ਾਂ ਅਨੁਸਾਰ ਬਹਿਸ ਦੌਰਾਨ ਨੌਜਵਾਨ ਨੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਉਨ੍ਹਾਂ ਦੀ ਕਮੀਜ਼ ਪਾੜ ਦਿੱਤੀ। ਨੌਜਵਾਨ ਨੂੰ ਪੁਲੀਸ ਹਵਾਲੇ ਕੀਤਾ ਗਿਆ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਨੌਜਵਾਨ ਪੁਲੀਸ ਦੀ ਹਿਰਾਸਤ ਵਿਚ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੋਗਾ ਦੇ ਤਹਿਲਦਾਰ ਮਨਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਨੌਜਵਾਨ ਦੇ ਕੰਮ ਵਿੱਚ ਕੋਈ ਦੇਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਦਾ ਕੰਮ ਸਪੱਸ਼ਟ ਨਹੀਂ ਸੀ ਇਸ ਲਈ ਉਸ ਨੂੰ ਸਬੰਧਤ ਵਿਭਾਗ ਰਾਹੀਂ ਫਾਈਲ ਭੇਜੇ ਜਾਣ ਬਾਰੇ ਕਿਹਾ ਗਿਆ ਸੀ।

Advertisement
×