DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Moga Passport scam case: ਤਿੰਨ ਪੁਲੀਸ ਮੁਲਾਜ਼ਮਾਂ ਨੂੰ 3-3 ਸਾਲ ਦੀ ਸਖ਼ਤ ਕੈਦ

17 ਸਾਲ ਪੁਰਾਣੇ ਮਾਮਲੇ ’ਚ ਅਦਾਲਤ ਨੇ ਸੁਣਾਇਆ ਫੈਸਲਾ; ਫਰੀਦਕੋਟ ਜੇਲ੍ਹ ਭੇਜੇ ਗਏ ਦੋਸ਼ੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

Moga Passport Scam Case: ਮੋਗਾ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਪਾਸਪੋਰਟ ਘੁਟਾਲੇ ਦੇ 17 ਸਾਲ ਪੁਰਾਣੇ ਮਾਮਲੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ ਤਿੰਨ ਪੁਲੀਸ ਅਧਿਕਾਰੀਆਂ ਨੂੰ ਤਿੰਨ-ਤਿੰਨ ਸਾਲ ਦੀ ਸਖ਼ਤ ਕੈਦ ਅਤੇ 31,500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਸ਼ੀ ਪੁਲੀਸ ਮੁਲਾਜ਼ਮਾਂ-ਗੁਰਦਿਆਲ ਸਿੰਘ, ਮਨਜੀਤ ਸਿੰਘ ਅਤੇ ਜਸਵਿੰਦਰ ਸਿੰਘ, ਨੂੰ ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਹਿਰਾਸਤ ਵਿੱਚ ਲੈ ਕੇ ਫਰੀਦਕੋਟ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਸਾਲ 2008 ਵਿੱਚ ਦਰਜ ਹੋਈ ਇਸ FIR ਵਿੱਚ ਪੁਲੀਸ ਕਰਮਚਾਰੀਆਂ, ਪਾਸਪੋਰਟ ਦਫ਼ਤਰ ਦੇ ਕਲਰਕਾਂ, ਡਾਕਖਾਨਾ ਮੁਲਾਜ਼ਮਾਂ ਅਤੇ ਟਰੈਵਲ ਏਜੰਟਾਂ ਦੀ ਮਿਲੀਭੁਗਤ ਨਾਲ ਸੈਂਕੜੇ ਜਾਅਲੀ ਪਾਸਪੋਰਟ ਬਣਾਉਣ ਦਾ ਪਰਦਾਫਾਸ਼ ਹੋਇਆ ਸੀ।

Advertisement

ਜਾਂਚ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਸਨ ਕਿ ਦੋਸ਼ੀਆਂ ਨੇ ਮੋਗਾ ਦੇ ਪਿੰਡ ਦੁਨੇਕੇ ਦੇ ਇੱਕੋ ਪਤੇ ’ਤੇ 200 ਤੋਂ ਵੱਧ ਪਾਸਪੋਰਟ ਜਾਰੀ ਕਰਵਾ ਦਿੱਤੇ ਸਨ। ਕੁੱਲ 795 ਫਾਈਲਾਂ ਦੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਲਗਭਗ 395 ਪਾਸਪੋਰਟ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਬਣਾਏ ਗਏ ਸਨ, ਜਿਨ੍ਹਾਂ ਵਿੱਚ ਇੱਕ ਪਾਸਪੋਰਟ ਮ੍ਰਿਤਕ ਵਿਅਕਤੀ ਦੇ ਨਾਮ ’ਤੇ ਵੀ ਜਾਰੀ ਹੋਇਆ ਸੀ। ਦੋਸ਼ ਹੈ ਕਿ ਇਨ੍ਹਾਂ ਜਾਅਲੀ ਪਾਸਪੋਰਟਾਂ ਦੀ ਵਰਤੋਂ ਗੈਂਗਸਟਰਾਂ ਅਤੇ ਡਰੱਗ ਮਾਫੀਆ ਦੇ ਮੈਂਬਰਾਂ ਨੂੰ ਵਿਦੇਸ਼ ਭੇਜਣ ਲਈ ਕੀਤੀ ਗਈ ਸੀ।

Advertisement

ਇਸ ਮਾਮਲੇ ਵਿੱਚ ਕੁੱਲ 97 ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ 800 ਤੋਂ ਵੱਧ ਸਰਕਾਰੀ ਗਵਾਹ ਸ਼ਾਮਲ ਸਨ, ਜਿਨ੍ਹਾਂ ਦੀਆਂ ਗਵਾਹੀਆਂ ਦੇ ਅਧਾਰ ’ਤੇ ਅਦਾਲਤ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦਿਆਂ ਇਹ ਸਜ਼ਾ ਸੁਣਾਈ ਹੈ।

Advertisement
×