DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab News: ਸ਼ੈੱਡਾਂ ਹੇਠ ਪੜ੍ਹਦੇ ਬੱਚਿਆਂ ਤੋਂ ਸਿੱਖਿਆ ਮੰਤਰੀ ਨੇ ਮੁਆਫ਼ੀ ਮੰਗੀ

Punjab News: ਸਿੱਖਿਆ ਮੰਤਰੀ ਨੇ ਸਕੂਲ ਨੇੜੇ ਬਣੇ ਕੂੜੇ ਦੇ ਡੰਪ ’ਤੇ ਕੌਂਸਲ ਪ੍ਰਧਾਨ ਦੀ ਝਾਡ਼-ਝੰਬ ਕੀਤੀ

  • fb
  • twitter
  • whatsapp
  • whatsapp
featured-img featured-img
ਸਕੂਲ ’ਚ ਸੈੱਡ ਹੇਠਾਂ ਪੜ੍ਹ ਰਹੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ।
Advertisement

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਮੁੰਡੇ) ਦਾ ਅਚਨਚੇਤ ਦੌਰਾ ਕਰ ਕੇ ਸਭ ਨੂੰ ਭਾਜੜਾਂ ਪਾ ਦਿੱਤੀਆਂ। ਸਿੱਖਿਆ ਮੰਤਰੀ ਨੇ ਸਕੂਲ ਨਾਲ ਲੱਗਦੇ ਕੂੜੇ ਦੇ ਡੰਪ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਅਤੇ ਇਸ ਮਾਮਲੇ ਵਿੱਚ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦੀ ਖਿਚਾਈ ਕੀਤੀ। ਸਿੱਖਿਆ ਮੰਤਰੀ ਨਾਲ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਵੀ ਮੌਜੂਦ ਸਨ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੁੱਧਵਾਰ ਨੂੰ ਮਾਨਸਾ ਪਹੁੰਚ ਕੇ ਇਸ ਸਕੂਲ ਵਿੱਚ ਬਣ ਰਹੀ ਨਵੀਂ ਇਮਾਰਤ ਦਾ ਨਿਰੀਖਣ ਕੀਤਾ। ਸਿੱਖਿਆ ਮੰਤਰੀ ਹਰਜੋਤ ਬੈਂਸ ਜਦੋਂ ਚੁਕੇਰੀਆ ਰੋਡ ਸਥਿਤ ਇਸ ਸਕੂਲ ਆਫ ਐਮੀਨੈਂਸ (ਮੁੰਡੇ) ਮਾਨਸਾ ਦਾ ਦੌਰਾ ਕਰਨ ਪਹੁੰਚੇ ਤਾਂ ਬੱਚੇ ਟੀਨ ਦੇ ਸ਼ੈੱਡਾਂ ਥੱਲੇ ਬੈਠੇ ਪੜ੍ਹ ਰਹੇ ਸਨ। ਉਹ ਬੱਚਿਆਂ ਨੂੰ ਸ਼ੈੱਡਾਂ ਥੱਲੇ ਵੇਖ ਕੇ ਲੋਹੇ-ਲਾਖੇ ਹੋ ਗਏ ਅਤੇ ਬੱਚਿਆਂ ਕੋਲ ਜਾ ਕੇ ਉਨ੍ਹਾਂ ਤੋਂ ਮੁਆਫ਼ੀ ਮੰਗੀ ਅਤੇ ਭਰੋਸਾ ਦਿੱਤਾ ਕਿ ਮਾਰਚ ਮਹੀਨੇ ਤੱਕ ਉਨ੍ਹਾਂ ਨੂੰ ਨਵੀਂ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਸ਼ਾਨਦਾਰ ਕਮਰੇ ਬਣਾ ਕੇ ਦੇਣ ਦਾ ਹੱਥ ਜੋੜ ਕੇ ਵਾਅਦਾ ਕੀਤਾ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨਾਲ ਪੜ੍ਹਾਈ ਸਬੰਧੀ ਸਵਾਲ-ਜਵਾਬ ਵੀ ਕੀਤੇ। ਉਨ੍ਹਾਂ ਸਕੂਲ ਦੀ ਬਣ ਰਹੀ ਨਵੀਂ ਬਿਲਡਿੰਗ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਚਰਚਾ ਕੀਤੀ ਅਤੇ ਇਸ ਬਿਲਡਿੰਗ ਦੇ ਉਸਾਰੀ ਕਾਰਜਾਂ ਨੂੰ ਛੇਤੀ ਨੇਪਰੇ ਚਾੜ੍ਹਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਕੂਲ ਦੀ ਬਿਲਡਿੰਗ ਨਾਲ ਕੂੜਾ ਡੰਪ ਲੱਗਦਾ ਹੈ। ਉਨ੍ਹਾਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਨੂੰ ਨਿਰਦੇਸ਼ ਕੀਤੇ ਕਿ ਤੁਰੰਤ ਇਸ ਕੂੜੇ ਦੇ ਡੰਪ ਨੂੰ ਹਟਾਇਆ ਜਾਵੇਗਾ ਅਤੇ ਸਕੂਲ ਦੇ ਨੇੜੇ-ਤੇੜੇ ਕੂੜੇ ਦਾ ਡੰਪ ਜਾਂ ਢੇਰ ਨਹੀਂ ਹੋਣਾ ਚਾਹੀਦਾ ਹੈ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸੂਬਾ ਸਰਕਾਰ ਸਕੂਲਾਂ ਦੇ ਢਾਂਚੇ ਅਤੇ ਉਨ੍ਹਾਂ ਨੂੰ ਸਹੂਲਤਾਂ ਨਾਲ ਲੈਸ ਕਰਨ ਲਈ ਯਤਨ ਕਰ ਰਹੀ ਹੈ।

Advertisement

Advertisement
Advertisement
×