DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੌਸਮ ਬਦਲਣ ਨਾਲ ਪਰਵਾਸੀ ਪੰਛੀਆਂ ਦੀ ਵਾਪਸੀ ਸ਼ੁਰੂ

ਣਜੀਤ ਸਾਗਰ ਡੈਮ ਦੀ ਝੀਲ ਤੋਂ ਮਾਰ ਰਹੇ ਨੇ ਉਡਾਰੀ; ਸਾਇਬੇਰੀਆ, ਰੂਸ ਤੇ ਮੰਗੋਲੀਆ ਤੋਂ ਆਏ ਸਨ ਮਹਿਮਾਨ

  • fb
  • twitter
  • whatsapp
  • whatsapp
featured-img featured-img
ਡੈਮ ਦੀ ਝੀਲ ਕਿਨਾਰੇ ਟਹਿਲਦੇ ਹੋਏ ਪਰਵਾਸੀ ਪੰਛੀ।
Advertisement

ਐੱਨ ਪੀ ਧਵਨ

ਮੌਸਮ ਵਿੱਚ ਆਈ ਗਰਮਾਹਟ ਮਗਰੋਂ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਿਛਲੇ ਚਾਰ ਮਹੀਨਿਆਂ ਤੋਂ ਠਹਿਰੇ ਪਰਵਾਸੀ ਪੰਛੀਆਂ ਦੀ ਵਾਪਸੀ ਸ਼ੁਰੂ ਹੋ ਗਈ ਹੈ। ਖ਼ੁਸ਼ੀ ਦੀ ਗੱਲ ਹੈ ਕਿ ਇਸ ਵਾਰ ਆਏ ਪੰਛੀਆਂ ਵਿੱਚ ਪਹਿਲੀ ਵਾਰ ਸਾਰਸ ਜੋੜਾ ਵੀ ਆਪਣੇ ਦੋ ਬੱਚਿਆਂ ਸਣੇ ਪੁੱਜਿਆ, ਜੋ ਹਾਲੇ ਤੱਕ ਇੱਥੇ ਠਹਿਰਿਆ ਹੋਇਆ ਹੈ। ਜੰਗਲੀ ਜੀਵ ਵਿਭਾਗ ਅਨੁਸਾਰ ਇਸ ਸਾਲ ਮੌਸਮ ਅਨੁਕੂਲ ਰਹਿਣ ਕਰ ਕੇ ਇਹ ਮਹਿਮਾਨ ਪੰਛੀ ਝੀਲ ਕਿਨਾਰੇ ਲੰਮਾ ਸਮਾਂ ਠਹਿਰੇ ਅਤੇ ਇਨ੍ਹਾਂ ਦੀ ਗਿਣਤੀ ਵਿੱਚ ਵੀ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਜੰਗਲੀ ਜੀਵ ਵਿਭਾਗ ਦੇ ਡੀ ਐੱਫ ਓ ਅਟਲ ਮਹਾਜਨ ਅਤੇ ਰੇਂਜ ਅਧਿਕਾਰੀ ਜੰਗ ਬਹਾਦਰ ਨੇ ਦੱਸਿਆ ਕਿ ਇਹ ਪੰਛੀ ਸਾਇਬੇਰੀਆ, ਰੂਸ, ਮੰਗੋਲੀਆ, ਤਿੱਬਤ ਅਤੇ ਮਾਨਸਰੋਵਰ ਝੀਲਾਂ ਤੋਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅਕਤੂਬਰ-ਨਵੰਬਰ ਵਿੱਚ ਇੱਥੇ ਪਹੁੰਚੇ ਸਨ। ਬਰਫਬਾਰੀ ਕਾਰਨ ਜਦੋਂ ਉਨ੍ਹਾਂ ਦੀਆਂ ਆਪਣੀਆਂ ਝੀਲਾਂ ਜੰਮ ਜਾਂਦੀਆਂ ਹਨ ਤਾਂ ਭੋਜਨ ਦੀ ਭਾਲ ਵਿੱਚ ਉਹ ਇੱਥੇ ਆਉਂਦੇ ਹਨ। ਇੱਥੇ ਵਗਦਾ ਪਾਣੀ ਹੋਣ ਕਰ ਕੇ ਉਨ੍ਹਾਂ ਨੂੰ ਛੋਟੀਆਂ ਮੱਛੀਆਂ ਅਤੇ ਕੀੜੇ-ਮਕੌੜੇ ਆਸਾਨੀ ਨਾਲ ਮਿਲ ਜਾਂਦੇ ਹਨ। ਝੀਲ ’ਤੇ ਆਈਆਂ ਪ੍ਰਜਾਤੀਆਂ ਵਿੱਚ ਬਾਰ ਹੈੱਡਡ ਗੂਜ਼, ਰੂਡੀ ਸ਼ੈਲਡਕ, ਸਾਰਸ ਕਰੇਨ, ਨਾਰਦਨ ਪਿਨਟੇਲ, ਮਲਾਰਡ, ਬਲੈਕ ਵਿੰਗਡ ਸਟਿਲਟ ਅਤੇ ਸ਼ਿਕਰਾ ਸ਼ਾਮਲ ਹਨ। ਜੰਗਲੀ ਜੀਵ ਵਿਭਾਗ ਅਤੇ ਡਬਲਿਊ ਡਬਲਿਊ ਐੱਫ ਦੀ ਟੀਮ ਵੱਲੋਂ ਕੀਤੇ ਸਰਵੇਖਣ ਮੁਤਾਬਕ ਇਸ ਵਾਰ ਕੁੱਲ 1867 ਪੰਛੀ ਆਏ ਜਦੋਂਕਿ ਪਿਛਲੇ ਸਾਲ ਇਹ ਗਿਣਤੀ ਮਹਿਜ਼ 700 ਦੇ ਕਰੀਬ ਸੀ। ਪਿਛਲੇ ਸਾਲ ਗਰਮੀ ਜਲਦੀ ਆਉਣ ਕਾਰਨ ਪੰਛੀ ਜਨਵਰੀ ਵਿੱਚ ਹੀ ਵਾਪਸ ਚਲੇ ਗਏ ਸਨ।

Advertisement

Advertisement
Advertisement
×