ਪਤਨੀ ਦਾ ਕਤਲ ਕਰਕੇ ਫ਼ਰਾਰ ਹੋਇਆ ਪਰਵਾਸੀ ਗ੍ਰਿਫ਼ਤਾਰ
ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਪਰਵਾਸੀ ਮਜ਼ਦੂਰ ਨੂੰ ਚੌਕੀ ਮਲਸੀਆਂ ਦੀ ਪੁਲੀਸ ਨੇ 12 ਘੰਟਿਆਂ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀ ਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਦੱਸਿਆ ਕਿ 6 ਦਸੰਬਰ ਦੀ ਰਾਤ ਨੂੰ ਪਿੰਡ ਕੋਟਲੀ ਗਾਜਰਾਂ ਦੇ...
Advertisement
ਪਤਨੀ ਦਾ ਕਤਲ ਕਰਕੇ ਫ਼ਰਾਰ ਹੋਏ ਪਰਵਾਸੀ ਮਜ਼ਦੂਰ ਨੂੰ ਚੌਕੀ ਮਲਸੀਆਂ ਦੀ ਪੁਲੀਸ ਨੇ 12 ਘੰਟਿਆਂ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀ ਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਦੱਸਿਆ ਕਿ 6 ਦਸੰਬਰ ਦੀ ਰਾਤ ਨੂੰ ਪਿੰਡ ਕੋਟਲੀ ਗਾਜਰਾਂ ਦੇ ਕਿਸਾਨ ਦੀ ਮੋਟਰ ’ਤੇ ਰਹਿੰਦਾ ਪਰਵਾਸੀ ਮਜ਼ਦੂਰ ਮੁੰਨਾ ਕਾਂਤੀ (30) ਵਾਸੀ ਬਿਹਾਰ ਆਪਣੀ ਪਤਨੀ ਰਾਣੀ ਕੁਮਾਰੀ ਦਾ ਕਤਲ ਕਰਕੇ ਆਪਣੇ ਤਿੰਨ ਬੱਚਿਆਂ ਸਮੇਤ ਫ਼ਰਾਰ ਹੋ ਗਿਆ ਸੀ, ਜਿਸ ਨੂੰ ਚੌਕੀ ਮਲਸੀਆਂ ਦੇ ਮੁਲਾਜ਼ਮਾਂ ਨੇ 12 ਘੰਟਿਆਂ ਵਿਚ ਗ੍ਰਿਫਤਾਰ ਕਰ ਲਿਆ।
ਇਸ ਮੌਕੇ ਐੱਸ ਐੱਚ ਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ, ਏ ਐੱਸ ਆਈ ਜਗਤਾਰ ਸਿੰਘ ਅਤੇ ਬੂਟਾ ਰਾਮ ਵੀ ਮੌਜੂਦ ਸਨ।
Advertisement
Advertisement
