DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mid-Day Meal ਵਰਕਰਾਂ ਨੇ ਮੰਗਾਂ ਦੀ ਪੂਰਤੀ ਲਈ ਕੀਤਾ ਰੋਸ ਮਾਰਚ

ਡੀ ਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ

  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਰੋਸ ਧਰਨਾ ਦਿੰਦੀਆਂ ਹੋਈਆਂ ਮਿੱਡ-ਡੇਅ-ਮੀਲ ਵਰਕਰਾਂ
Advertisement

ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਇੱਥੇ ਚਿਲਡਰਨ ਪਾਰਕ ਵਿੱਚ ਇਕੱਠ ਕੀਤਾ ਗਿਆ। ਇਸ ਮੌਕੇ ਵਰਕਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਅਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜਿਆ।

ਮੰਗ-ਪੱਤਰ ਵਿੱਚ ਮਿੱਡ-ਡੇ-ਮੀਲ ਵਰਕਰਾਂ ਨੂੰ ਮਜ਼ਦੂਰ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ, ਸਮਾਜਿਕ ਸੁਰੱਖਿਆ ਸਹੂਲਤਾਂ, ਬੀਮਾ ਅਤੇ ਵਰਦੀਆਂ ਦੇਣ ਦੀ ਮੰਗ ਕੀਤੀ ਗਈ। ਵਰਕਰਾਂ ਨੇ ਮੌਜੂਦਾ 3000 ਰੁਪਏ ਮਹੀਨਾਵਾਰ ਭੱਤਾ ਵਧਾ ਕੇ ਹਰਿਆਣਾ ਦੇ ਵਰਕਰਾਂ ਦੇ ਬਰਾਬਰ 7000 ਰੁਪਏ ਕਰਨ, ਸੇਵਾ-ਮੁਕਤੀ ਉਪਰੰਤ ਐਕਸ-ਗਰੇਸ਼ੀਆ ਰਾਸ਼ੀ ਅਤੇ 6000 ਰੁਪਏ ਮਹੀਨਾਵਾਰ ਪੈਨਸ਼ਨ ਦੇਣ ਦੀ ਮੰਗ ਵੀ ਰੱਖੀ।

Advertisement

ਯੂਨੀਅਨ ਨੇ ਹਰ ਸਕੂਲ ਵਿੱਚ ਘੱਟੋ-ਘੱਟ ਦੋ ਵਰਕਰ ਨਿਯੁਕਤ ਕਰਨ, ਬੱਚਿਆਂ ਦੀ ਗਿਣਤੀ ਘਟਣ ਕਾਰਨ ਵਰਕਰਾਂ ਨੂੰ ਹਟਾਉਣ ਦੀ ਪ੍ਰਥਾ ਬੰਦ ਕਰਨ, ਨਿੱਜੀਕਰਨ ਦੀਆਂ ਯੋਜਨਾਵਾਂ ਰੱਦ ਕਰਨ ਅਤੇ ਮਿੱਡ-ਡੇ-ਮੀਲ ਲਈ ਰਾਸ਼ਨ ਸਮੇਂ ਸਿਰ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਸਾਰੇ ਵਰਕਰਾਂ ਨੂੰ ਨਿਯੁਕਤੀ ਅਤੇ ਪਛਾਣ-ਪੱਤਰ ਜਾਰੀ ਕਰਨ, ਆਯੁਸ਼ਮਾਨ ਯੋਜਨਾ ਦੇ ਘੇਰੇ ਵਿੱਚ ਲਿਆਉਣ ਅਤੇ ਸਕੀਮ ਦਾ ਦਾਇਰਾ ਨੌਵੀਂ ਤੇ ਦਸਵੀਂ ਜਮਾਤ ਤੱਕ ਵਧਾਉਣ ਦੀ ਮੰਗ ਵੀ ਕੀਤੀ ਗਈ।

Advertisement

ਆਗੂਆਂ ਨੇ ਕਿਹਾ ਕਿ ਕਈ ਵਾਰ ਮੰਗ-ਪੱਤਰ ਭੇਜਣ ਦੇ ਬਾਵਜੂਦ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Advertisement
×