DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਗਨਰੇਗਾ ਕਾਮੇ ਅੱਧੀ ਦਿਹਾੜੀ ਲਾਉਣ ਲਈ ਮਜਬੂਰ: ਪੀਟਰ

ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਪੰਜਾਬ ਵਿੱਚ ਮਗਨਰੇਗਾ ਕਾਮਿਆਂ ਨੂੰ ਹਾਜ਼ਰੀ ਲਾਉਣ ਲਈ ਨਵਾਂ ਐਪ ਡਾਊਨਲੋਡ ਨਾ ਹੋਣ ਕਰਕੇ 37 ਹਜ਼ਾਰ ਤੋਂ ਵੱਧ ਕਾਮਿਆਂ ਨੂੰ ਅੱਧੀ ਦਿਹਾੜੀ ਲਗਾ ਕੇ ਘਰਾਂ ਨੂੰ ਪਰਤਣਾ ਪਿਆ। ਉਨ੍ਹਾਂ...

  • fb
  • twitter
  • whatsapp
  • whatsapp
Advertisement

ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਪੰਜਾਬ ਵਿੱਚ ਮਗਨਰੇਗਾ ਕਾਮਿਆਂ ਨੂੰ ਹਾਜ਼ਰੀ ਲਾਉਣ ਲਈ ਨਵਾਂ ਐਪ ਡਾਊਨਲੋਡ ਨਾ ਹੋਣ ਕਰਕੇ 37 ਹਜ਼ਾਰ ਤੋਂ ਵੱਧ ਕਾਮਿਆਂ ਨੂੰ ਅੱਧੀ ਦਿਹਾੜੀ ਲਗਾ ਕੇ ਘਰਾਂ ਨੂੰ ਪਰਤਣਾ ਪਿਆ।

ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ‘ਜੀ ਰਾਮ ਜੀ’ ਕਾਨੂੰਨ ਨੂੰ ਰੱਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕੜਾਕੇ ਦੀ ਠੰਢ ਵਿੱਚ ਕੰਮ ਕਰਨ ਵਾਲੇ ਮਗਨਰੇਗਾ ਕਾਮਿਆਂ ਨੂੰ ਹਾਜ਼ਰੀ ਨਾ ਲੱਗਣ ਕਰਕੇ ਕੇਂਦਰ ਵੱਲੋਂ ਅੱਧੀ ਦਿਹਾੜੀ ਦੇ ਪੈਸੇ ਦਿੱਤੇ ਜਾਣਗੇ। ਇਸ ਲਈ ਪੰਜਾਬ ਸਰਕਾਰ ਦਾ ਪ੍ਰਬੰਧ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਪਿਛਲੇ ਚਾਰ ਸਾਲ ਚੁੱਪ ਕਿਉਂ ਬੈਠੀ ਰਹੀ?

Advertisement

Advertisement
Advertisement
×