ਕਿਸਾਨ ਅੰਦੋਲਨ ਲਈ ਕੁਰਬਾਨ ਹੋਏ ਮੇਘ ਰਾਜ ਦਾ ਸਸਕਾਰ, ਪਰਿਵਾਰ ਨੂੰ ਮਿਲਿਆ ਪੰਜ ਲੱਖ ਦਾ ਚੈੱਕ

ਕਿਸਾਨ ਅੰਦੋਲਨ ਲਈ ਕੁਰਬਾਨ ਹੋਏ ਮੇਘ ਰਾਜ ਦਾ ਸਸਕਾਰ, ਪਰਿਵਾਰ ਨੂੰ ਮਿਲਿਆ ਪੰਜ ਲੱਖ ਦਾ ਚੈੱਕ

ਲਖਵੀਰ ਸਿੰਘ ਚੀਮਾ

ਟੱਲੇਵਾਲ, 3 ਦਸੰਬਰ

ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਮੇਘ ਰਾਜ, ਜਿਸ ਦੀ ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਦੇ ਰੋਹਤਕ ਨੇੜੇ ਕਾਰ ਵਿੱਚ ਸੜ ਕੇ ਮੌਤ ਹੋ ਗਈ ਸੀ, ਦੀ ਦੇਹ ਅੱਜ ਧਨੌਲਾ ਲਿਆਂਦੀ ਗਈ। ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਸ਼ 'ਤੇ ਕਿਸਾਨ ਯੂਨੀਅਨ ਦਾ ਝੰਡਾ ਪਾ ਕੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਚੈੱਕ ਦੇਣ ਵਿਚ ਦੇਰੀ ਹੋਣ 'ਤੇ ਮੌਕੇ ਉੱਪਰ ਪਹੁੰਚੇ ਬਰਨਾਲਾ ਤੇ ਤਸੀਲਦਾਰ ਵਿਰੁੱਧ ਕਿਸਾਨ ਯੂਨੀਅਨ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਪਰਿਵਾਰ ਨੂੰ ਪੰਜ ਲੱਖ ਮੁਆਵਜ਼ੇ ਦਾ ਚੈੱਕ ਦਿੱਤਾ ਗਿਆ ਤੇ ਇਸ ਮਗਰੋਂ ਮੇਘ ਰਾਜ ਸਸਕਾਰ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਨੇ ਐਲਾਨ ਕੀਤਾ ਕਿ ਪੰਜ ਲੱਖ ਰੁਪਏ ਦਾ ਚੈੱਕ ਭੋਗ ’ਤੇ ਦਿੱਤਾ ਜਾਵੇਗਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All