DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੈੱਡ ਵਰਕਸ ’ਤੇ ਕੂੜੇ ਦਾ ਮਾਮਲਾ ਪ੍ਰਦੂਸ਼ਣ ਬੋਰਡ ਕੋਲ ਚੁੱਕਿਆ: ਚੱਢਾ

ਹਿਮਾਚਲ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡਾਂ ਦੀ ਸ਼ਮੂਲੀਅਤ ਵਾਲੀ ਸਾਂਝੀ ਜਾਂਚ ਟੀਮ ਬਣਾਉਣ ਦੀ ਤਜਵੀਜ਼

  • fb
  • twitter
  • whatsapp
  • whatsapp
featured-img featured-img
ਸਤਲੁ੍ਜ ਦਰਿਆ ਦੇ ਪੁਲ ਨੇੜੇ ਮੀਡੀਆ ਨੂੰ ਜਾਣਕਾਰੀ ਦਿੰੰਦੇ ਹੋਏ ਵਿਧਾਇਕ ਦਿਨੇਸ਼ ਚੱਢਾ।
Advertisement

ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਇੱਥੇ ਕਿਹਾ ਕਿ ਰੋਪੜ ਹੈੱਡ ਵਰਕਸ ’ਤੇ ਸਨਅਤੀ ਰਹਿੰਦ-ਖੂੰਹਦ ਇਕੱਠੀ ਹੋਣ ਦਾ ਮਾਮਲਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਕੱਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਾਮਲ ਕਰ ਕੇ ਸਾਂਝੀ ਜਾਂਚ ਟੀਮ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ। ਇਹ ਟੀਮ ਹਿਮਾਚਲ ਪ੍ਰਦੇਸ਼ ਦੇ ਬੱਦੀ-ਨਾਲਾਗੜ੍ਹ ਅਤੇ ਗੋਲਥਾਈ ਸਮੇਤ ਪੂਰੇ ਸਿਰਸਾ-ਸਵਾਂ-ਸਤਲੁਜ ਡਰੇਨੇਜ ਸਿਸਟਮ ਦੇ ਨਾਲ-ਨਾਲ ਸਨਅਤੀ ਖੇਤਰਾਂ ਦੀ ਜਾਂਚ ਕਰੇਗੀ।

ਸਤਲੁਜ ਵਿੱਚ ਜ਼ਹਿਰੀਲੇ ਅਤੇ ਖ਼ਤਰਨਾਕ ਪਦਾਰਥ ਸੁੱਟੇ ਜਾਣ ’ਤੇ ਚਿੰਤਾ ਪ੍ਰਗਟਾਉਂਦਿਆਂ ਚੱਢਾ ਨੇ ਕਿਹਾ ਕਿ ਹਿਮਾਚਲ ਸਰਕਾਰ ਨੂੰ ਦਰਿਆ ਪ੍ਰਦੂਸ਼ਿਤ ਕਰਨ ਵਾਲੀਆਂ ਸਨਅਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਦੀ ਸਰਕਾਰ ਨੂੰ ਆਪਣੇ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਸਿਰਸਾ/ਸਵਾਂ ਨਦੀ ਵੱਲ ਜਾਂਦੇ ਸਾਰੇ ਗ਼ੈਰ-ਕਾਨੂੰਨੀ ਆਊਟਲੈੱਟਾਂ ਦੀ ਪਛਾਣ ਕਰਵਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਮੌਨਸੂਨ ਦੌਰਾਨ ਵਿਸ਼ੇਸ਼ ਨਿਗਰਾਨੀ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਸ ਵਿੱਚ ਰਾਤ ਨੂੰ ਅਚਨਚੇਤ ਚੈਕਿੰਗ ਅਤੇ ਨਾਲਿਆਂ ’ਚੋਂ ਸੈਂਪਲ ਭਰਨ ਦਾ ਕੰਮ ਸ਼ਾਮਲ ਹੋਵੇ।

Advertisement

ਉਨ੍ਹਾਂ ਭਰੋਸਾ ਦਿੱਤਾ ਕਿ ਅੰਤਰ-ਰਾਜੀ ਕਮੇਟੀ ਬਣਾ ਕੇ ਜ਼ਿੰਮੇਵਾਰੀ ਤੈਅ ਕਰਨ ਅਤੇ ਸਮਾਂਬੱਧ ਕਾਰਵਾਈ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਇਸ ਮਾਮਲੇ ਨੂੰ ਕੇਂਦਰੀ ਬੋਰਡ ਸਾਹਮਣੇ ਮਜ਼ਬੂਤੀ ਨਾਲ ਰੱਖੇਗੀ। ਇਹ ਪਾਣੀ ਪੀਣ ਅਤੇ ਸਿੰਜਾਈ ਲਈ ਵੀ ਵਰਤਿਆ ਜਾਂਦਾ ਹੈ। ਚੱਢਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬੱਦੀ-ਨਾਲਾਗੜ੍ਹ ਦੀਆਂ ਫੈਕਟਰੀਆਂ ਦੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਨਸੂਨ ਦੌਰਾਨ ਕੁਝ ਸਨਅਤਾਂ ਮੀਂਹ ਦਾ ਫ਼ਾਇਦਾ ਉਠਾ ਕੇ ਜ਼ਹਿਰੀਲੇ ਰਸਾਇਣ, ਕੂੜਾ ਅਤੇ ਪਲਾਸਟਿਕ ਨਾਲਿਆਂ ਰਾਹੀਂ ਸਿੱਧਾ ਦਰਿਆਵਾਂ ਵਿੱਚ ਛੱਡ ਦਿੰਦੀਆਂ ਹਨ।

Advertisement

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਵੱਲੋਂ ਮੌਕੇ ਦਾ ਦੌਰਾ

ਮਾਮਲੇ ਦੀ ਤਕਨੀਕੀ ਜਾਂਚ ਯਕੀਨੀ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ ਡੀ ਓ ਆਦਿੱਤਿਆ ਸ਼ਰਮਾ, ਐੱਸ ਡੀ ਓ ਹਰਸਿਮਰਨ ਸਿੰਘ ਸੋਢੀ ਅਤੇ ਜੇ ਈ ਬਲਪ੍ਰੀਤ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਜਾਂਚ ਟੀਮ ਨੇ ਦੇਖਿਆ ਕਿ ਰੋਪੜ ਹੈੱਡ ਵਰਕਸ ਦੇ ਗੇਟਾਂ ਕੋਲ ਵੱਡੀ ਮਾਤਰਾ ਵਿੱਚ ਪਲਾਸਟਿਕ ਦੀਆਂ ਬੋਤਲਾਂ, ਸਨਅਤੀ ਰਹਿੰਦ-ਖੂੰਹਦ, ਥਰਮੋਕੋਲ ਅਤੇ ਹੋਰ ਕੂੜਾ ਇਕੱਠਾ ਹੋਇਆ ਸੀ, ਜਿਸ ਕਾਰਨ ਦਰਿਆ ਪ੍ਰਦੂਸ਼ਿਤ ਹੋ ਰਿਹਾ ਹੈ।

Advertisement
×