DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੀ ਸੀ ਐੱਲ ਦੇ ਡਿਸਟਿਲਰੀ ਯੂਨਿਟ ਅੰਦਰ ਇਥਨੋਲ ਸਟੋਰੇਜ਼ ਟੈਂਕ ਨੂੰ ਲੱਗੀ ਭਿਆਨਕ ਅੱਗ 

ਕਰੀਬ ਡੇਢ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ 

  • fb
  • twitter
  • whatsapp
  • whatsapp
Advertisement
ਬੀ ਸੀ ਐੱਲ ਇੰਡਸਟਰੀਜ਼ ਲਿਮਟਿਡ ਦੇ ਪਿੰਡ ਮਛਾਣਾ ਸਥਿਤ ਡਿਸਟਿਲਰੀ ਯੂਨਿਟ ਅੰਦਰਲੇ ਇੱਕ ਇਥਨੋਲ ਸਟੋਰੇਜ਼ ਟੈਂਕ ਨੂੰ ਸਵੇਰੇ 9 ਵਜੇ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਪੂਰੇ ਟੈਂਕ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਵੱਡੀ ਮਾਤਰਾ ਵਿੱਚ ਆਰਥਿਕ ਨੁਕਸਾਨ ਹੋਇਆ ਹੈ।

ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਜ਼ਿਲ੍ਹੇ ਦਾ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆਇਆ ਅਤੇ ਉੱਚ ਪੁਲੀਸ ਅਧਿਕਾਰੀਆਂ ਦੀ ਟੀਮ ਮੌਕੇ ’ਤੇ ਪਹੁੰਚੀ। ਦੂਜੇ ਪਾਸੇ, ਜਦੋਂ ਅੱਜ ਸਵੇਰੇ ਅਚਾਨਕ ਅੱਗ ਲੱਗੀ ਤਾਂ ਡਿਸਟਿਲਰੀ ਯੂਨਿਟ ਦੀਆਂ ਆਪਣੀਆਂ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਜ਼ਿਆਦਾ ਹੋਣ ਕਾਰਨ ਇਸ ਦੀ ਜਾਣਕਾਰੀ ਤੁਰੰਤ ਬਠਿੰਡਾ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ, ਰਾਮਾਂ ਸਥਿਤ ਐੱਚ ਐੱਮ ਈ ਐੱਲ, ਹਵਾਈ ਸਟੇਸ਼ਨ ਭੀਸੀਆਣਾ ਅਤੇ ਨੇੜਲੀਆਂ ਉਦਯੋਗਿਕ ਇਕਾਈਆਂ ਨੂੰ ਦਿੱਤੀ ਗਈ। ਵੱਖ-ਵੱਖ ਥਾਵਾਂ ਤੋਂ ਡੇਢ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।

Advertisement

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੀ ਸੀ ਐੱਲ ਇੰਡਸਟਰੀ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਉਨ੍ਹਾਂ ਦੀ ਇੱਕ ਵਿਸ਼ੇਸ਼ ਟੈਕਨੀਕਲ ਟੀਮ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਜਿਸ ਇਥਨੋਲ ਟੈਂਕ ਨੂੰ ਅੱਗ ਲੱਗੀ ਹੈ, ਉਸ ਦੀ ਸਮਰੱਥਾ ਲੱਖਾਂ ਲੀਟਰ ਦੀ ਹੈ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਵਿੱਚ ਕਾਫ਼ੀ ਮਿਹਨਤ ਕਰਨੀ ਪਈ।

Advertisement

Advertisement
×