
ਢੰਗਰਾਲੀ ਵਿੱਚ ਇਕੱਤਰਤਾ ਦੌਰਾਨ ਕਿਸਾਨ।
ਪੱਤਰ ਪ੍ਰੇਰਕ
ਮੋਰਿੰਡਾ, 18 ਨਵੰਬਰ
ਪਿੰਡ ਢੰਗਰਾਲੀ ਵਿੱਚ ਕੌਮੀ ਮਾਰਗ-205 ਦੇ ਬਣਨ ਨਾਲ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਵਲੋਂ ਇਕੱਠ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਸਰਬਸੰਮਤੀ ਨਾਲ ਕਈ ਮਤੇ ਪਾਸ ਕੀਤੇ ਅਤੇ ਇਸ ਉਪਰੰਤ ਐੱਸਡੀਐੱਮ ਮੋਰਿੰਡਾ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ ਗਿਆ। ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਤੇ ਹੋਰਾਂ ਨੇ ਦੱਸਿਆ ਕਿ ਇਸ ਕੌਮੀ ਮਾਰਗ ਦੇ ਬਣਨ ਨਾਲ ਜੋ ਕਿਸਾਨ ਪ੍ਰਭਾਵਿਤ ਹੋ ਰਹੇ ਹਨ, ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਾਈਵੇਅ ਦੇ ਦੋਵੇਂ ਪਾਸੇ ਰਹਿ ਗਈਆਂ ਜ਼ਮੀਨਾਂ ਨੂੰ ਪੱਕੇ ਤੌਰ ’ਤੇ ਰਸਤੇ ਦਿੱਤੇ ਜਾਣ ਅਤੇ ਬਿਜਲੀ ਦਾ ਕੁਨੈਕਸ਼ਨ ਜਿਹੜਾ ਹਾਈਵੇਅ ਦੇ ਇੱਕ ਪਾਸੇ ਲੱਗਿਆ ਹੈ ਤੇ ਦੂਜੇ ਪਾਸੇ ਰਹਿੰਦੀ ਜ਼ਮੀਨ ਨੂੰ ਬਿਜਲੀ ਦਾ ਕੁਨੈਕਸ਼ਨ, ਬੋਰ ਦਾ ਖਰਚਾ, ਹਾਈਵੇਅ ਵਿੱਚ ਆਉਂਦੀਆਂ ਪਾਈਪਲਾਈਨਾਂ, ਮੋਟਰਾਂ, ਦਰੱਖਤਾਂ ਤੇ ਬਿਲਡਿੰਗਾਂ ਦਾ ਐਵਾਰਡ ਕਰਕੇ ਮੁਆਵਜ਼ਾ ਦਿੱਤਾ ਜਾਵੇ। ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਸਾਰੀ ਜ਼ਮੀਨ ਹਾਈਵੇਅ ਵਿੱਚ ਆਈ ਹੈ, ਉਨ੍ਹਾਂ ਦਾ ਪੱਕੇ ਤੌਰ ’ਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ