Mansa: 'ਪੰਜਾਬ ਬੰਦ' ਦੇ ਸੱਦੇ ਦੇ ਮੱਦੇਨਜ਼ਰ ਵਕੀਲਾਂ ਵੱਲੋਂ 21 ਅਗਸਤ ਨੂੰ ‘ਨੋ ਵਰਕ ਡੇਅ’ ਦਾ ਐਲਾਨ
ਸਰਬਸੰਮਤੀ ਨਾਲ ਮਤਾ ਕੀਤਾ ਗਿਆ ਪਾਸ
Advertisement
ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਨਸਾ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਐਡਵੋਕੇਟ ਜੀ ਐੱਸ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਫ਼ੈਸਲਾ ਲਿਆ ਗਿਆ ਕਿ ਕੌਮੀ ਇਨਸਾਫ਼ ਮੋਰਚਾ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦੇ ਮੱਦੇਨਜ਼ਰ ਸਮੂਹ ਵਕੀਲ ਭਾਈਚਾਰਾ ਮਿਤੀ 21 ਅਗਸਤ ਨੂੰ ਮੁਕੰਮਲ ‘ਨੋ ਵਰਕ ਡੇਅ’ (ਕੰਮ ਬੰਦ) ਰੱਖੇਗਾ ਅਤੇ ਅਦਾਲਤੀ ਕੰਮਕਾਜ ਤੋਂ ਦੂਰ ਰਹੇਗਾ।
ਮੀਟਿੰਗ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਬੰਦ ਕਾਰਨ ਜੇਕਰ ਕੋਈ ਮੁਕੱਦਮੇਬਾਜ਼ ਜਾਂ ਧਿਰ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦੀ, ਤਾਂ ਉਸ ਵਿਰੁੱਧ ਕੋਈ ਵੀ ਇੱਕ-ਤਰਫ਼ਾ ਜਾਂ ਉਲਟ ਹੁਕਮ (Adverse Order) ਪਾਸ ਨਾ ਕੀਤਾ ਜਾਵੇ। ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹੇ ਦੇ ਸਮੂਹ ਮਾਣਯੋਗ ਜੁਡੀਸ਼ੀਅਲ ਅਧਿਕਾਰੀਆਂ ਨੂੰ ਨਿਆਂ ਦੇ ਹਿੱਤ ਵਿੱਚ ਪੂਰਨ ਸਹਿਯੋਗ ਦੇਣ ਦੀ ਸਨਿਮਰ ਅਪੀਲ ਕੀਤੀ ਗਈ ਹੈ।
Advertisement
Advertisement
Advertisement
×

