DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mansa: ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ: ਕਾਰ ਸਵਾਰ 2 ਵਿਅਕਤੀਆਂ ਦੀ ਮੌਤ; ਦੋ ਜ਼ਖਮੀ

ਸਥਾਨਕ ਮਾਨਸਾ ਰੋਡ ‘ਤੇ ਪਿੰਡ ਕੋਟੜਾ ਕਲਾਂ ਦੇ ਨਜ਼ਦੀਕ ਇੱਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿੱਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਤਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ, ਅਵਤਾਰ ਸਿੰਘ ਪੁੱਤਰ ਗਿਆਨ ਸਿੰਘ,...

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਸੁਰਿੰਦਰ ਪਾਲ ਸਿੰਘ (ਖੱਬੇ), ਮ੍ਰਿਤਕ ਜਤਿਨ ਕੁਮਾਰ (ਸੱਜੇ)। ਫੋਟੋ; ਜੋਗਿੰਦਰ ਮਾਨ
Advertisement

ਸਥਾਨਕ ਮਾਨਸਾ ਰੋਡ ‘ਤੇ ਪਿੰਡ ਕੋਟੜਾ ਕਲਾਂ ਦੇ ਨਜ਼ਦੀਕ ਇੱਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿੱਚ ਕਾਰ ਸਵਾਰ 2 ਨੌਜਵਾਨਾਂ ਦੀ ਮੌਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਤਿਨ ਕੁਮਾਰ ਪੁੱਤਰ ਅਸ਼ੋਕ ਕੁਮਾਰ, ਅਵਤਾਰ ਸਿੰਘ ਪੁੱਤਰ ਗਿਆਨ ਸਿੰਘ, ਜਸ਼ਨਦੀਪ ਸਿੰਘ ਵਾਸੀਆਨ ਮਾਨਸਾ ਅਤੇ ਸੁਰਿੰਦਰਪਾਲ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਅੱਕਾਂਵਾਲੀ ਹੋਂਡਾ ਸਿਟੀ ਕਾਰ ਰਾਹੀਂ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ, ਤਾਂ ਭੀਖੀ ਸਾਇਡ ਤੋਂ ਮਾਨਸਾ ਵੱਲ ਨੂੰ ਜਾ ਰਹੇ ਇੱਕ ਟਰਾਲੇ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਕਾਰ ਸਵਾਰ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿਥੇ ਜਤਿਨ ਕੁਮਾਰ ਅਤੇ ਸੁਰਿੰਦਰਪਾਲ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਕਾਰ ਸਵਾਰ ਅਵਤਾਰ ਸਿੰਘ ਗੰਭੀਰ ਜਖਮੀ ਸੀ, ਜਿਸ ਨੂੰ ਇਲਾਜ ਲਈ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਅਤੇ ਜਸ਼ਨਦੀਪ ਸਿੰਘ ਦੇ ਮਾਮੂਲੀ ਸੱਟਾਂ ਸਨ। ਭੀਖੀ ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਮ੍ਰਿਤਕ ਕਾਰ ਚਾਲਕ ਸੁਰਿੰਦਰਪਾਲ ਸਿੰਘ ਦੇ ਜੀਜਾ ਚਰਨਜੀਤ ਸਿੰਘ ਵਾਸੀ ਧਲੇਵਾਂ ਦੇ ਬਿਆਨਾਂ ‘ਤੇ ਮੁਕੱਦਮਾ ਦਰਜ ਕਰਕੇ ਟਰੱਕ ਚਾਲਕ ਭੋਲਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬੱਲੋਂ ਨੂੰ ਗ੍ਰਿਫਤਾਰ ਕਰ ਲਿਆ ਹੈ।

Advertisement

Advertisement

Advertisement
×