ਜਾਅਲੀ ਆਧਾਰ ਕਾਰਡ ’ਤੇ ਮੁਲਜ਼ਮ ਦੀ ਜ਼ਮਾਨਤ ਕਰਵਾਉਣ ਵਾਲਾ ਕਾਬੂ
ਇਥੋਂ ਦੇ ਸਿਵਲ ਲਾਈਨਜ਼ ਥਾਣੇ ਨੇ ਜਾਅਲੀ ਆਧਾਰ ਕਾਰਡ ’ਤੇ ਮੁਲਜ਼ਮਾਂ ਦੀ ਜ਼ਮਾਨਤ ਕਰਵਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਵਾਸੀ ਖਾਈ ਸ਼ੇਰਗੜ੍ਹ ਵਜੋਂ ਕੀਤੀ ਗਈ ਹੈ। ਸਿਵਲ ਲਾਈਨਜ਼ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ...
Advertisement
ਇਥੋਂ ਦੇ ਸਿਵਲ ਲਾਈਨਜ਼ ਥਾਣੇ ਨੇ ਜਾਅਲੀ ਆਧਾਰ ਕਾਰਡ ’ਤੇ ਮੁਲਜ਼ਮਾਂ ਦੀ ਜ਼ਮਾਨਤ ਕਰਵਾਉਣ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪਕ ਵਾਸੀ ਖਾਈ ਸ਼ੇਰਗੜ੍ਹ ਵਜੋਂ ਕੀਤੀ ਗਈ ਹੈ। ਸਿਵਲ ਲਾਈਨਜ਼ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਦਾਲਤ ਤੋਂ ਹੁਕਮ ਪ੍ਰਾਪਤ ਹੋਏ ਸਨ ਕਿ ਇਕ ਵਿਅਕਤੀ ਨੇ ਫ਼ਰਜ਼ੀ ਆਧਾਰ ਕਾਰਡ ’ਤੇ ਮੁਲਜ਼ਮ ਦੀ ਜ਼ਮਾਨਤ ਕਰਵਾਈ ਹੈ। ਅਦਾਲਤ ਤੋਂ ਪ੍ਰਾਪਤ ਹੁਕਮਾਂ ਮਗਰੋਂ ਪੁਲੀਸ ਨੇ ਕੋਰਟ ਕੰਪਲੈਕਸ ’ਚੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਦੀਪਕ ਨੇ ਮੁਲਜ਼ਮ ਦੀ ਜ਼ਮਾਨਤ ਕਰਵਾਉਣ ਲਈ ਅਦਾਲਤ ਵਿੱਚ ਜਾਅਲੀ ਆਧਾਰ ਕਾਰਡ ਜਮ੍ਹਾਂ ਕਰਵਾਇਆ, ਜਦੋਂ ਅਦਾਲਤ ਨੇ ਸਾਫਟਵੇਅਰ ਰਾਹੀਂ ਜ਼ਮਾਨਤੀ ਦੇ ਆਧਾਰ ਕਾਰਡ ਦੀ ਤਸਦੀਕ ਕੀਤੀ ਤਾਂ ਉਹ ਜਾਅਲੀ ਨਿਕਲਿਆ। ਇਸ ਤੋਂ ਬਾਅਦ ਅਦਾਲਤ ਨੇ ਸਿਵਲ ਲਾਈਨਜ਼ ਥਾਣੇ ਨੂੰ ਉਸ ਵਿਅਕਤੀ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕੀਤਾ, ਜਿਸ ਨੇ ਜਾਅਲੀ ਆਧਾਰ ਕਾਰਡ ਦੀ ਵਰਤੋਂ ਕਰਕੇ ਜ਼ਮਾਨਤ ਕਰਵਾਈ ਸੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement
