DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Malerkotla ਦੇ ਕਿਸਾਨ Gursimran Singh ਨੇ ਮਹਿਜ਼ 4 Acres ਜ਼ਮੀਨ ’ਤੇ 20 ਤੋਂ ਵੱਧ ਫ਼ਸਲਾਂ ਦੀ ਕਾਸ਼ਤ ਕੀਤੀ

ਸਫ਼ਲਤਾ ਦੀ ਨਵੀਂ ਇਬਾਰਤ ਲਿਖ ਰਹੇ ਨੇ ਕਿਸਾਨ ਗੁਰਸਿਮਰਨ ਸਿੰਘ

  • fb
  • twitter
  • whatsapp
  • whatsapp
featured-img featured-img
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਗੁਰਸਿਮਰਨ ਸਿੰਘ।
Advertisement

ਜ਼ਿਲ੍ਹੇ ਦੇ ਪਿੰਡ ਹਥੋਆ ਦੇ ਕਿਸਾਨ ਗੁਰਸਿਮਰਨ ਸਿੰਘ ਆਪਣੀ ਮਹਿਜ਼ ਚਾਰ ਏਕੜ ਜ਼ਮੀਨ ’ਤੇ ਵਿਭਿੰਨਤਾ ਅਧਾਰਿਤ ਖੇਤੀ ਕਰ ਕੇ ਹੋਰ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣੇ ਹੋਏ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਮੀਨ ਦਾ ਰਕਬਾ ਨਹੀਂ, ਸਗੋਂ ਸੋਚ, ਯੋਜਨਾਬੰਦੀ ਅਤੇ ਨਵੀਆਂ ਤਕਨੀਕਾਂ ਅਪਣਾਉਣ ਦੀ ਇੱਛਾ ਹੀ ਸਫ਼ਲਤਾ ਦੀ ਅਸਲ ਕੁੰਜੀ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਾਲੇਰਕੋਟਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦੀ ਰਹਿਨੁਮਾਈ ਹੇਠ ਗੁਰਸਿਮਰਨ ਸਿੰਘ ਨੇ ਆਪਣੇ ਖੇਤ ਨੂੰ ਬਹੁ-ਫ਼ਸਲੀ ਮਾਡਲ ਵਜੋਂ ਵਿਕਸਿਤ ਕੀਤਾ ਹੈ। ਉਹ ਆਪਣੇ ਫਾਰਮ ’ਤੇ 20 ਤੋਂ ਵੱਧ ਕਿਸਮਾਂ ਦੀਆਂ ਫ਼ਸਲਾਂ, ਦਵਾਈ ਬੂਟਿਆਂ ਅਤੇ ਫਲਦਾਰ ਪੌਦਿਆਂ ਦੀ ਸਫਲ ਕਾਸ਼ਤ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਬਾਗ਼ ਵਿੱਚ ਐਵੋਕਾਡੋ, ਪੀਕਨ, ਜਪਾਨੀ ਫ਼ਲ, ਨਿੰਬੂ, ਅਮਰੂਦ, ਚੀਆ ਸੀਡ, ਕੈਲੀਫੋਰਨੀਆ ਬਦਾਮ ਸਮੇਤ ਕਈ ਫ਼ਸਲਾਂ ਅਤੇ ਫਲਦਾਰ ਪੌਦੇ ਲਾਏ ਗਏ ਹਨ। ਇਸ ਤੋਂ ਇਲਾਵਾ ਉਹ ਵਪਾਰਕ ਪੱਧਰ ’ਤੇ ਬਾਂਸ ਦੀ ਖੇਤੀ ਵੀ ਕਰ ਰਹੇ ਹਨ ਅਤੇ ਮਧੂ ਮੱਖੀ ਪਾਲਣ ਨੂੰ ਵੀ ਆਪਣਾ ਸਹਾਇਕ ਧੰਦਾ ਬਣਾਇਆ ਹੈ। ਹਾੜੀ ਸੀਜ਼ਨ ਦੌਰਾਨ ਉਹ ਜੈਵਿਕ ਤਰੀਕੇ ਨਾਲ ਸੋਨਾਮੋਤੀ ਕਣਕ ਦੀ ਕਾਸ਼ਤ ਕਰਦੇ ਹਨ। ਖੇਤੀ ਦੇ ਨਾਲ-ਨਾਲ ਉਹ ਨਰਸਰੀ ਵੀ ਚਲਾ ਰਹੇ ਹਨ, ਜਿੱਥੇ ਵੱਖ-ਵੱਖ ਫਲਦਾਰ ਪੌਦਿਆਂ ਦੇ ਬੂਟੇ ਤਿਆਰ ਕਰ ਕੇ ਵੇਚੇ ਜਾਂਦੇ ਹਨ। ਉਹ ਹੋਰ ਕਿਸਾਨਾਂ ਨੂੰ ਵੀ ਉੱਚ ਮੁੱਲ ਵਾਲੀਆਂ ਫ਼ਸਲਾਂ, ਬਾਗ਼ਬਾਨੀ ਅਤੇ ਵਿਭਿੰਨਤਾ ਅਧਾਰਿਤ ਖੇਤੀ ਅਪਣਾਉਣ ਲਈ ਪ੍ਰੇਰਿਤ ਕਰ ਰਹੇ ਹਨ।

Advertisement

ਗੁਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਜੇ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਬਾਗ਼ਬਾਨੀ, ਜੈਵਿਕ ਖੇਤੀ, ਨਰਸਰੀ, ਮਧੂ ਮੱਖੀ ਪਾਲਣ ਅਤੇ ਹੋਰ ਸਹਾਇਕ ਧੰਦੇ ਅਪਣਾਉਣ ਤਾਂ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਖੇਤੀ ਨੂੰ ਲਾਭਕਾਰੀ ਕਾਰੋਬਾਰ ਵਿੱਚ ਬਦਲਿਆ ਜਾ ਸਕਦਾ ਹੈ।

Advertisement

Advertisement
×