DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada ’ਚ ਜਬਰੀ ਵਸੂਲੀ ਖ਼ਿਲਾਫ਼ ਵੱਡੀ ਕਾਰਵਾਈ; 20 ਸਾਲਾ ਪੰਜਾਬੀ ਨੌਜਵਾਨ ਡਿਪੋਰਟ

ਸਰੀ ਪੁਲੀਸ ਨੇ ਪ੍ਰਭਜੋਤ ਸਿੰਘ ਦੀ ਤਸਵੀਰ ਕੀਤੀ ਜਨਤਕ

  • fb
  • twitter
  • whatsapp
  • whatsapp
featured-img featured-img
Canada ’ਚ ਜਬਰੀ ਵਸੂਲੀ ਖ਼ਿਲਾਫ਼ ਵੱਡੀ ਕਾਰਵਾਈ; 20 ਸਾਲਾ ਪੰਜਾਬੀ ਨੌਜਵਾਨ ਡਿਪੋਰਟ
Advertisement

ਕੈਨੇਡਾ ਦੇ ਸਰੀ (Surrey) ਵਿੱਚ ਵਧ ਰਹੇ ਜਬਰੀ ਵਸੂਲੀ ਅਤੇ ਫ਼ਿਰੌਤੀਆਂ ਦੇ ਮਾਮਲਿਆਂ ’ਤੇ ਨਕੇਲ ਕੱਸਦੇ ਹੋਏ ਸਰੀ ਪੁਲੀਸ ਸਰਵਿਸ (SPS) ਨੇ ਇੱਕ 20 ਸਾਲਾ ਪੰਜਾਬੀ ਨੌਜਵਾਨ ਨੂੰ ਡਿਪੋਰਟ ਕਰ ਦਿੱਤਾ ਹੈ। ਪੁਲੀਸ ਨੇ ਇਸ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ (20) ਵਜੋਂ ਕੀਤੀ ਹੈ ਅਤੇ ਉਸ ਦੀ ਤਸਵੀਰ ਜਨਤਕ ਕਰਦਿਆਂ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਮੰਗੀ ਹੈ।

ਮਿਲੀ ਜਾਣਕਾਰੀ ਅਨੁਸਾਰ, ਪ੍ਰਭਜੋਤ ਸਿੰਘ ਨੂੰ ਸਰੀ ਪੁਲੀਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਅਤੇ ਖ਼ੁਫ਼ੀਆ ਜਾਣਕਾਰੀ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨਾਲ ਸਾਂਝਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦਾ ਕਾਨੂੰਨੀ ਰੁਤਬਾ (Visa/Status) ਖ਼ਤਮ ਕਰਕੇ ਉਸ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ। SPS ਚੀਫ਼ ਕੰਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ ਕਿ ਪੁਲੀਸ ਇਸ ਗੰਭੀਰ ਸੰਕਟ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਅਪਰਾਧਿਕ ਨੈੱਟਵਰਕਾਂ ਦੀਆਂ ਜੜ੍ਹਾਂ ਤੱਕ ਪਹੁੰਚਣ ਲਈ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Advertisement

ਅੰਕੜਿਆਂ ਦੀ ਜ਼ੁਬਾਨੀ ਸਾਲ 2026 ਦੀ ਸ਼ੁਰੂਆਤ ਤੋਂ ਹੁਣ ਤੱਕ ਸਰੀ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ

Advertisement

  • ਜਬਰੀ ਵਸੂਲੀ (Extortion): 91 ਮਾਮਲੇ ਰਿਪੋਰਟ ਕੀਤੇ ਗਏ।
  • ਗੋਲੀਬਾਰੀ (Shootings): ਫ਼ਿਰੌਤੀਆਂ ਨਾਲ ਜੁੜੀਆਂ 16 ਵਾਰਦਾਤਾਂ ਹੋਈਆਂ।

ਪੁਲੀਸ ਦਾ ਮੰਨਣਾ ਹੈ ਕਿ ਪ੍ਰਭਜੋਤ ਸਿੰਘ ਵਰਗੇ ‘ਫੁੱਟ ਸੋਲਜਰਜ਼’ (ਹੇਠਲੇ ਪੱਧਰ ਦੇ ਕਰਿੰਦੇ) ਦੀ ਪਛਾਣ ਕਰਨਾ ਉਨ੍ਹਾਂ ਵੱਡੇ ਅਪਰਾਧਿਕ ਨੈੱਟਵਰਕਾਂ ਤੱਕ ਪਹੁੰਚਣ ਲਈ ਬਹੁਤ ਜ਼ਰੂਰੀ ਹੈ, ਜੋ ਕੈਨੇਡਾ ਅਤੇ ਵਿਦੇਸ਼ਾਂ (ਭਾਰਤ) ਵਿੱਚ ਬੈਠ ਕੇ ਇਸ ਹਿੰਸਾ ਦੀਆਂ ਤਾਰਾਂ ਹਿਲਾ ਰਹੇ ਹਨ।

ਪੁਲੀਸ ਨੇ ਯਾਦ ਦਿਵਾਇਆ ਹੈ ਕਿ 2025 ਦੇ ਅਖੀਰ ਵਿੱਚ ਸਥਾਪਿਤ ਕੀਤਾ ਗਿਆ 2,50,000 ਡਾਲਰ ਦਾ ਇਨਾਮੀ ਫੰਡ ਅਜੇ ਵੀ ਜਾਰੀ ਹੈ। ਜੋ ਵੀ ਵਿਅਕਤੀ ਪ੍ਰਭਜੋਤ ਸਿੰਘ ਜਾਂ ਉਸ ਦੇ ਸਾਥੀਆਂ ਬਾਰੇ ਗੁਪਤ ਜਾਣਕਾਰੀ ਦੇਵੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ।

Advertisement
×